SKIP TO MAIN CONTENT

ਵਿਕਟੋਰੀਆ ਪੁਲਿਸ ਨੂੰ ਟਰੈਮ ਵਿੱਚ ਜਿਣਸੀ ਛੇੜਛਾੜ ਕਰਨ ਵਾਲੇ ਦੀ ਭਾਲ

ਮੈਲਬਰਨ ਦੀ ਇਕ 20 ਸਾਲਾਂ ਦੀ ਲੜਕੀ, ਜਿਸ ਨਾਲ ਮੈਲਬਰਨ ਦੀ ਪੂਰੀ ਤਰਾਂ ਨਾਲ ਭਰੀ ਹੋਈ ਟਰੈਮ ਵਿੱਚ ਜਿਨਸੀ ਛੇੜਛਾੜ ਕੀਤੀ ਗਈ ਸੀ, ਨੂੰ ਡਰ ਹੈ ਕਿ ਦੋਸ਼ੀ ਦੁਬਾਰਾ ਵੀ ਅਜਿਹਾ ਕਰ ਸਕਦਾ ਹੈ।

Melbourne trams
Police hunt for man who allegedly assaulted a female passenger on tram Source: Pixabay

2 min read

Published

Updated

By MP Singh, Avneet Arora



Skip to article content

16 ਫਰਵਰੀ ਨੂੰ ਮੈਲਬਰਨ ਦੀ ਇੱਕ ਟਰੈਮ ਵਿੱਚ ਕੀਤੇ ਗਏ ਇਸ ਜਿਣਸੀ ਹਮਲੇ ਦੇ ਹਮਲਾਵਰ ਦੀ ਵਿਕਟੋਰੀਆ ਪੁਲਿਸ ਜੋਰਸ਼ੋਰ ਨਾਲ ਭਾਲ ਕਰ ਰਹੀ ਹੈ।

ਵਿਕਟੋਰੀਆ ਪੁਲਿਸ ਮੁਤਾਬਕ ਇੱਕ 20 ਸਾਲਾਂ ਦੀ ਨੋਜਵਾਨ ਲੜਕੀ ਨੇ ਕੂਈਨ ਵਿਕਟੋਰੀਆ ਮਾਰਕਿਟ ਦੇ ਬਾਹਰੋਂ ਰਾਤ 10.30 ਮਿੰਟ ਤੇ 57 ਨੰਬਰ ਦੀ ਟਰੈਮ ਲਈ ਸੀ। 

ਪੁਲਿਸ ਮੁਤਾਬਕ ਜਿਵੇਂ ਹੀ ਇਹ ਟਰੈਮ ਵੈਸਟ ਮੈਰੀਬਰਨੋਂਗ ਇਲਾਕੇ ਵਲ ਵਧੀ ਤਾਂ ਇਕ ਅਣਪਛਾਤੇ ਵਿਅਕਤੀ ਨੇ ਇਸ ਲੜਕੀ ਨਾਲ ਜਿਣਸੀ ਛੇੜਛਾੜ ਕੀਤੀ।

ਪੁਲਿਸ ਨੇ ਸੀਸੀ ਟੀਵੀ ਦੀ ਰਿਕਾਰਡਿੰਗ ਜਾਰੀ ਕਰਦੇ ਹੋਏ ਇੱਕ ਵਿਅਕਤੀ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ।

 

                           

Melbourne tram assault case
Vic police releases image of a man in the tram assault case Source: Victoria Police

ਰਿਕਾਰਡਿੰਗ ਵਿਚਲਾ ਵਿਅਕਤੀ ਭਾਰਤੀ ਖਿੱਤੇ ਨਾਲ ਸਬੰਧਤ ਲਗਦਾ ਹੈ ਅਤੇ ਇਸ ਨੇ ਦਾੜੀ ਰੱਖੀ ਹੋਈ ਹੈ। ਉਸ ਨੇ ਲਾਲ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਪੈਂਟ ਅਤੇ ਕਾਲੇ ਰੰਗ ਦੀ ਹੀ ਪਗੜੀ ਬੰਨੀ ਹੋਈ ਸੀ।

ਪੀੜਤ ਕੁੜੀ ਨੇ ਦੱਸਿਆ ਕਿ ਉਸ ਦੀ ਮਦਦ ਵਾਸਤੇ ਇੱਕ ਹੋਰ ਔਰਤ ਅੱਗੇ ਆਈ ਅਤੇ ਉਸੀ ਸਮੇਂ ਹੀ ਉਸ ਨੂੰ ਪਤਾ ਚਲਿਆ ਕਿ ਉਸ ਨਾਲ ਕੀ ਬੀਤਿਆ ਹੈ।

ਇਸ ਲੜਕੀ ਨੇ ਸੈਵਨ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਸ ਨੂੰ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਭਿਆਨਕ ਚਿੰਤਾ ਰਹੀ ਹੈ ਕਿ ਇਹ ਵਾਲਾ ਵਿਅਕਤੀ ਕਦੀ ਵੀ ਦੁਬਾਰਾ ਅਜਿਹਾ ਕਾਰਾ ਕਰ ਸਕਦਾ ਹੈ।

ਇਸ ਬਾਬਤ ਜਾਣਕਾਰੀ ਪ੍ਰਦਾਨ ਕਰਨ ਲਈ ਫੋਨ ਨੰਬਰ 1800 333 000 ਉਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫੇਰ ਖੁਫਿਆ ਰਿਪੋਰਟ ਦੇਣ ਲਈ www.crimestoppersvic.com.au ਉੱਤੇ ਜਾਇਆ ਜਾ ਸਕਦਾ ਹੈ।

Anyone with information is urged to contact Crime Stoppers on 1800 333 000 or submit a confidential report to www.crimestoppersvic.com.au.

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now