ਗੋਲ੍ਡ ਕੋਸਟ ਖੇਡਾਂ ਤੋਂ ਲਾਪਤਾ ਹੋਣ ਵਾਲੇ ਖਿਡਾਰੀਆਂ ਵਿੱਚ ਹੋਰ ਨਵੇਂ ਨਾਂ ਜੁੜ ਗਏ ਹਨ। ਸੀਏਰਾ ਲਿਓਨ ਦੇ ਦੋ ਸਕੂਐਸ਼ ਖਿਡਾਰੀਆਂ ਦੇ ਖੇਡਾਂ ਦੌਰਾਨ ਗਾਇਬ ਹੋਣ ਦੀ ਖਬਰ ਹੈ।
ਹੋਮ ਅਫੇਯਰ ਮੰਤਰੀ ਪੀਟਰ ਡਟਨ ਨੇ ਖਿਡਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਵੀਜ਼ਾ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਭਾਲ ਕੇ ਬੰਦ ਕੀਤਾ ਜਾਵੇਗਾ ਅਤੇ ਫੇਰ ਓਹਨਾ ਨੂੰ ਡਿਪੋਰਟ ਕਰ ਦਿੱਤਾ ਜਾਵੇ ਗਾ। ਪਰੰਤੂ, ਇਸ ਚੇਤਾਵਨੀ ਦੇ ਕੁਝ ਘੰਟਿਆਂ ਬਾਅਦ ਹੀ ਐਨਰਸਟ ਜੋਮਬਾਲਾ ਅਤੇ ਉਸਿਫ਼ ਮੰਸਰੀ ਦੇ ਵੀਰਵਾਰ ਸਵੇਰੇ ਆਪਣੇ ਡਬਲ ਮੈਚ ਲਈ ਨਾ ਪਹੁੰਚਣ ਦੀ ਖ਼ਬਰ ਆਈ।
ਜੋਮਬਾਲਾ ਅਤੇ ਮੰਸਰੀ ਦੀ ਗੁੰਮਸ਼ੁਦਗੀ ਕਾਰਣ ਭਾਰਤ ਦੇ ਰਮਿਤ ਟੰਡਨ ਅਤੇ ਵਿਰਕਮ ਮਲਹੋਤਰਾ ਨੂੰ ਪੂਲ ਐਫ ਦੇ ਮੈਚ ਵਿੱਚ ਵਾਕ ਓਵਰ ਮਿਲ ਗਿਆ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਵਾਂਡਾ ਦਾ ਇੱਕ ਖਿਡਾਰੀ, ਯੂਗਾਂਡਾ ਦੇ ਦੋ ਅਤੇ ਘਾਨਾ ਤੋਂ ਇੱਕ ਖਿਡਾਰੀ ਲਾਪਤਾ ਹਨ। ਇਸ ਤੋਂ ਪਹਿਲਾਂ ਕੈਮਰੂਨ ਦੇ ਅੱਠ ਖਿਡਾਰੀ ਖੇਡਾਂ ਦੌਰਾਨ ਗੁਮਸ਼ੁਦਾ ਹੋ ਚੁੱਕੇ ਹਨ।
ਇਸ ਤੋਂ ਪਹਿਲਾਂ ਵੁੱਧਵਾਰ ਨੂੰ ਕੈਮਰੂਨ ਦੇ 42 ਖਿਡਾਰੀਆਂ ਵਿਚੋਂ 8 ਦੇ ਗਾਇਬ ਹੋਣ ਦੀ ਖਬਰ ਆਈ ਸੀ ਜਿਨ੍ਹਾਂ ਚੋਂ ਦੋ ਮੁੱਕੇਬਾਜ਼ ਆਪਣੇ ਮੁਕਾਬਲਿਆਂ ਲਈ ਨਹੀਂ ਪਹੁੰਚੇ।
ਸ਼੍ਰੀ ਡਟਨ ਨੇ ਕਿਹਾ ਕਿ ਜ਼ਿਆਦਾਤਰ ਖਿਡਾਰੀਆਂ ਦੇ ਵੀਜ਼ੇ ਮਈ ਦੇ ਅੱਧ ਤੱਕ ਵੈਧ ਹਨ। ਪਰੰਤੂ ਓਹਨਾ ਖਿਡਾਰੀਆਂ ਦੇ ਖੇਡਾਂ ਵਿੱਚ ਆਪਣੇ ਮੁਕਾਬਲਿਆਂ ਲਈ ਨਾਂ ਪਹੁੰਚਣ ਤੇ ਚਿੰਤਾ ਪ੍ਰਕਟ ਕੀਤੀ।
"ਪਾਲਣਾ ਅਧਿਕਾਰੀ ਇਸ ਤੇ ਜੁਟੇ ਹਨ, ਮੈਂ ਵਚਨ ਦਿੰਦਾ ਹਾਂ, ਇਹਨਾਂ ਲੋਕਾਂ ਨੂੰ ਭਾਲ ਕੇ ਛੇਤੀ ਹੀ ਡਿਪੋਰਟ ਕੀਤਾ ਜਾਵੇਗਾ," ਓਹਨਾ ਮਕਵਾਰੀ ਰੇਡੀਓ ਤੇ ਕਿਹਾ।
"ਜੇਕਰ ਉਹ ਡਿਟੈਂਸ਼ਨ ਵਿੱਚ ਬੰਦ ਹੋਣ ਤੋਂ ਬਚਣਾ ਚਾਹੁੰਦੇ ਹਨ, ਓਹਨਾ ਲਈ ਬੇਹਤਰ ਹੋਵੇਗਾ ਕਿ ਉਹ 15 ਤਾਰੀਕ ਤੋਂ ਪਹਿਲਾਂ ਜਹਾਜ਼ ਫੜ ਲੈਣ ਅਤੇ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ। "
ਸ੍ਰੀ ਡਟਨ ਨੇ ਕਿਹਾ ਕਿ ਜੇਕਰ ਇਹਨਾਂ ਵਿਚੋਂ ਕਿਸੇ ਖਿਡਾਰੀ ਨੇ ਸ਼ਰਨ ਦੀ ਮੰਗ ਕੀਤੀ ਤਾਂ ਬਾਰਡਰ ਫੋਰਸ ਦੇ ਅਧਿਕਾਰੀ ਉਸ ਮਾਮਲੇ ਦੀ ਪਰਖ ਕਰਨਗੇ।
ਕਾਮਨਵੈਲਥ ਖੇਡਾਂ ਦੇ ਮੁਖੀ ਪੀਟਰ ਬੀਟੀ ਨੇ ਕਿਹਾ ਕਿ ਹਾਲਾਂਕਿ ਖਿਡਾਰੀਆਂ ਦੇ ਵੀਜ਼ੇ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਸਮਾਂ ਬਿਤਾਉਣ ਦੀ ਖੁਲ ਦਿੰਦੇ ਹਨ, ਪਰ ਓਹਨਾ ਨੂੰ ਪਹਿਲਾਂ ਮਿਥੇ ਅਨੁਸਾਰ ਵਾਪਿਸ ਮੁੜ ਜਾਣਾ ਚਾਹੀਦਾ ਹੈ।
"ਅਸੀਂ ਲੋਕਾਂ ਨੂੰ ਵੀਜ਼ਾ ਲੈ ਕੇ ਇਥੇ ਆਉਣ ਅਤੇ ਖੇਡਾਂ ਵਿਚ ਹਿੱਸਾ ਲੈਣ ਲਈ ਉਤਸਾਹਿਤ ਕਰਦੇ ਹਾਂ, ਉਹ ਇਥੇ ਕੁਝ ਸਮਾਂ ਰਹਿਣ, ਪੈਸੇ ਖਰਚ ਕਰਨ ਅਤੇ ਫੇਰ ਆਪਣੇ ਘਰ ਨੂੰ ਮੁੜ ਜਾਣ," ਸ਼੍ਰੀ ਬੀਤੀ ਨੇ ਏ ਬੀ ਸੀ ਰੇਡੀਓ ਤੇ ਕਿਹਾ।