SKIP TO MAIN CONTENT

‘100% ਸ਼ੁੱਧ ਨਿਊਜ਼ੀਲੈਂਡ ਦੇਸੀ ਘਿਉ’ ਦਾ ਗ਼ਲਤ ਦਾਅਵਾ ਕਰਨ 'ਤੇ ਕੰਪਨੀ ਨੂੰ $261,452 ਦਾ ਜ਼ੁਰਮਾਨਾ

16X9 - Shyna (4).jpg
‘100% ਸ਼ੁੱਧ ਨਿਊਜ਼ੀਲੈਂਡ ਦੇਸੀ ਘਿਉ’ ਦਾ ਦਾਅਵਾ ਕਰ ਭਾਰਤੀ ਮੱਖਣ ਤੋਂ ਘਿਓ ਬਣਾ ਕੇ ਫਰਜ਼ੀਵਾੜਾ ਰਹੀ ਸੀ ਕੰਪਨੀ।

ਭਾਰਤੀ ਮੱਖਣ ਨਾਲ ਤਿਆਰ ਦੇਸੀ ਘਿਓ ਨੂੰ ਸ਼ੁੱਧ ਨਿਊਜ਼ੀਲੈਂਡ ਦੇ ਨਾਮ ਹੇਠ ਵੇਚਣ ਵਾਲੀ ਕੰਪਨੀ ਦਾ ਪਰਦਾਫਾਸ਼ ਹੋਇਆ ਹੈ। ਭਾਰਤੀ ਮੂਲ ਦੇ ਲੋਕਾਂ ਦੀ ਇਸ ਨਿਊਜ਼ੀਲੈਂਡ ਸਥਿਤ ਕੰਪਨੀ ਦਾ '100% ਸ਼ੁੱਧ ਨਿਊਜ਼ੀਲੈਂਡ ਦੇਸੀ ਘਿਉ' ਦਾ ਦਾਅਵਾ ਝੂਠਾ ਕਰਾਰਿਆ ਗਿਆ ਹੈ। ਕੰਪਨੀ 'ਤੇ ਨਿਊਜ਼ੀਲੈਂਡ ਟ੍ਰੇਡ ਦੀਆਂ 15 ਧਾਰਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਵੀ ਲੱਗਿਆ ਹੈ। ਐਸ ਬੀ ਐਸ ਪੰਜਾਬੀ ਦੀ ਇਸ ਆਡੀਓ ਪੇਸ਼ਕਾਰੀ ਵਿੱਚ ਜਾਣੋ ਕਿ ਪੂਰਾ ਮਾਮਲਾ ਕੀ ਹੈ।

Published

Updated

Presented by Shyna Kalra

Source: SBS / AFP

Skip to podcast episode content

ਭਾਰਤੀ ਮੱਖਣ ਨਾਲ ਤਿਆਰ ਦੇਸੀ ਘਿਓ ਨੂੰ ਸ਼ੁੱਧ ਨਿਊਜ਼ੀਲੈਂਡ ਦੇ ਨਾਮ ਹੇਠ ਵੇਚਣ ਵਾਲੀ ਕੰਪਨੀ ਦਾ ਪਰਦਾਫਾਸ਼ ਹੋਇਆ ਹੈ। ਭਾਰਤੀ ਮੂਲ ਦੇ ਲੋਕਾਂ ਦੀ ਇਸ ਨਿਊਜ਼ੀਲੈਂਡ ਸਥਿਤ ਕੰਪਨੀ ਦਾ '100% ਸ਼ੁੱਧ ਨਿਊਜ਼ੀਲੈਂਡ ਦੇਸੀ ਘਿਉ' ਦਾ ਦਾਅਵਾ ਝੂਠਾ ਕਰਾਰਿਆ ਗਿਆ ਹੈ। ਕੰਪਨੀ 'ਤੇ ਨਿਊਜ਼ੀਲੈਂਡ ਟ੍ਰੇਡ ਦੀਆਂ 15 ਧਾਰਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਵੀ ਲੱਗਿਆ ਹੈ। ਐਸ ਬੀ ਐਸ ਪੰਜਾਬੀ ਦੀ ਇਸ ਆਡੀਓ ਪੇਸ਼ਕਾਰੀ ਵਿੱਚ ਜਾਣੋ ਕਿ ਪੂਰਾ ਮਾਮਲਾ ਕੀ ਹੈ।

ਨਿਊਜ਼ੀਲੈਂਡ ਦੇ ਟ੍ਰੇਡ ਕਮਿਸ਼ਨ ਨੇ 'ਮਿਲਕਿਓ ਫੂਡਜ਼ ਲਿਮਟਿਡ' ਉੱਤੇ ਮੁੱਕਦਮਾ ਕੀਤਾ ਸੀ। ਇਸ ਤਹਿਤ ਸੋਮਵਾਰ ਨੂੰ, ਮਿਲਕਿਓ ਫੂਡਜ਼ ਦੇ '100 ਪ੍ਰਤੀਸ਼ਤ ਸ਼ੁੱਧ ਨਿਊਜ਼ੀਲੈਂਡ' ਪਦਾਰਥ ਵੇਚਣ ਦੇ ਦਾਅਵੇ ਨੂੰ ਗਲਤ ਸਾਬਤ ਕਰ ਦਿੱਤਾ ਗਿਆ ਅਤੇ ਕੰਪਨੀ 'ਤੇ 261,452 ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਇਹ ਖੁਲਾਸਾ ਹੋਇਆ ਹੈ ਕਿ ਇਹ ਕੰਪਨੀ ਭਾਰਤ ਤੋਂ ਆਯਾਤ ਕੀਤੇ ਮੱਖਣ ਦੀ ਵਰਤੋਂ ਕਰਨ ਦੇ ਬਾਵਜੂਦ ਆਪਣੇ ਘਿਓ ਬਾਰੇ '100 ਪ੍ਰਤੀਸ਼ਤ ਸ਼ੁੱਧ ਨਿਊਜ਼ੀਲੈਂਡ' ਹੋਣ ਦਾ ਦਾਅਵਾ ਕਰਦੀ ਸੀ।

ਇੰਨ੍ਹਾਂ ਹੀ ਨਹੀਂ ਕੰਪਨੀ 'ਤੇ ਇਹ ਵੀ ਦੋਸ਼ ਲੱਗੇ ਹਨ ਕਿ ਕੰਪਨੀ ਨੇ 'ਫਰਨਮਾਰਕ ਲੋਗੋ' ਦੀ ਵਰਤੋਂ ਕਰਨ ਦੀ ਪ੍ਰਵਾਨਗੀ ਲੈਣ ਲਈ ਗਲਤ ਅਤੇ ਅਧੂਰੀ ਜਾਣਕਾਰੀ ਵੀ ਪੇਸ਼ ਕੀਤੀ ਸੀ। 'ਫਰਨਮਾਰਕ ਲੋਗੋ' ਨਿਊਜ਼ੀਲੈਂਡ ਵਿੱਚ ਬਣੇ ਉਤਪਾਦਾਂ ਦੀ ਪਛਾਣ ਕਰਨ ਲਈ ਇੱਕ ਭਰੋਸੇਯੋਗ ਚਿੰਨ੍ਹ ਹੈ।

Shyna - social  (3).jpg

'ਕੌਮਰਸ ਕਮਿਸ਼ਨ' ਨੇ ਇੱਕ ਬਿਆਨ ਵਿੱਚ ਕਿਹਾ ਕਿ ਹੈਮਿਲਟਨ ਅਧਾਰਤ ਇਸ ਕੰਪਨੀ ਨੇ "ਭਾਰਤ ਤੋਂ ਮੁੱਖ ਸਮੱਗਰੀ ਹਾਸਿਲ ਕਰਨ ਦੇ ਬਾਵਜੂਦ '100% ਸ਼ੁੱਧ ਨਿਊਜ਼ੀਲੈਂਡ' ਵਰਗੇ ਦਾਅਵਿਆਂ ਨਾਲ, ਆਪਣੇ ਗਾਹਕਾਂ ਨੂੰ ਗੁੰਮਰਾਹ ਕੀਤਾ ਹੈ।"

'ਕੌਮਰਸ ਕਮਿਸ਼ਨ' ਦੀ ਬੁਲਾਰਾ ਵੈਨੇਸਾ ਹੌਰਨ ਦਾ ਕਹਿਣਾ ਹੈ ਕਿ ਮਿਲਕੀਓ ਨੇ ਆਪਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਪ੍ਰਤਿਸ਼ਠਾ ਦਾ ਫਾਇਦਾ ਚੱਕਿਆ ਹੈ।

ਹੌਰਨ ਨੇ ਅੱਗੇ ਕਿਹਾ ਕਿ, "ਇਸ ਮਾਮਲੇ 'ਤੇ ਕੀਤੀ ਗਈ ਕਾਰਵਾਈ ਅਜਿਹੇ ਲੋਕਾਂ ਲਈ ਇੱਕ ਉਦਾਹਰਣ ਹੈ ਜੋ ਨਿਊਜ਼ੀਲੈਂਡ ਬ੍ਰਾਂਡ ਦਾ ਝੂਠਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।

ਸਾਨੂੰ ਫੇਸਬੁੱਕ  ਤੇ X ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now