ਪਰਥ ਤੋਂ ਭਾਰਤ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਤੇ ਵਿਚਾਰ

ਜਲਦ ਹੀ ਰਾਜ ਸਰਕਾਰ ਦੇ ਕੁੱਝ ਮੰਤਰੀ ਇਸ ਨੂੰ ਨੇਪਰੇ ਚਾੜਨ ਲਈ ਭਾਰਤ ਜਾ ਕੇ ਉੱਥੋਂ ਦੀਆਂ ਹਵਾਈ ਕੰਪਨੀਆਂ ਨਾਲ ਗੱਲਬਾਤ ਕਰਨਗੇ।

AIRPORT

Source: AAP

ਵੈਸਟਰਨ ਆਸਟ੍ਰੇਲੀਆ ਜਲਦ ਹੀ ਭਾਰਤ ਵੱਲ ਸਿੱਧੀਆਂ ਹਵਾਈ ਉਡਾਣਾ ਸ਼ੁਰੂ ਕਰਨ ਜਾ ਰਿਹਾ ਹੈ।

ਰਾਜ ਸਰਕਾਰ, ਇੰਡੀਅਨ ਏਅਰਲਾਈਨਜ਼ ਦੇ ਨਾਲ ਇਸ ਬਾਬਤ ਗੱਲਬਾਤ ਕਰ ਰਿਹਾ ਹੈ।

ਵੈਸਟਰਨ ਆਸਟ੍ਰੇਲੀਆ ਦੇ ਟੂਰਿਜ਼ਮ ਮੰਤਰੀ ਪਾਲ ਪਾਪਾਲੀਆ ਨੇ ਨਾਈਨ ਨਿਊਜ਼ (9News )ਨੂੰ ਦੱਸਿਆ ਕਿ ਰਾਜ ਦਾ ਸਿੱਧੀ ਉਡਾਣ ਵਾਲਾ ਅਗਲਾ ਟੀਚਾ ਭਾਰਤ ਹੀ ਹੈ।

ਜਲਦ ਹੀ ਰਾਜ ਸਰਕਾਰ ਦੇ ਕੁੱਝ ਮੰਤਰੀ ਇਸ ਨੂੰ ਨੇਪਰੇ ਚਾੜਨ ਲਈ ਭਾਰਤ ਜਾ ਕੇ ਉੱਥੋਂ ਦੀਆਂ ਹਵਾਈ ਕੰਪਨੀਆਂ ਨਾਲ ਗੱਲਬਾਤ ਕਰਨਗੇ।

ਸ਼੍ਰੀ ਪਾਪਾਲੀਆ ਨੇ ਜਬਰਦਸਤ ਭਾਰਤੀ ਸਿਖਿਆਰਥੀਆਂ ਵਾਲੀ ਮਾਰਕੀਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਮੌਕਾ ਹੈ।

‘ਬਦਕਿਸਮਤੀ ਨਾਲ ਅਸੀਂ ਵਿਦੇਸ਼ੀ ਵਿਦਿਆਰਥੀਆਂ ਵਾਲੀ ਮਾਰਕਿਟ ਵਿੱਚ ਅਜੇ ਬਹੁਤ ਪਿੱਛੇ ਹਾਂ’, ਉਹਨਾਂ ਕਿਹਾ।

‘ਭਾਰਤ, ਪਰਥ ਲਈ ਵਾਸਤੇ ਵਿਦੇਸ਼ੀ ਵਿਦਿਆਰਥੀਆਂ ਦਾ ਬਹੁਤ ਵੱਡਾ ਸੋਮਾਂ ਹੈ’।

2016 ਵਾਲੇ ਸੈਂਸਸ (Census 2016) ਅਨੁਸਾਰ, ਤਕਰੀਬਨ 50,000 ਭਾਰਤੀ ਇਸ ਸਮੇਂ ਵੈਸਟਰਨ ਆਸਟ੍ਰੇੁਲੀਆ ਵਿੱਚ ਰਹਿ ਰਹੇ ਹਨ।

ਇਸ ਪਹਿਲ ਦਾ ਪਰਥ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ॥

ਪਰਥ ਦੇ ਵਸਨੀਕ ਗੁਰਪ੍ਰੀਤ ਮਾਂਗਟ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਕਿ ਇੱਥੋਂ ਭਾਰਤ ਲਈ ਜਾਣ ਵਾਸਤੇ ਸਿੱਧੀ ਉਡਾਣ ਸ਼ੁਰੂ ਕੀਤੇ ਜਾਣ ਨਾਲ ਬਜੁਰਗਾਂ ਅਤੇ ਬੱਚਿਆਂ ਨਾਲ ਸਫਰ ਕਰਨ ਵਾਲਿਆਂ ਨੂੰ ਬਹੁਤ ਲਾਭ ਮਿਲ ਸਕੇਗਾ।

0000015726-1w4b0229_1.jpg?itok=9NCQdxED&mtime=1520988389

ਇਸ ਦੇ ਨਾਲ ਸਮੇਂ ਦੀ ਵੀ ਬਚਤ ਹੋ ਸਕੇਗੀ ਅਤੇ ਅਸੀਂ ਦਿੱਲੀ ਜਾਂ ਮੁੰਬਈ ਬਹੁਤ ਜਲਦ ਅਪੜ ਸਕਿਆ ਕਰਾਂਗੇ। ਇਸ ਨਾਲ ਕੂਆਲਾ-ਲੰਪੁਰ, ਸਿੰਗਾਪੁਰ ਜਾਂ ਬੈਂਕਾਕ ਵਿੱਚ ਰੁਕਣਾ ਵੀ ਨਹੀਂ ਪਿਆ ਕਰੇਗਾ।

‘ਮੇਰੇ ਵੀ ਦੋ ਬੱਚੇ ਹਨ ਅਤੇ ਉਹਨਾਂ ਨਾਲ ਏਅਰਪੋਰਟ ਉੱਤੇ ਇੰਤਜਾਰ ਕਰਨਾਂ ਜਾਂ ਉਡਾਣਾ ਬਦਲਣ ਵਿੱਚ ਕਾਫੀ ਦਿੱਕਤ ਪੇਸ਼ ਆਉਂਦੀ ਹੈ’।

‘ਅਤੇ ਨਾਲ ਹੀ ਮੇਰੇ ਮਾਤਾ-ਪਿਤਾ ਜੋ ਕਿ ਦਿੱਲੀ ਰਹਿੰਦੇ ਹਨ, ਵੀ ਉਡਾਣਾ ਬਦਲਣ ਅਤੇ ਇੰਤਜਾਰ ਕਰਨਾ ਔਖਾ ਮਹਿਸੂਸ ਕਰਦੇ ਹਨ’।

ਪਿਛਲੇ ਮਹੀਨੇ ਦੀ ਖਬਰ ਅਨੁਸਾਰ, ਏਅਰ-ਇੰਡੀਆ ਦਿੱਲੀ ਤੋਂ ਸਿਡਨੀ ਅਤੇ ਮੈਲਬਰਨ ਵਿਚਲੀਆਂ ਉਡਾਣਾਂ ਨੂੰ ਹੋਰ ਵਧਾਉਣ ਦੀ ਵੀ ਸੋਚ ਰਹੀ ਹੈ।


2 min read

Published

Updated

By MP Singh



Share this with family and friends


Follow SBS Punjabi

Download our apps

Watch on SBS

Punjabi News

Watch now