ਡਬਲਯੂ ਐਚ ਓ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਓਮਿਕਰੋਨ ਪਿਛਲੇ ਕੋਵਿਡ-19 ਵਾਇਰਸ ਦੇ ਵੇਰੀਐਂਟਸ ਨਾਲੋਂ ਵਧੇਰੇ ਗੰਭੀਰ ਨਹੀਂ ਜਾਪਦਾ ਹੈ ਅਤੇ ਵੈਕਸੀਨ ਨਾਲ਼ ਇਸ ਤੋਂ ਸੁਰੱਖਿਆ ਦੀ "ਬਹੁਤ ਜ਼ਿਆਦਾ ਸੰਭਾਵਨਾ" ਹੈ।
ਵਿਸ਼ਵ ਸਿਹਤ ਸੰਗਠਨ ਦੇ ਦੂਜੇ-ਇਨ-ਕਮਾਂਡ ਸ਼੍ਰੀ ਰਾਯਨ ਨੇ ਕਿਹਾ ਕਿ ਕੋਵਿਡ-19 ਦੇ ਇਸ ਨਵੇਂ ਅਤੇ ਜ਼ਿਆਦਾ ਪਰਿਵਰਤਨਸ਼ੀਲ ਰੂਪ ਬਾਰੇ ਹਾਲੇ ਭਾਂਵੇ ਬਹੁਤ ਕੁਝ ਸਾਨੂੰ ਨਹੀ ਪਤਾ ਪਰ ਸ਼ੁਰੂਆਤੀ ਅੰਕੜੇ ਦਰਸਾਉਂਦੇ ਹਨ ਕਿ ਇਹ 'ਡੈਲਟਾ' ਅਤੇ ਹੋਰ ਵੇਰੀਐਂਟਸ ਨਾਲੋਂ ਘੱਟ ਖਤਰਨਾਕ ਹੈ।
ਉਨ੍ਹਾਂ ਕਿਹਾ ਕਿ "ਇਸ ਵੇਰੀਐਂਟ ਦੇ ਇਹ ਬਹੁਤ ਸ਼ੁਰੂਆਤੀ ਦਿਨ ਹਨ ਅਤੇ ਸਾਨੂੰ ਇਹਤਿਆਤ ਨਾਲ਼ ਚਲਣਾ ਪਵੇਗਾ।"
"ਭਾਵੇਂ ਮੌਜੂਦਾ ਕੋਵਿਡ-19 ਟੀਕੇ ਬਿਮਾਰੀ ਤੋਂ ਰੋਕਦੇ ਹਨ ਪਰ ਜ਼ਰੂਰੀ ਨਹੀਂ ਕੇ ਇਹ ਵਾਇਰਸ ਦੇ ਸੰਕਰਮਣ ਤੋਂ ਪੂਰੀ ਤਰ੍ਹਾਂ ਬਚਾਅ ਕਰਦੇ ਹਨ। ਕੋਵਿਡ -19 ਦੇ ਇਸ ਨਵੇਂ ਰੂਪ ਨੂੰ ਪਹਿਲਾਂ ਵਰਤੀਆਂ ਜਾ ਰਹੀਆਂ ਤਕਨੀਕਾਂ ਅਤੇ ਉਪਾਵਾਂ ਨਾਲ ਹੀ ਲੜਿਆ ਜਾਣਾ ਚਾਹੀਦਾ ਹੈ", ਉਨ੍ਹਾਂ ਕਿਹਾ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।