SKIP TO MAIN CONTENT

ਵਿਆਹ ਸਮਾਗਮ ’ਚ ਗੋਲੀ ਚੱਲਣ ਨਾਲ ਅੱਠ ਸਾਲਾ ਬੱਚਾ ਹਲਾਕ, ਦੂਜਾ ਜ਼ਖ਼ਮੀ

ਵਿਆਹ ਸਮਾਗਮ ਚ ਗੋਲੀ
ਦਸੰਬਰ 2016 ਚ ਬਠਿੰਡਾ ਲਾਗੇ ਇੱਕ ਡਾਂਸਰ ਲੜਕੀ ਕੁਲਵਿੰਦਰ ਕੌਰ ਦੀ ਵੀ ਵਿਆਹ ਸਮਾਗਮ ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ Source: Supplied

ਫ਼ਰੀਦਕੋਟ ਰੋਡ ਸਥਿਤ ਅਨੰਦ ਨਗਰ ਕੋਟਕਪੂਰਾ ਵਿੱਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਨਾਲ ਇੱਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪੀੜਤ ਦੀ ਪਛਾਣ ਵਿਕਰਮਜੀਤ ਸਿੰਘ ਮਠਾੜੂ ਪੁੱਤਰ ਕੁਲਵਿੰਦਰ ਸਿੰਘ ਵਜੋਂ ਹੋਈ ਹੈ ਜੋਕਿ ਆਪਣੇ ਪਰਿਵਾਰ ਦੀ ਇਕਲੌਤੀ ਔਲਾਦ ਸੀ।


Published

Updated

By Preetinder Grewal

Source: SBS



Skip to podcast episode content

ਫ਼ਰੀਦਕੋਟ ਰੋਡ ਸਥਿਤ ਅਨੰਦ ਨਗਰ ਕੋਟਕਪੂਰਾ ਵਿੱਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਨਾਲ ਇੱਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪੀੜਤ ਦੀ ਪਛਾਣ ਵਿਕਰਮਜੀਤ ਸਿੰਘ ਮਠਾੜੂ ਪੁੱਤਰ ਕੁਲਵਿੰਦਰ ਸਿੰਘ ਵਜੋਂ ਹੋਈ ਹੈ ਜੋਕਿ ਆਪਣੇ ਪਰਿਵਾਰ ਦੀ ਇਕਲੌਤੀ ਔਲਾਦ ਸੀ।


ਪੁਲੀਸ ਨੇ ਕੋਟਕਪੂਰਾ ਵਿਆਹ ਸਮਾਗਮ ਵਿੱਚ ਗੋਲੀਆਂ ਚਲਾਉਣ ਵਾਲੇ ਲਾੜੇ ਦੇ ਮਾਸੜ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਵਿੱਚ ਲਾੜੇ ਦਾ ਮਾਮਾ ਅਵਤਾਰ ਸਿੰਘ ਅਜੇ ਫਰਾਰ  ਹੈ। 

ਕੋਟਕਪੂਰਾ ਵਿੱਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਨਾਲ ਇੱਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪੀੜਤ ਦੀ ਪਛਾਣ ਵਿਕਰਮਜੀਤ ਸਿੰਘ ਮਠਾੜੂ ਪੁੱਤਰ ਕੁਲਵਿੰਦਰ ਸਿੰਘ ਵਜੋਂ ਹੋਈ ਹੈ।

ਅਸਲੇ ਨੂੰ ਫੁਕਰੇਬਾਜ਼ੀ ਵਿੱਚ ਸ਼ੂਗਲ ਸਮਝਣਾ, ਅਸਲੇ ਦੀ ਨੁਮਾਇਸ਼ ਲਗਾਉਣੀ ਅਤੇ ਵਿਖਾਵੇ ਵੱਜੋਂ ਬੰਦੂਕ ਕਲਚਰ ਨੂੰ ਆਪਣਾ ‘ਸਟੇਟਸ ਸਿੰਬਲ’ ਬਣਾਉਣਾ ਪੰਜਾਬੀਆਂ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ।

ਇੱਕ ਖ਼ਬਰ ਅਨੁਸਾਰ ਪੰਜਾਬ ਦੀ ਆਬਾਦੀ ਭਾਰਤ ਦੀ ਕੁਲ ਆਬਾਦੀ ਦਾ 2.3 ਫ਼ੀਸਦੀ ਹਿੱਸਾ ਹੈ ਅਤੇ ਪੰਜਾਬ ਕੋਲ ਦੇਸ਼ ਦੀਆਂ 20 ਫ਼ੀਸਦੀ ਬੰਦੂਕਾਂ ਹਨ।

ਪੰਜਾਬ ਵਿਚ ਆਮ ਜਨਤਾ ਕੋਲ ਪੁਲੀਸ ਤੋਂ 15-20 ਗੁਣਾ ਵੱਧ ਅਸਲਾ ਹੈ। ਇੱਕ ਅੰਦਾਜ਼ੇ ਮੁਤਾਬਿਕ ਪੰਜਾਬ ਵਿੱਚ ਆਮ ਨਾਗਰਿਕਾਂ ਕੋਲ 17-20 ਲੱਖ ਬੰਦੂਕਾਂ ਹਨ ਜਦਕਿ ਪੰਜਾਬ ਪੁਲੀਸ ਕੋਲ 77 ਹਜ਼ਾਰ।

ਵਿਆਹ ਪਾਰਟੀ ਚ ਗੋਲੀਆਂ ਚੱਲਣਾ ਪੰਜਾਬ ਲਈ ਕੋਈ ਨਵੀਂ ਗੱਲ ਨਹੀਂ ਹੈ। ਦਸੰਬਰ 2016 ਵਿੱਚ ਬਠਿੰਡਾ ਲਾਗੇ ਇੱਕ ਡਾਂਸਰ ਲੜਕੀ ਕੁਲਵਿੰਦਰ ਕੌਰ ਦੀ ਵੀ ਵਿਆਹ ਸਮਾਗਮ ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Stream now