Watch FIFA World Cup 2026™

LIVE, FREE and EXCLUSIVE

ਘਰਾਂ ਵਿੱਚ ਉਗਾਈਆਂ ਸਬਜ਼ੀਆਂ ਵਿੱਚ ਹੋ ਸਕਦੀ ਹੈ ਸਿੱਕੇ ਦੀ ਖਤਰਨਾਕ ਮਾਤਰਾ

Close-up of tomatoes on white background

Close-up of tomatoes on white background Source: Moodboard

ਲਗਭੱਗ ਅੱਧੇ ਆਸਟ੍ਰੇਲੀਅਨ ਲੋਕ ਆਪਣੀਆਂ ਸਬਜੀਆਂ, ਫਲ ਅਤੇ ਹੋਰ ਜੜੀਆਂ ਬੂਟੀਆਂ ਖੁੱਦ ਘਰਾਂ ਵਿੱਚ ਹੀ ਉਗਾਉਂਦੇ ਹਨ। ਪਰ ਇੱਕ ਨਵੀਂ ਖੋਜ ਵਿੱਚ ਪਤਾ ਚਲਿਆ ਹੈ ਕਿ ਘਰਾਂ ਵਿਚਲੀਆਂ ਕਿਆਰੀਆਂ ਵਿੱਚ ‘ਲੈੱਡ’ ਯਾਨਿ ਕਿ ਸਿੱਕੇ ਦੀ ਮਾਤਰਾ ਹਾਨੀਕਾਰਕ ਦਰਜੇ ਤੱਕ ਹੋ ਸਕਦੀ ਹੈ।


Published

Updated

By MP Singh, Jessica Washington

Source: SBS




Share this with family and friends


ਲਗਭੱਗ ਅੱਧੇ ਆਸਟ੍ਰੇਲੀਅਨ ਲੋਕ ਆਪਣੀਆਂ ਸਬਜੀਆਂ, ਫਲ ਅਤੇ ਹੋਰ ਜੜੀਆਂ ਬੂਟੀਆਂ ਖੁੱਦ ਘਰਾਂ ਵਿੱਚ ਹੀ ਉਗਾਉਂਦੇ ਹਨ। ਪਰ ਇੱਕ ਨਵੀਂ ਖੋਜ ਵਿੱਚ ਪਤਾ ਚਲਿਆ ਹੈ ਕਿ ਘਰਾਂ ਵਿਚਲੀਆਂ ਕਿਆਰੀਆਂ ਵਿੱਚ ‘ਲੈੱਡ’ ਯਾਨਿ ਕਿ ਸਿੱਕੇ ਦੀ ਮਾਤਰਾ ਹਾਨੀਕਾਰਕ ਦਰਜੇ ਤੱਕ ਹੋ ਸਕਦੀ ਹੈ।


ਘਰਾਂ ਦੀਆਂ ਕਿਆਰੀਆਂ ਵਿੱਚ ਕਈ ਆਸਟ੍ਰੇਲੀਅਨ ਪਰਿਵਾਰ ਗਾਜਰਾਂ ਤੋਂ ਲੈ ਕਿ ਮਿਰਚਾਂ ਤੱਕ ਦੀ ਖੇਤੀ ਕਰਦੇ ਹਨ। ਅਜਿਹਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ, ਪਰ ਪ੍ਰਮੁੱਖ ਤੋਰ ਤੇ ਲੋਕ ਇਹ ਸੋਚਦੇ ਹਨ ਕਿ ਇਸ ਨਾਲ ਪੈਸੇ ਦੀ ਬੱਚਤ ਤਾਂ ਹੁੰਦੀ ਹੀ ਹੈ, ਪਰ ਨਾਲ ਹੀ ਭਿਆਨਕ ਰਸਾਇਣਾਂ ਆਦਿ ਤੋਂ ਵੀ ਛੁੱਟਕਾਰਾ ਮਿਲ ਜਾਂਦਾ ਹੈ। ਪਰ ਇਸ ਨਵੀ ਕੀਤੀ ਖੋਜ ਤੋਂ ਪਤਾ ਚੱਲਿਆ ਹੈ ਕਿ ਘਰਾਂ ਵਿੱਚ ਕਾਸ਼ਤ ਕਰਨ ਵਾਲੇ ਲੋਕ ਵੀ ਸਹਿਜੇ ਹੀ ਆਪਣੇ ਪਰਿਵਾਰਾਂ ਨੂੰ ਦੂਸ਼ਤ ਪੈਦਾਵਾਰ ਦਈ ਜਾ ਰਹੇ ਹਨ।

ਮੈਕੂਆਰੀ ਅਤੇ ਆਰ ਐਮ ਆਈ ਟੀ ਯੂਨੀਵਰਸਟੀਆਂ ਵਲੋਂ ਕੀਤੀ ਗਈ ਇੱਕ ਸਾਂਝੀ ਖੋਜ ਵਿੱਚ ਪਤਾ ਚਲਿਆ ਹੈ ਕਿ ਆਸਟ੍ਰੇਲੀਆ ਦੇ ਪੰਜਾਂ ਵਿੱਚੋਂ ਇੱਕ ਸਬਜੀਆਂ ਵਾਲੇ ਬੈਕਯਾਰਡ ਖਤਰਨਾਕ ਸਿੱਕੇ ਦੀ ਮਾਤਰਾ ਨਾਲ ਭਰੇ ਹੋਏ ਹਨ।  

ਇਸ ਖੋਜ ਦਾ ਧੁਰਾ ਸੀ ਮੈਲਬਰਨ, ਪਰ ਡਾ ਰਾਈਕੇਮਨ ਦਾ ਕਹਿਣਾ ਹੈ ਕਿ ਅਜਿਹਾ ਸਾਰੇ ਹੀ ਪ੍ਰਮੱਖ ਸ਼ਹਿਰਾਂ ਵਿੱਚ ਹੋਣ ਦੀ ਆਸ ਹੈ।

ਮੈਕੂਆਰੀ ਯੂਨੀ ਦੇ ਵਾਤਾਵਰਣ ਵਿਸ਼ੇ ਵਾਲੇ ਪਰੋਫੈਸਰ ਹਨ ਮਾਰਕ ਟੇਅਲਰ ਜਿਨਾਂ ਨੇ ਇਸ ਰਿਪੋਰਟ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਨਾਲ ਹੀ ਇਹ ਇਕ ਵੈਜੀ-ਸੇਫ ਨਾਮੀ ਸੰਸਥਾ ਦੇ ਨਿਰਮਾਤਾ ਵੀ ਹਨ। ਇਹ ਕਹਿੰਦੇ ਹਨ ਕਿ ਇਸ ਖੋਜ ਦਾ ਮਤਲਬ ਇਹ ਨਹੀਂ ਹੈ ਕਿ ਲੋਕ ਘਰਾਂ ਵਿੱਚ ਸਬਜੀਆਂ ਉਗਾਉਣੀਆਂ ਹੀ ਬੰਦ ਕਰ ਦੇਣ।

ਖੋਜਕਰਤਾਵਾਂ ਨੇ ਕਿਹਾ ਹੈ ਕਿ ਜਿਹੜੇ ਭਾਈਚਾਰਕ ਪੱਧਰ ਵਾਲੇ ਬਗੀਚੇ ਹਨ ਉਹਨਾਂ ਵਿੱਚ ਸਿੱਕੇ ਦੀ ਮਾਤਰਾ, ਘਰਾਂ ਵਿੱਚਲੀਆਂ ਕਿਆਰੀਆਂ ਦੇ ਮੁਕਾਬਲੇ ਇਸ ਲਈ ਘੱਟ ਹੈ ਕਿਉੁਂਕਿ ਇਹ ਜਮੀਨੀ ਤੱਲ ਨਾਲੋਂ ਜਿਆਦਾ ਉੱਚੇ ਚੁੱਕ ਕੇ ਬਣਾਏ ਹੋਏ ਹੁੰਦੇ ਹਨ। ਪ੍ਰੋ ਰਾਈਕੇਮਨ ਕਹਿੰਦੇ ਹਨ ਕਿ ਘਰਾਂ ਵਿੱਚ ਸਬਜੀਆਂ ਉਗਾਉਣ ਵਾਲਿਆਂ ਨੂੰ ਵੀ ਅਜਿਹਾ ਹੀ ਕਰਨਾਂ ਚਾਹੀਦਾ ਹੈ ਅਤੇ ਨਾਲ ਦੀ ਨਾਲ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਹੜੀਆਂ ਸਬਜੀਆਂ ਉਗਾਉਣ।

ਡਾ ਰਾਈਕੇਮਨ ਕਹਿੰਦੇ ਹਨ ਕਿ ਮਾਪਿਆਂ ਨੂੰ ਇਸ ਗੱਲ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਕਿਧਰੇ ਉਹ ਆਪਣੇ ਬੱਚਿਆਂ ਨੂੰ ਬੇਸ਼ਕ ਅਣਜਾਣੇ ਵਿੱਚ ਹੀ, ਦੂਸ਼ਤ ਤੇ ਖਤਰਨਾਕ ਚੀਜਾਂ ਤਾਂ ਨਹੀਂ ਖਵਾ ਰਹੇ।

ਜਮੀਨ ਦੀ ਟੈਸਟਿੰਗ ਕਰਨ ਲਈ ਕਈ ਪ੍ਰਕਾਰ ਦੇ ਟੈਸਟ ਅੱਜਕਲ ਉਪਲਬਧ ਹਨ, ਜਿਨਾਂ ਵਿੱਚੋਂ ਇੱਕ ਹੈ ਵੈਜੀ-ਸੇਫ, ਜੋ ਕਿ ਨਾਨ ਪ੍ਰਾਫਿਟ ਸੇਵਾ ਪ੍ਰਦਾਨ ਕਰਦਾ ਹੈ ਅਤੇ ਇਹਨਾਂ ਕੋਲ ਬਗੀਚਿਆਂ ਦੇ ਮਾਲਕ ਆਪਣੀ ਜਮੀਨੀ ਮਿੱਟੀ ਦੇ ਸੈਂਪਲ ਟੈਸਟ ਕਰਵਾਉਣ ਲਈ ਭੇਜ ਸਕਦੇ ਹਨ। ਪ੍ਰੋ ਟੇਅਲਰ ਦਾ ਕਹਿਣਾ ਹੈ ਕਿ ਇਸ ਸੰਸਥਾ ਦਾ ਪ੍ਰਮੁੱਖ ਟੀਚਾ ਇਸ ਸਮੇਂ ਇਹ ਹੈ ਕਿ ਇਹ ਆਪਣੇ ਸੁਨੇਹੇ ਨੂੰ ਬਹੁ-ਸਭਿਅਕ ਭਾਈਚਾਰੇ ਤੱਕ ਪਹੁੰਚਦਾ ਕਰ ਸਕਣ। ਅਤੇ ਨਾਲ ਹੀ ਉਹਨਾਂ ਤੱਕ ਵੀ ਜਿਹੜੇ ਭਾਈਚਾਰਕ ਤੋਰ ਤੇ ਬਣਾਏ ਹੋਏ ਬਗੀਚਿਆਂ ਵਿੱਚ ਸਬਜੀਆਂ ਆਦਿ ਉਗਾਉਂਦੇ ਹਨ।

ਪ੍ਰੋ ਟੇਅਲਰ ਇਹ ਮੰਨਦੇ ਹਨ ਕਿ ਜੋ ਲੋਕ ਆਪਣੇ ਲਈ ਸਬਜੀਆਂ ਆਪ ਉਗਾਉਂਦੇ ਹਨ, ਉਹ ਆਪਣੀ ਸਿਹਤ ਪ੍ਰਤੀ ਬਹੁਤ ਸਾਵਧਾਨ ਹੁੰਦੇ ਹਨ, ਅਤੇ ਇਹ ਵਾਲੀਆਂ ਕੁੱਝ ਕੂ ਧਿਆਨ ਦੇਣ ਵਾਲੀਆਂ ਗੱਲਾਂ ਦੀ ਪਾਲਣਾ ਕਰਨ ਨਾਲ ਉਹਨਾਂ ਨੂੰ ਆਪਣੇ ਬਗੀਚਿਆਂ ਵਿੱਚੋਂ ਪੈਦਾ ਹੋਣ ਵਾਲੀਆਂ ਸਬਜੀਆਂ ਬਹੁਤ ਸਿਹਤਮੰਦ ਹੋ ਸਕਣਗੀਆਂ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Watch now