SKIP TO MAIN CONTENT

ਉੱਤਰਾਖੰਡ ਵਿੱਚ ਗਲੇਸ਼ੀਅਰ ਦਾ ਕਹਿਰ, ਸੈਂਕੜੇ ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ

ਉਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਖਿਸਕਣ ਨਾਲ ਹੋਈ ਭਾਰੀ ਤਬਾਹੀ ਤੋਂ ਬਾਅਦ ਲਾਪਤਾ ਹੋਏ 200 ਦੇ ਕਰੀਬ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

Uttarakhand floods
ਨੰਦ ਦੇਵੀ ਗਲੇਸ਼ੀਅਰ ਦਾ ਕੁਝ ਹਿੱਸਾ ਟੁੱਟਣ ਤੋਂ ਬਾਅਦ ਧੌਲੀਗੰਗਾ ਪਣਬਿਜਲੀ ਪ੍ਰਾਜੈਕਟ ਨੇੜੇ ਬਚਾਅ ਕਾਰਜ ਦਾ ਇੱਕ ਆਮ ਦ੍ਰਿਸ਼ Source: AAP

3 min read

Published

Updated

By Paras Nagpal


Skip to article content

ਐਤਵਾਰ 6 ਫਰਵਰੀ ਨੂੰ ਭਾਰਤ ਦੇ ਉੱਤਰ ਵਿੱਚ ਸਥਿਤ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਰੈਨੀ ਪਿੰਡ ਵਿਚ ਗਲੇਸ਼ੀਅਰ ਖਿਸਕਣ ਤੋਂ ਬਾਅਦ ਉਸਾਰੀ ਅਧੀਨ 24 ਮੈਗਾਵਾਟ ਦੇ ਹਾਈਡ੍ਰੋ ਪ੍ਰੋਜੈਕਟ ਦਾ ਬੰਨ੍ਹ ਟੁੱਟ ਗਿਆ ਜਿਸ ਤੋਂ ਬਾਅਦ ਮਲਬੇ ਤੇ ਪਾਣੀ ਦਾ ਤੇਜ਼ ਵਹਾਅ ਧੌਲੀਗੰਗਾ ਨਦੀ ਵੱਲ ਵੱਧ ਗਿਆ। 

ਨਤੀਜੇ ਵਜੋਂ ਰੈਣੀ ਪਿੰਡ ਤੋਂ ਕਰੀਬ 10 ਕਿਲੋਮੀਟਰ ਦੂਰ ਤਪੋਵਨ ’ਚ ਧੌਲੀਗੰਗਾ ਨਦੀ ’ਤੇ ਉਸਾਰੀ ਅਧੀਨ 520 ਮੈਗਾਵਾਟ ਦੇ ਬਿਜਲੀ ਪ੍ਰੋਜੈਕਟ ਦਾ ਗੇਟ ਵੀ ਟੁੱਟ ਗਿਆ ਅਤੇ ਵਿਗੜਦੇ ਹੋਏ ਹਲਾਤਾਂ ਦੇ ਚਲਦਿਆਂ ਦੋਵੇਂ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਵੱਡੀ ਗਿਣਤੀ ’ਚ ਮਜ਼ਦੂਰਾਂ ਦੇ ਪਾਣੀ ਨਾਲ ਰੁੜ੍ਹ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। 


ਮੁੱਖ ਗੱਲਾਂ:

  • ਐਤਵਾਰ ਸਵੇਰੇ ਨੰਦਾ ਦੇਵੀ ਗਲੇਸ਼ੀਅਰ ਦਾ ਇਕ ਹਿੱਸਾ ਟੁੱਟ ਗਿਆ ਸੀ।
  • ਉਤਰਾਖੰਡ ਵਿੱਚ ਆਏ ਹੜ੍ਹ ਵਿੱਚ ਵਿੱਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
  • ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਇਸ ਘਟਨਾ ਤੋਂ ਬਾਅਦ ਆਪਣਾ ਸਮਰਥਨ ਜ਼ਾਹਰ ਕੀਤਾ ਹੈ।

ਨਦੀ ਵਿੱਚ ਪਾਣੀ ਦੇ ਸਤਰ ਵਿੱਚ ਅਚਾਨਕ ਵਾਧਾ ਹੋਣ ਕਰਕੇ ਆਏ ਹੜਾਂ ਦੇ ਨਾਲ ਇਸਦੇ ਕਿਨਾਰੇ ਤੇ ਬਣੇ ਕਈ ਘਰ ਵੀ ਤਬਾਹ ਹੋ ਗਏ ਅਤੇ ਇਸ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸੂਬੇ ’ਚ ਚਮੋਲੀ ਤੋਂ ਲੈ ਕੇ ਹਰਿਦੁਆਰ ਤੱਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਭਾਰਤੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਗੱਲਬਾਤ ਕੀਤੀ ਅਤੇ ਚਮੋਲੀ ਹਾਦਸੇ ਦੇ ਰਾਹਤ ਕਾਰਜਾਂ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਅਧਿਕਾਰੀ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ ਉੱਤਰਾਖੰਡ ਉੱਤੇ ਵਾਪਰੀ ਇਸ ਦੁੱਖ ਭਰੀ ਘਟਨਾ ਦੇ ਉੱਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹਾਂ, ਭਾਰਤ ਉਤਰਾਖੰਡ ਦੇ ਨਾਲ ਖੜ੍ਹਾ ਹੈ ਅਤੇ ਮੈਂ ਦੇਸ਼ ਦੀ ਸੁਰੱਖਿਆ ਦੇ ਲਈ ਪ੍ਰਾਰਥਨਾ ਕਰਦਾ ਹਾਂ।”

“ਮੈਂ ਸੀਨੀਅਰ ਅਧਿਕਾਰੀਆਂ ਦੇ ਨਾਲ ਲਗਾਤਾਰ ਗੱਲ ਕਰ ਰਹੇ ਹਾਂ ਅਤੇ ਐੱਨਡੀਆਰਐੱਫ ਦੀ ਤੈਨਾਤੀ, ਬਚਾਅ ਅਤੇ ਰਾਹਤ ਕਾਰਜਾਂ ਦੇ ਵਿੱਚ ਅਪਡੇਟ ਵੀ ਲੈ ਰਿਹਾ ਹਾਂ।”

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਵੀ ਸੋਮਵਾਰ ਨੂੰ ਉਤਰਾਖੰਡ ਵਿਚ ਗਲੇਸ਼ੀਅਰ ਫਟਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਅਤੇ 170 ਤੋਂ ਵੱਧ ਲਾਪਤਾ ਹੋਣ ਤੋਂ ਬਾਅਦ ਭਾਰਤ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ।

ਉਨ੍ਹਾਂ ਕਿਹਾ ਕਿ, "ਉਤਰਾਖੰਡ ਵਿੱਚ ਆਏ ਹੜ੍ਹ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਬਹੁਤ ਹੀ ਭਿਆਨਕ ਖ਼ਬਰ ਹੈ। ਆਸਟਰੇਲੀਆ ਇਸ ਬਹੁਤ ਮੁਸ਼ਕਲ ਘੜੀ ਵਿੱਚ ਆਪਣੇ ਕਰੀਬੀ ਦੋਸਤ ਦੇ ਨਾਲ ਖੜਾ ਹੈ।"

ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਐੱਨਡੀਆਰਐੱਫ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਹੋ ਚੁੱਕੀਆਂ ਹਨ। ਪਾਣੀ ਦਾ ਪ੍ਰਵਾਹ ਹੁਣ ਥੋੜ੍ਹਾ ਘਟਿਆ ਹੈ ਜਿਸ ਨਾਲ ਹੇਠਲੇ ਇਲਾਕਿਆਂ ’ਚ ਰਹਿਣ ਵਾਲਿਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Follow SBS Punjabi

Download our apps

Watch on SBS

Punjabi News

Stream now