SKIP TO MAIN CONTENT

16ਵੇਂ ਜਨਮ ਦਿਨ ਮੌਕੇ ਨੌਜਵਾਨ ਨੂੰ ਚਾਕੂਆਂ ਨਾਲ ਕੀਤਾ ਜ਼ਖਮੀ; ਭਾਈਚਾਰੇ ਵਲੋਂ ਸਖਤ ਕਾਰਵਾਈ ਦੀ ਮੰਗ

rhyan 1.jpg
Community is gathering on 12th of August at incident's place in support of the victim. Credit: Supplied by Kamaldeep Singh Kahma

ਮੈਲਬੌਰਨ ਦੇ ਟਾਰਨੇਟ ਇਲਾਕੇ ਵਿੱਚ 27 ਜੁਲਾਈ ਵੀਰਵਾਰ ਦੀ ਸ਼ਾਮ ਨੂੰ ਆਪਣਾ 16ਵਾਂ ਜਨਮਦਿਨ ਮਨਾ ਰਹੇ ਰਿਆਨ ਸਿੰਘ ਅਤੇ ਉਸਦੇ 2 ਦੋਸਤਾਂ ਨੂੰ ਪਾਰਕ ਵਿੱਚ ਬਾਸਕਟਬਾਲ ਖੇਡਦੇ ਸਮੇਂ ਕੁੱਝ ਵਿਅਕਤੀਆਂ ਵਲੋਂ ਲੁੱਟ ਘਸੁੱਟ ਕਰਨ ਤੋਂ ਬਾਅਦ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਰਿਆਨ ਨੂੰ ਕਰੀਬ 9 ਵਾਰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕੀਤਾ ਗਿਆ। ਜ਼ੇਰੇ ਇਲਾਜ ਰਿਆਨ ਦੇ ਮਾਪੇ ਅਤੇ ਹੋਰ ਭਾਈਚਾਰਕ ਮੈਂਬਰ ਇਸ ਹਮਲੇ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

Published

By Jasdeep Kaur

Source: SBS

Skip to podcast episode content

ਮੈਲਬੌਰਨ ਦੇ ਟਾਰਨੇਟ ਇਲਾਕੇ ਵਿੱਚ 27 ਜੁਲਾਈ ਵੀਰਵਾਰ ਦੀ ਸ਼ਾਮ ਨੂੰ ਆਪਣਾ 16ਵਾਂ ਜਨਮਦਿਨ ਮਨਾ ਰਹੇ ਰਿਆਨ ਸਿੰਘ ਅਤੇ ਉਸਦੇ 2 ਦੋਸਤਾਂ ਨੂੰ ਪਾਰਕ ਵਿੱਚ ਬਾਸਕਟਬਾਲ ਖੇਡਦੇ ਸਮੇਂ ਕੁੱਝ ਵਿਅਕਤੀਆਂ ਵਲੋਂ ਲੁੱਟ ਘਸੁੱਟ ਕਰਨ ਤੋਂ ਬਾਅਦ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਰਿਆਨ ਨੂੰ ਕਰੀਬ 9 ਵਾਰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕੀਤਾ ਗਿਆ। ਜ਼ੇਰੇ ਇਲਾਜ ਰਿਆਨ ਦੇ ਮਾਪੇ ਅਤੇ ਹੋਰ ਭਾਈਚਾਰਕ ਮੈਂਬਰ ਇਸ ਹਮਲੇ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਮੈਲਬੌਰਨ ਦੇ ਟਾਰਨੇਟ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਲਾਕੇ ਦੇ ਪਾਰਕ ਵਿੱਚ ਦੋਸਤਾਂ ਨਾਲ ਬਾਸਕਟਬਾਲ ਖੇਡ ਰਹੇ ਰਿਆਨ ਸਿੰਘ ਉੱਤੇ ਕੁੱਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ।

ਇਸ ਹਮਲੇ ਤੋਂ ਪਹਿਲਾਂ ਦੋਸ਼ੀਆਂ ਨੇ ਰਿਆਨ ਤੋਂ ਕੁੱਝ ਚੀਜ਼ਾਂ ਦੀ ਮੰਗ ਕੀਤੀ ਪਰ ਉਹ ਚੀਜ਼ਾਂ ਹਾਸਲ ਹੋਣ ਤੋਂ ਬਾਅਦ ਵੀ ਹਮਲਾਵਰਾਂ ਨੇ ਰਿਆਨ ਉੱਤੇ ਕਰੀਬ 9 ਵਾਰ ਚਾਕੂਆਂ ਨਾਲ ਵਾਰ ਕੀਤਾ।

ਰਿਆਨ ਨੂੰ ਕਾਫੀ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਉਸਦੇ ਦੋਸਤਾਂ ਦੇ ਵੀ ਕੁੱਝ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਵੀ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਰਿਆਨ ਦੇ ਮਾਤਾ-ਪਿਤਾ ਸਣੇ ਪੂਰੇ ਭਾਈਚਾਰੇ ਵਿੱਚ ਕਾਫੀ ਗੁੱਸਾ ਅਤੇ ਡਰ ਹੈ।

ਮੈਲਬੌਰਨ ਤੋਂ ਫਿੱਟਨੈਸ ਲਈ ਮਸ਼ਹੂਰ ਕਮਲਦੀਪ ਸਿੰਘ ਕਾਹਮਾ ਪਰਿਵਾਰ ਦਾ ਸਾਥ ਦੇਣ ਲਈ ਭਾਈਚਾਰੇ ਨੂੰ ਅੱਗੇ ਆਉਣ ਦਾ ਸੱਦਾ ਦੇ ਰਹੇ ਹਨ।

ਉਹਨਾਂ ਵਲੋਂ ਪਰਿਵਾਰ ਅਤੇ ਭਾਈਚਾਰੇ ਨਾਲ ਮਿਲ ਕੇ 12 ਅਗਸਤ ਨੂੰ ਘਟਨਾ ਵਾਲੀ ਥਾਂ ਉੱਤੇ ਇਕੱਠ ਕੀਤਾ ਜਾ ਰਿਹਾ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਸ ਇਕੱਠ ਦਾ ਮਕਸਦ ਸਰਕਾਰ ਨੂੰ ਦੋਸ਼ੀਆਂ ਖਿਲ਼ਾਫ ਸਖ਼ਤ ਕਾਰਵਾਈ ਕਰਨ ਲਈ ਮਜ਼ਬੂਰ ਕਰਨਾ ਹੈ ਤਾਂ ਜੋ ਅਜਿਹੀ ਘਟਨਾ ਦੋਬਾਰਾ ਨਾ ਵਾਪਰੇ।

ਦੱਸਣਯੋਗ ਹੈ ਕਿ ਪੁਲਿਸ ਵਲੋਂ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਅਤੇ ਅਗਲੇਰੀ ਕਾਰਵਾਈ ਅਜੇ ਜਾਰੀ ਹੈ।

ਕਮਲਦੀਪ ਸਿੰਘ ਕਾਹਮਾ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਇਸ ਆਡੀਓ ਉੱਤੇ ਕਲਿੱਕ ਕਰੋ

Latest podcast episodes

Follow SBS Punjabi

Download our apps

Watch on SBS

Punjabi News

Stream now