ਆਸਟ੍ਰੇਲੀਆ ਤੋਂ ਵਿਦੇਸ਼ ਜਾਂਦੇ ਵਕਤ, ਏਅਰਪੋਰਟ ਪੈਸੇੰਜਰ ਕਾਰਡ ਤੇ ਗ਼ਲਤ ਜਾਣਕਾਰੀ ਦੇਣ ਤੇ ਇੱਕ ਪ੍ਰਵਾਸੀ ਦਾ 457 ਅਰਜ਼ੀ ਵਰਕ ਵੀਸਾ ਰੱਦ ਕੀਤਾ ਗਿਆ ਹੈ।
ਇਮਾਦ ਡੱਲਾ ਨਾਂ ਦਾ ਵਿਅਕਤੀ ਜੋ ਕਿ 2011 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਆਸਟ੍ਰੇਲੀਆ ਆਉਣ ਮਗਰੋਂ ਅਰਜ਼ੀ ਵਰਕ ਵੀਜ਼ੇ ਤੇ ਨਿਊ ਸਾਊਥ ਵੇਲਜ਼ ਦੀ ਇੱਕ ਇਮਾਰਤ ਉਸਾਰੀ ਕਮ੍ਪਨੀ ਵਿੱਚ ਕੰਮ ਕਰਦਾ ਸੀ, ਜੁਲਾਈ 2015 ਵਿੱਚ ਸਿਡਨੀ ਹਵਾਈ ਅੱਡੇ ਤੇ $24,000 ਤੋਂ ਵੱਧ ਰਕਮ ਦੇ ਨਾਲ ਵਿਦੇਸ਼ ਰਵਾਨਾ ਹੋਣ ਦੀ ਤਿਆਰੀ ਵਿੱਚ ਸੀ।
ਆਪਣੇ ਪੈਸੇੰਜਰ ਕਾਰਡ ਤੇ ਦਿੱਤੀ ਜਾਣਕਾਰੀ ਵਿੱਚ ਉਸਨੇ ਉਸ ਸੁਆਲ ਦਾ 'ਨਾਂਹ' ਵਿੱਚ ਜਵਾਬ ਦਿੱਤਾ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਉਹ ਦਸ ਹਜ਼ਾਰ ਡਾਲਰ ਜਾਂ ਉਸਦੇ ਬਰਾਬਰ ਦੀ ਵਿਦੇਸ਼ੀ ਕਰੰਸੀ ਨਾਲ ਲਿਜਾ ਰਿਹਾ ਹੈ।
ਜਦੋਂ ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸਨੇ ਦੱਸਿਆ ਕਿ ਉਸਨੂੰ ਇੱਕ ਸੀਲ ਬੰਦ ਲਿਫ਼ਾਫ਼ਾ ਉਸਦੇ ਰਿਸ਼ਤੇਦਾਰ ਨੇ ਦਿੱਤਾ ਸੀ ਅਤੇ ਉਸਨੂੰ ਨਹੀਂ ਪਤਾ ਸੀ ਕਿ ਇਸ ਵਿੱਚ ਕਿ ਹੈ।
ਡੱਲਾ ਦੇ ਦੱਸਣ ਮੁਤਾਬਿਕ ਇਹ ਪੈਸੇ ਲੇਬਨਾਨ ਵਿੱਚ ਉਸਦੇ ਰਿਸ਼ਤੇਦਾਰ ਦੇ ਮਾਪਿਆਂ ਲਈ ਸਨ, ਅਤੇ ਉਸਨੇ ਗ਼ਲਤ ਜਾਣਕਾਰੀ ਜਾਣ ਬੁਝ ਕੇ ਨਹੀਂ ਦਿੱਤੀ। ਉਸਨੇ ਆਪਣੇ ਖਿਲਾਫ ਕਿਸੇ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਨਾ ਹੋਣ ਅਤੇ ਸਾਫ ਚਰਿਤ੍ਰ ਦੇ ਅਧਾਰ ਤੇ ਵੀਜ਼ਾ ਰੱਦ ਨਾ ਕਰਣ ਦੀ ਬੇਨਤੀ ਕੀਤੀ।
ਪਰੰਤੂ ਦੋ ਮਹੀਨੇ ਬਾਅਦ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ।
ਵੀਜ਼ਾ ਰੱਦ ਕਰਦੇ ਹੋਏ ਵਿਭਾਗ ਵੱਲੋ ਵਿਚਾਰੇ ਗਏ ਤੱਥਾਂ ਵਿੱਚ ਡੱਲਾ ਖਿਲਾਫ ਕਰੈਡਿਟ ਕਾਰਡ ਫਰੌਡ, ਆਇਡੇੰਟਿਟੀ ਚੋਰੀ ਅਤੇ ਅਪਰਾਧ ਜ਼ਰੀਏ ਕਮਾਏ ਪੈਸੇ ਨਾਲ ਵਤੀਰਾ ਰੱਖਣ ਦੇ ਇਲਜ਼ਾਮ ਸ਼ਾਮਿਲ ਹਨ। ਇਹ ਦੋਸ਼ ਉਸ ਵੱਲੋਂ ਪੈਸੇੰਜਰ ਕਾਰਡ ਤੇ ਗ਼ਲਤ ਜਾਣਕਾਰੀ ਦੇਣ ਤੋਂ ਪਹਿਲਾਂ ਦੇ ਹਨ ਅਤੇ ਅਜੇ ਇਹਨਾਂ ਦੋਸ਼ਾਂ ਦਾ ਨਿਆਇਕ ਨਿਪਟਾਰਾ ਹੋਣਾ ਬਾਕੀ ਸੀ।
ਉਸ ਵੱਲੋਂ ਵਿਭਾਗ ਦੇ ਫੈਸਲੇ ਖਿਲਾਫ ਅਡਮਿਨਿਸਟ੍ਰੇਟਿਵ ਅਪੀਲਜ਼ ਟ੍ਰਿਬਿਊਨਲ ਵਿਚ ਕੀਤੀ ਅਪੀਲ ਨਾਕਾਮ ਰਹੀ। ਜਿਸਤੇ ਉਸਨੇ ਫੈਡਰਲ ਸਰਕਟ ਕੋਰਟ ਓਫ ਆਸਟ੍ਰੇਲੀਆ ਵਿੱਚ ਇਹ ਕਹਿੰਦਿਆਂ ਅਪੀਲ ਅਪੀਲ ਕੀਤੀ ਕਿ ਟ੍ਰਿਬਿਊਨਲ ਨੇ ਕਾਨੂੰਨ ਨੂੰ ਸਹੀ ਤਰੀਕੇ ਉਸਦੇ ਮਾਮਲੇ ਵਿੱਚ ਲਾਗੂ ਨਹੀਂ ਕੀਤਾ ਅਤੇ ਉਸਦਾ ਵੀਜ਼ਾ ਰੱਦ ਕਰਨ ਦਾ ਕੋਈ ਅਧਾਰ ਨਹੀਂ ਹੈ ਕਿਓਂਕਿ ਉਸ ਵੱਲੋਂ ਕੀਤੇ ਕਥਿਤ ਅਪਰਾਧ ਪੈਸੇੰਜਰ ਕਾਰਡ ਵਿੱਚ ਦਿੱਤੀ ਜਾਣਕਾਰੀ ਤੋਂ ਪਹਿਲਾਂ ਦੇ ਹਨ।
ਪਰੰਤੂ ਫੈਡਰਲ ਸਰਕਟ ਕੋਰਟ ਤੋਂ ਵੀ ਉਸਨੂੰ ਕੋਈ ਰਾਹਤ ਨਾ ਮਿਲੀ। ਅਖੀਰ ਫੈਡਰਲ ਕੋਰਟ ਨੇ ਉਸ ਦੇ ਮਾਮਲੇ ਨੂੰ ਵਾਪਿਸ ਟ੍ਰਿਬਿਊਨਲ ਕੋਈ ਭੇਜਿਆ ਅਤੇ ਇਸਤੇ ਕ਼ਾਨੂਨ ਮੁਤਾਬਿਕ ਮੁੜ ਵਿਚਾਰ ਕਰਣ ਲਈ ਕਿਹਾ।
ਇਸਦੇ ਦੌਰਾਨ ਉਸਨੇ ਆਪਣੇ ਖਿਲਾਫ ਲੱਗੇ ਦੋਸ਼ ਅਦਾਲਤ ਵਿੱਚ ਕਬੂਲ ਕਰ ਲਏ।
ਟ੍ਰਿਬਿਊਨਲ ਵਿੱਚ ਡੱਲਾ ਦੇ ਵਕੀਲ ਨੇ ਵੀਜ਼ਾ ਰੱਦ ਕਰਨ ਦੇ ਖਿਲਾਫ ਦਲੀਲਾਂ ਪੇਸ਼ ਕੀਤੀਆਂ ਪਰੰਤੂ ਦਸੰਬਰ 2016 ਵਿੱਚ ਟ੍ਰਿਬਿਊਨਲ ਨੇ ਮੁੜਕੇ ਉਸਦਾ ਵੀਜ਼ਾ ਰੱਦ ਕਰਨ ਦੇ ਫੈਸਲੇ ਤੇ ਮੋਹਰ ਲਗਾ ਦਿੱਤੀ। ਪਰੰਤੂ ਡੱਲਾ ਨੇ ਇੱਕ ਵਾਰ ਫੇਰ ਇਸਦੇ ਖਿਲਾਫ ਫੈਡਰਲ ਸਰਕਟ ਕੋਰਟ ਵਿੱਚ ਇਸਨੂੰ ਚੁਣੌਤੀ ਦਿੱਤੀ ਜਿਸਤੇ ਅਦਾਲਤ ਨੇ ਇੱਕ ਵਾਰ ਫੇਰ ਮਾਮਲੇ ਟ੍ਰਿਬਿਊਨਲ ਨੂੰ ਮੁੜ ਵਿਚਾਰਣ ਲਈ ਕਿਹਾ।
ਨਵੰਬਰ ਅਤੇ ਦਸੰਬਰ 2017 ਵਿੱਚ ਟ੍ਰਿਬਿਊਨਲ ਅੱਗੇ ਪੇਸ਼ ਹੋ ਕੇ ਡੱਲਾ ਨੇ ਆਪਣਾ ਪੱਖ ਰੱਖਿਆ ਅਤੇ ਦੱਸਿਆ ਕਿ ਉਸਦੀ ਸਾਬਕਾ ਕੰਪਨੀ ਉਸਨੂੰ ਮੁੜ ਨੌਕਰੀ ਤੇ ਰੱਖਣ ਤਿਆਰ ਹੈ। ਉਸਨੇ ਆਪਣੇ ਵੱਲੋਂ ਕੀਤੇ ਕਰੈਡਿਟ ਕਾਰਡ ਫਰੌਡ ਅਤੇ ਹੋਰ ਅਪਰਾਧ ਜਿਨ੍ਹਾਂ ਲਈ ਉਸ ਖਿਲਾਫ ਦੋਸ਼ ਸਾਬਿਤ ਹੋ ਚੁੱਕੇ ਹਨ ਲਈ ਵੀ ਮਾਫੀ ਮੰਗੀ। ਉਸਨੇ ਤਰਕ ਦਿੱਤਾ ਕਿ ਜਿਸ ਕ਼ਾਨੂਨ ਤਹਿਤ ਉਸਦਾ ਵੀਜ਼ਾ ਰੱਦ ਕੀਤਾ ਜਾ ਰਿਹਾ ਹੈ, ਉਹ ਉਸਤੇ ਲਾਗੂ ਨਹੀਂ ਹੁੰਦਾ। ਪਰੰਤੂ ਟ੍ਰਿਬਿਊਨਲ ਨੇ ਵਿਭਾਗ ਦੇ ਫੈਸਲੇ ਤੇ ਇੱਕ ਵਾਰ ਫੇਰ ਮੋਹਰ ਲਗਾ ਦਿੱਤੀ।