SKIP TO MAIN CONTENT

ਆਸਟ੍ਰੇਲੀਅਨ ਯਾਤਰੀਆਂ ਉਤੇ ਬਾਲੀ ਵਿੱਚ ਦੋ-ਪਹੀਆ ਵਾਹਨ ਚਲਾਉਣ 'ਤੇ ਲਗ ਸਕਦੀ ਹੈ ਪਾਬੰਦੀ

ਇੰਡੋਨੇਸ਼ੀਆ ਦੇ ਬਾਲੀ ਵਿਚ ਆਸਟ੍ਰੇਲੀਅਨ ਅਤੇ ਹੋਰ ਵਿਦੇਸ਼ੀ ਸੈਲਾਨੀਆਂ ਵਲੋਂ ਸਥਾਨਕ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਦੇ ਚਲਦਿਆਂ ਸਥਾਨਿਕ ਸਰਕਾਰ ਸੈਲਾਨੀਆਂ ਉਤੇ ਮੋਟਰਬਾਈਕ ਚਲਾਉਣ 'ਤੇ ਪਾਬੰਦੀ ਲਗਾਉਣ ਉੱਤੇ ਵਿਚਾਰ ਕਰ ਰਹੀ ਹੈ।

The proposed ban would only allow tourists to rent cars provided by travel agents.
The proposed ban would only allow tourists to rent cars provided by travel agents. Source: Getty / Agung Parameswara

1 min read

Published

By Ravdeep Singh

Source: SBS


Skip to article content

ਸੈਲਾਨੀਆਂ ਵਲੋਂ ਸਥਾਨਕ ਟ੍ਰੈਫਿਕ ਕਾਨੂੰਨ ਨੂੰ ਤੋੜਨ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬਾਲੀ ਵਿੱਚ ਵਿਦੇਸ਼ੀ ਲੋਕਾਂ ਉਤੇ ਮੋਟਰਸਾਈਕਲ ਚਲਾਉਣ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਜੇਕਰ ਇਸ ਪ੍ਰਸਤਾਵਿਤ ਕਾਨੂੰਨ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਕਾਨੂੰਨ ਸਾਲ ਦੇ ਅੰਤ ਵਿੱਚ ਲਾਗੂ ਹੋ ਜਾਵੇਗਾ ਅਤੇ ਸੈਲਾਨੀਆਂ ਨੂੰ ਸਿਰਫ਼ ਟਰੈਵਲ ਏਜੰਟਾਂ ਤੋਂ ਕਿਰਾਏ 'ਤੇ ਲਈਆਂ ਕਾਰਾਂ ਚਲਾਉਣ ਦੀ ਇਜਾਜ਼ਤ ਹੋਵੇਗੀ।

ਬਾਲੀ ਦੇ ਗਵਰਨਰ ਵੇਆਨ ਕੋਸਟਰ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।

ਸਥਾਨਕ ਪੁਲਿਸ ਰਿਕਾਰਡਾਂ ਦੇ ਅਨੁਸਾਰ ਫਰਵਰੀ ਤੋਂ ਮਾਰਚ ਦੇ ਸ਼ੁਰੂ ਤੱਕ 171 ਤੋਂ ਵੱਧ ਸੈਲਾਨੀਆਂ ਨੂੰ ਟ੍ਰੈਫਿਕ ਅਪਰਾਧਾਂ ਲਈ ਜੁਰਮਾਨਾ ਕੀਤਾ ਗਿਆ ਸੀ ਅਤੇ ਕੁਝ ਸੈਲਾਨੀ ਨਕਲੀ ਲਾਇਸੈਂਸ ਪਲੇਟਾਂ ਦੀ ਵਰਤੋਂ ਕਰਦੇ ਹੋਏ ਵੀ ਫੜੇ ਗਏ ਸਨ।

Read the full details in English - via SBS News


Follow SBS Punjabi

Download our apps

Watch on SBS

Punjabi News

Stream now