ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੁਭਾਉਣ ਲਈ ਭਾਰਤ ਵਿਚ ਖੋਲ੍ਹਿਆ ਜਾ ਰਿਹਾ ਹੈ 'ਸਟੱਡੀ ਮੈਲਬੌਰਨ ਹੱਬ'

ਵਿਕਟੋਰੀਅਨ ਸਰਕਾਰ ਭਾਰਤ ਵਿੱਚ ਨਵੇਂ 'ਸਟੱਡੀ ਮੈਲਬੌਰਨ ਹੱਬ' ਨਾਂ ਦੇ ਵਿੱਦਿਆ ਕੇਂਦਰ ਸਥਾਪਤ ਕਰੇਗੀ ਤਾਂ ਜੋ ਵੱਧ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਥਾਨਕ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਕਰਾ, ਇਨ੍ਹਾਂ ਵਿਦਿਆਰਥੀਆਂ ਦਾ ਵਾਪਸ ਆਉਣ ਲਈ ਰਾਹ ਪੱਧਰਾ ਕੀਤਾ ਜਾ ਸਕੇ।

Nepali Students Melbourne International

Victoria to set up Study Melbourne hub in India to lure international students. Source: Abhas Parajuli

ਇਸ ਸਮੇਂ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਹੋਏ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਵਿਕਟੋਰੀਅਨ ਸਰਕਾਰ ਵਲੋਂ ਹੁਣ ਨਵੇਂ 'ਸਟੱਡੀ ਮੈਲਬੋਰਨ ਹੱਬ' ਰਾਹੀਂ ਸਹਾਇਤਾ ਦੇਣ ਦਾ ਨਵਾਂ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਭਾਰਤ ਵਿੱਚ ਨਵੇਂ ਅਤੇ ਔਨਲਾਈਨ ਪੜ ਰਹੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਵਿਕਟੋਰੀਆ ਦੇ ਸਥਾਨਕ ਸਿੱਖਿਆ ਪ੍ਰਦਾਤਾਵਾਂ ਨਾਲ ਜੋੜਨਾ ਹੈ।

ਰਾਜ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਹ 'ਹੱਬ' ਸਿਖਿਆਰਥੀਆਂ ਲਈ ਭਾਰਤ ਵਿੱਚ ਇੱਕ ਅਸਥਾਨ ਮੁਹਇਆ ਕਰਾਏਗਾ ਜਿੱਥੇ ਵਿਕਟੋਰੀਅਨ ਸਿੱਖਿਆ ਪ੍ਰਦਾਤਾ ਨਾਲ ਜੁੜਣ ਤੋਂ ਇਲਾਵਾ ਲੋੜੀਂਦੀ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। ਭਾਰਤ ਤੋਂ ਇਲਾਵਾ ਇਹ ਕੇਂਦਰ ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿੱਚ ਵੀ ਸਥਾਪਿਤ ਕੀਤੇ ਜਾਣਗੇ।

ਵਿਕਟੋਰੀਆ ਦੇ 13.7 ਬਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਸਿੱਖਿਆ ਸੈਕਟਰ ਦੀ ਰਿਕਵਰੀ ਯੋਜਨਾ ਦਾ ਖੁਲਾਸਾ ਕਰਦਿਆਂ ਵਪਾਰ ਮੰਤਰੀ ਮਾਰਟਿਨ ਪਕੁਲਾ ਨੇ ਕਿਹਾ ਕਿ ਇਹ ਵਿੱਦਿਆ ਕੇਂਦਰ, ਵਿਕਟੋਰੀਆ ਦੇ ਸਿੱਖਿਆ ਪ੍ਰਦਾਤਾਵਾਂ ਰਾਹੀਂ, ਵਿਦਿਆਰਥੀਆਂ ਲਈ ਰਾਜ ਵਿੱਚ ਸਿੱਖਿਆ ਪ੍ਰਾਪਤ ਕਰਣ ਦੇ ਵਧੇਰੇ ਮੌਕੇ ਪੈਦਾ ਕਰਣ ਵਿੱਚ ਬਹੁਤ ਸਹਾਈ ਹੋਵਣਗੇ ਅਤੇ ਰਾਜ ਦੀ ਆਰਥਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਲੋੜੀਂਦਾ ਆਸਰਾ ਪ੍ਰਦਾਨ ਕਰੇਗੀ।

6 ਦਸੰਬਰ 2020 ਤੱਕ ਉਪਲੱਬਧ ਅੰਕੜਿਆਂ ਤੋਂ ਇਹ ਜਾਣਕਾਰੀ ਮਿਲ਼ਦੀ ਹੈ ਕਿ ਵਿਕਟੋਰੀਆ ਵਿੱਚ ਕੁੱਲ 31,300 ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਵਿੱਚੋਂ 4,200 ਵਿਦਿਆਰਥੀ ਹਾਲੇ ਵੀ ਆਸਟ੍ਰੇਲੀਆ ਤੋਂ ਬਾਹਰ ਆਪਣੀ ਪੜ੍ਹਾਈ ਔਨਲਾਈਨ ਪੂਰੀ ਕਰ ਰਹੇ ਹਨ।

ਇੱਕ ਅਨੁਮਾਨ ਮੁਤਾਬਕ ਵਿਕਟੋਰੀਆ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਕੋਈ ਠੋਸ ਯੋਜਨਾ ਨਾ ਬਣਾਏ ਜਾਣ ਕਾਰਣ ਲਗਭਗ 5.8 ਬਿਲੀਅਨ ਡਾਲਰਾਂ ਦਾ ਘਾਟਾ ਪਹਿਲਾਂ ਹੀ ਪੈ ਚੁੱਕਾ ਹੈ।

ਵਿਕਟੋਰੀਅਨ ਸਰਕਾਰ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ 2021 ਦੇ ਸ਼ੁਰੂ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਉਡਾਉਣ ਦੀ ਵਿਸਤ੍ਰਿਤ ਯੋਜਨਾ 'ਤੇ ਫੈਡਰਲ ਸਰਕਾਰ ਨਾਲ ਕੰਮ ਕਰ ਰਹੀ ਹੈ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। 

Share

Published

Updated

By Avneet Arora, Ravdeep Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੁਭਾਉਣ ਲਈ ਭਾਰਤ ਵਿਚ ਖੋਲ੍ਹਿਆ ਜਾ ਰਿਹਾ ਹੈ 'ਸਟੱਡੀ ਮੈਲਬੌਰਨ ਹੱਬ' | SBS Punjabi