ਆਸਟਰੇਲੀਆ ਦੇ ਖਪਤਕਾਰ ਵਕਾਲਤ ਸਮੂਹ ‘ਚੋਇਸ’ ਦੀ ਇਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਟੈਸਟ ਕੀਤੇ 20 ਸਨਸਕਰੀਨ ਉਤਪਾਦਾਂ ਵਿਚੋਂ ਸਿਰਫ਼ 4 ਉਤਪਾਦ ਹੀ ਆਪਣੇ SPF (Sun Protection Factor) ਦਾਅਵਿਆਂ 'ਤੇ ਖਰੇ ਉਤਰੇ ਹਨ।
ਇਹਨਾਂ ਨਤੀਜਿਆਂ ਦੀ ਜਾਣਕਾਰੀ ਨੇ ਆਸਟ੍ਰੇਲੀਅਨ ਉਪਭੋਗਤਾਵਾਂ ਵਿੱਚ ਚਿੰਤਾ ਪੈਦਾ ਕੀਤੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕੇ ਚਮੜੀ ਨੂੰ ਕੈਂਸਰ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਸਨਸਕਰੀਨ ਲਗਾਉਣਾ ਲਾਜ਼ਮੀ ਹੈ।
ਚਮੜੀ ਦੇ ਮਾਹਿਰ ਡਾ. ਸਨਮ ਢਿੱਲੋਂ ਨੇ ਵੀ ਇਸ ਮਾਮਲੇ ਤੇ ਆਪਣਾ ਪੱਖ ਰੱਖਦੇ ਹੋਏ ਪੰਜਾਬੀ ਭਾਈਚਾਰੇ ਨੂੰ ਵਿਸ਼ੇਸ਼ ਜਾਣਕਾਰੀ ਦਿਤੀ।
ਇਹ ਰਿਪੋਰਟ ਵੀ ਠੀਕ ਹੈ, ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਸਨਸਕਰੀਨ ਉੱਪਰ ਭਰੋਸਾ ਨਹੀਂ ਛੱਡਣਾ ਚਾਹੀਦਾ।ਡਾ. ਸਨਮ ਢਿੱਲੋਂ
ਪੂਰਾ ਵੇਰਵਾ ਜਾਨਣ ਸੁਣੋ ਇਹ ਵਿਸਥਾਰਿਤ ਰਿਪੋਰਟ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।