ਗ੍ਰਹਿ ਵਿਭਾਗ ਤੋਂ ਤਾਜ਼ਾ ਉਪਲਬਧ ਅੰਕੜਿਆਂ ਦੇ ਅਨੁਸਾਰ 1 ਜੂਨ 2020 ਤੱਕ, ਹੋਰ ਸ਼੍ਰੇਣੀਆਂ ਤੋਂ ਇਲਾਵਾ, ਹਮਦਰਦੀ ਦੇ ਅਧਾਰ 'ਤੇ 968, ਕ੍ਰਿਟਿਕਲ ਸਕਿੱਲ ਰੱਖਣ ਵਾਲੇ ਬਿਨੈਕਾਰਾਂ ਦੀਆਂ 514, ਅਸਥਾਈ ਸੁਰੱਖਿਆ ਵੀਜ਼ਾ ਜਾਂ ਸੇਫ ਹੈਵਨ ਐਂਟਰਪ੍ਰਾਈਜ਼ ਵੀਜ਼ਾ' ਦੀਆਂ 329 ਬੇਨਤੀਆਂ ਅਤੇ ਦਵਾ-ਦਾਰੂ ਦੇ ਖੇਤਰ ਵਿੱਚ ਮਹੱਤਵਪੂਰਨ ਹੁਨਰ ਰੱਖਣ ਵਾਲੇ 263 ਵਿਅਕਤੀਆਂ ਦੀਆਂ ਬੇਨਤੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਗ੍ਰਹਿ ਵਿਭਾਗ ਅਨੁਸਾਰ ਜ਼ਿਆਦਾਤਰ ਇਨ੍ਹਾਂ ਛੋਟਾਂ ਲਈ ਬੇਨਤੀਆਂ ਆਸਟ੍ਰੇਲੀਆਈ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ, ਸਥਾਈ ਵਸਨੀਕਾਂ, ਅਸਥਾਈ ਵੀਜ਼ਾ ਧਾਰਕਾਂ, ਵੀਜ਼ਾ ਲੈਣ ਦੇ ਇਸ਼ੁਕ ਵਿਅਕਤੀਆਂ ਜਿਨ੍ਹਾਂ ਕੋਲ ਹਾਲੇ ਕੋਈ ਵੀਜ਼ਾ ਨਹੀਂ ਹੈ ਜਾਂ ਇਥੋਂ ਲੰਗ ਕੇ ਹੋਰ ਮੁਲਕਾਂ ਵਿੱਚ ਜਾਣਾ ਚਾਹੁੰਦੇ ਵਿਅਕਤੀਆਂ ਵਲੋਂ ਪ੍ਰਾਪਤ ਕੀਤੀਆਂ ਗਈਆਂ ਹਨ।
ਗ੍ਰਹਿ ਵਿਭਾਗ ਅਨੁਸਾਰ 7 ਜੂਨ 2020 ਤੱਕ 6,075,504 ਤੋਂ ਵੱਧ ਅਸਥਾਈ ਵੀਜ਼ਾ ਧਾਰਕ ਹੱਲੇ ਵੀ ਵਾਪਸ ਆਉਣ ਦੀ ਉਡੀਕ ਵਿੱਚ ਨੇ। ਵਿਭਾਗ ਨੇ ਇਹ ਵੀ ਸੂਚਨਾ ਦਿੱਤੀ ਕੀ ਉਨ੍ਹਾਂ ਨੂੰ ਆਸਟ੍ਰੇਲੀਆ ਛੱਡਣ ਦੀ ਮੰਗ ਕਰਨ ਵਾਲਿਆਂ ਵਲੋਂ ਵੀ ਲਗਭਗ 33,000 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਸਰਕਾਰ ਨੇ ਭਰੋਸਾ ਦੁਵਾਇਆ ਹੈ ਕੀ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਨਵੀਆਂ ਯੋਜਨਾਵਾਂ 'ਤੇ ਵੀ ਕੰਮ ਕਰ ਰਹੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।