ਜਾਰੀ ਹੋਏ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਆਸਟਰੇਲੀਆ ਧਰਮ ਨੂੰ ਇੱਕ ਪਾਸੇ ਰੱਖਦੇ ਹੋਏ ਅੱਗੇ ਵੱਧ ਰਿਹਾ ਹੈ।
ਅੰਕੜੇ ਦੱਸਦੇ ਹਨ ਕਿ ਜਿਹੜੇ ਲੋਕ ਆਪਣੇ ਆਪ ਨੂੰ “ਗੈਰ-ਧਾਰਮਿਕ”ਦੱਸਦੇ ਹਨ, ਉਹ ਆਉਣ ਵਾਲੇ ਸਾਲਾਂ ਵਿੱਚ ਈਸਾਈ ਧਰਮ ਨੂੰ ਪਛਾੜ ਕੇ ਮੁੱਖ ਸਮੂਹ ਬਣ ਸਕਦੇ ਹਨ। ਦੇਸ਼ ਦੇ ਘੱਟ ਗਿਣਤੀ ਧਰਮਾਂ ਵਿੱਚੋਂ ਹਿੰਦੂ ਧਰਮ ਦਾ ਵਿਕਾਸ ਜ਼ਿਕਰਯੋਗ ਹੈ ਜੋ ਕਿ ਪਰਵਾਸ ਨਾਲ ਕਾਫੀ ਵਧਿਆ ਹੈ।
ਮੈਲਬੌਰਨ ਵਿੱਚ ਆਪਣੇ ਪਹਿਲੇ ਦਿਨ ਹੀ ਭਾਰਤੀ ਪ੍ਰਵਾਸੀ ਵਿਨੀਤ ਸ਼ਰਮਾ ਨੇ ਇੱਕ ਹਿੰਦੂ ਮੰਦਰ ਦੀ ਤਲਾਸ਼ ਕੀਤੀ।
33 ਸਾਲਾ ਇਸ ਪ੍ਰਵਾਸੀ ਦਾ ਕਹਿਣਾ ਹੈ ਕਿ ਪੂਜਾ ਉਸ ਲਈ ਸਭ ਤੋਂ ਜ਼ਰੂਰੀ ਹੈ।
ਮਰਦਮਸ਼ੁਮਾਰੀ ਨਾਲ ਆਸਟ੍ਰੇਲੀਆ ਵਿੱਚ ਜੀਵਨ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਦੇਖਣ ਨੂੰ ਮਿਲਦਾ ਹੈ। ਇਸ ਤੋਂ ਭਵਿੱਖ ਲਈ ਯੋਜਨਾ ਬਣਾਉਣ ਵਿੱਚ ਮੱਦਦ ਮਿਲਦੀ ਹੈ।
ਮੈਲਬੌਰਨ ਵਿੱਚ ਸ੍ਰੀ ਦੁਰਗਾ ਮੰਦਰ ਵਿੱਚ, ਉਪਾਸਕਾਂ ਦੀ ਹੋਰ ਆਮਦ ਲਈ ਵਿਸਤਾਰ ਦੇ ਕੰਮ ਚੱਲ ਰਹੇ ਹਨ। ਮੰਦਰ ਦੇ ਉਪ-ਪ੍ਰਧਾਨ ਗੁਰਪ੍ਰੀਤ ਵਰਮਾ ਦਾ ਕਹਿਣਾ ਹੈ ਕਿ ਇੱਕ ਨਵਾਂ ਸੱਭਿਆਚਾਰਕ ਕੇਂਦਰ ਭਾਈਚਾਰੇ ਲਈ ਬਹੁਮੁੱਲਾ ਹੋਵੇਗਾ।
ਹਾਲਾਂਕਿ ਈਸਾਈ ਧਰਮ ਆਸਟਰੇਲੀਆ ਵਿੱਚ ਸਭ ਤੋਂ ਆਮ ਧਰਮ ਹੈ, ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅੱਧੇ ਤੋਂ ਵੀ ਘੱਟ ਆਬਾਦੀ ਈਸਾਈ ਵਜੋਂ ਪਛਾਣੀ ਗਈ ਹੈ।
ਕੋਈ ਧਰਮ ਨਾ ਹੋਣ ਵਾਲੇ ਲੋਕਾਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੇਂ ਇਹ ਆਬਾਦੀ 38.9 ਫੀਸਦ ਹੈ।
ਇਸ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਅਗਲੀ ਮਰਦਮਸ਼ੁਮਾਰੀ ਵਿੱਚ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਆਬਾਦੀ, ਈਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਆਬਾਦੀ ਦੇ ਅੰਕੜਿਆਂ ਨੂੰ ਪਿੱਛੇ ਛੱਡ ਸਕਦੀ ਹੈ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।