SKIP TO MAIN CONTENT

ਪੁਲਿਸ ਨੂੰ ਹੈ 2015 ਤੋਂ ਗੁਮਸ਼ੁਦਾ ਲਵਪ੍ਰੀਤ ਚੀਮਾ ਦੀ ਭਾਲ

ਪੁਲਿਸ ਮੁਤਾਬਿਕ, ਲਵਪ੍ਰੀਤ ਦਾ 2005 ਤੋਂ ਬਾਅਦ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ।

Lav
The images released by Victoria Police Source: Supplied/ Victoria Police

1 min read

Published

Updated

By SBS Punjabi

Source: SBS


Skip to article content

ਵਿਕਟੋਰੀਆ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਨੇ ਪਿਛਲੇ 13 ਸਾਲਾਂ ਤੋਂ ਲਾਪਤਾ ਲਵਪ੍ਰੀਤ ਚੀਮਾ ਦੀ ਭਾਲ ਲਈ ਆਮ ਜਨਤਾ ਦੀ ਮਦਦ ਮੰਗੀ ਹੈ। 

ਹੁਣ 39 ਸਾਲ ਦਾ ਲਵਪ੍ਰੀਤ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਦਾ ਸੀ ਅਤੇ ਲਾਪਤਾ ਹੋਣ ਤੋਂ ਪਹਿਲਾਂ ਉਹ ਪ੍ਰਿੰਸੇਸ ਸਟ੍ਰੀਟ, ਕਊ ਵਿਖੇ ਰਿਹਾਇਸ਼ ਕਰਦਾ ਸੀ। ਪਰ ਉਸਦਾ 2005 ਤੋਂ ਬਾਅਦ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ।

ਉਸਦੇ ਲਾਪਤਾ ਹੋਣ ਦੀ ਰਿਪੋਰਟ 2015 ਵਿੱਚ ਕੀਤੀ ਗਈ।

ਗੁੰਮਸ਼ੁਦਗੀ ਤੋਂ ਪਹਿਲਾਂ ਲਵਪ੍ਰੀਤ ਓਕਲੇ ਇਲਾਕੇ ਵਿੱਚ ਕੰਮ ਕਰਦਾ ਸੀ ਅਤੇ ਡਾਂਡੇਨੋਂਗ ਅਤੇ ਸਨਸ਼ਾਈਨ ਵਿੱਚ ਰਹਿੰਦਾ ਸੀ।

ਪੁਲਿਸ ਅਤੇ ਉਸਦੇ ਪਰਿਵਾਰ ਨੂੰ ਇੰਨੇ ਲੰਮੇ ਸਮੇਂ ਤੋਂ ਉਸਦੀ ਗੁੰਮਸ਼ੁਦਗੀ ਕਾਰਨ ਉਸਦੇ ਹਾਲਾਤਾਂ ਬਾਰੇ ਗੰਭੀਰ ਚਿੰਤਾ ਹੈ।

ਪੁਲਿਸ ਵੱਲੋਂ ਉਸਦੀਆਂ ਤਸਵੀਰਾਂ ਜਾਰੀ ਕੀਤੀ ਗਈਆਂ ਹਨ ਤਾਂ ਜੋ ਉਸ ਦੀ ਪਹਿਚਾਨ ਕਰਕੇ ਆਮ ਲੋਕਾਂ ਵਿੱਚੋਂ ਕੋਈ ਉਸ ਬਾਰੇ ਜਾਣਕਾਰੀ ਦੇ ਸਕੇ।

vic
Composite images of Lavpreet Cheema Source: Supplied

ਲਵਪ੍ਰੀਤ ਦਾ ਕੱਦ 173 ਸੈਂਟੀਮੀਟਰ, ਅਤੇ ਉਸਦਾ ਸ਼ਰੀਰ ਪਤਲਾ ਹੈ। ਉਸਦੇ ਵਾਲ ਅਤੇ ਅੱਖਾਂ ਕਾਲੇ/ਭੂਰੇ ਰੰਗ ਦੀਆਂ ਦੱਸੀਆਂ ਗਈਆਂ ਹਨ।

ਜੇਕਰ ਕਿਸੇ ਨੂੰ ਵੀ ਲਵਪ੍ਰੀਤ ਬਾਰੇ ਜਾਂ ਉਸਦੇ ਠਿਕਾਣੇ ਦਾ ਪਤਾ ਹੋਵੇ ਤਾਂ ਪੁਲਿਸ ਵੱਲੋਂ ਕ੍ਰਾਈਮ ਸਟੋਪਰਸ ਨੂੰ 1800 333 000 ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now