ਤੁਰੰਤ ਭਾਰ ਘਟਾਉਣ ਵਾਲੀਆਂ ਖੁਰਾਕਾਂ ਤੋਂ ਗੁਰੇਜ਼ ਕਰੋ

Sehatmand Jivanshelli

Live life better by balancing lifestyle Source: Navpreet

ਸਾਨੂੰ ਹਰ ਵੇਲੇ ਭਾਰ ਦੇ ਵਧਣ ਦਾ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ। ਇਹ ਭਾਰ ਤੁਹਾਡੀਆਂ ਮਾਸਪੇਸ਼ੀਆਂ ਦਾ ਵੀ ਹੋ ਸਕਦਾ ਹੈ ਜੋ ਕਿ ਮਦਦਗਾਰ ਸਿੱਧ ਹੁੰਦੀਆਂ ਹਨ ਅਤੇ ਸਾਡੇ ਸ਼ਰੀਰ ਵਿਚਲੀਆਂ ਕੈਲਰੀਆਂ ਨੂੰ ਖਤਮ ਕਰਨ ਦਾ ਕੰਮ ਕਰਦੀਆਂ ਹਨ।


ਨਵਪ੍ਰੀਤ ਜੋ ਕਿ ਇੱਕ ਪੇਸ਼ੇਵਰ ਫਿਟਨਸ ਟਰੇਨਰ ਹੋਣ ਦੇ ਨਾਲ ਨਾਲ ਸਿਹਤ ਮਸਲਿਆਂ ਬਾਰੇ ਚੰਗੇ ਲਿਖਾਰੀ ਵੀ ਹਨ, ਮਨਦੇ ਹਨ ਕਿ ਤੁਰੰਤ ਲਾਭ ਪਹੁੰਚਾਉਣ ਵਾਲੀਆਂ ਖੁਰਾਕਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਸ਼ਰੀਰ ਦਾ ਭਾਰ ਚਰਬੀ ਅਤੇ ਮਾਸਪੇਸ਼ੀਆਂ ਦਾ ਸੁਮੇਲ ਹੁੰਦਾ ਹੈ; ਅਤੇ ਮਾਸਪੇਸ਼ੀਆਂ ਸਾਡੇ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੀਆਂ ਹਨ।"

ਨਵਪ੍ਰੀਤ ਕੌਰ ਦੀ ਪਹਿਲੀ ਪੰਜਾਬੀ ਪੁਸਤਕ ‘ਤੰਦਰੁਸਤੀ ਖੁਰਾਕ ਅਤੇ ਕਸਰਤ’ ਵਿੱਚ ਖੁਰਾਕ ਅਤੇ ਕਸਰਤ ਦੇ ਸੁਮੇਲ ਦੀ ਅਹਿਮੀਅਤ ਬਾਰੇ ਬਾਖੂਬੀ ਦਸਿਆ ਗਿਆ ਸੀ। ਉਹ ਜੋਰ ਦੇ ਕਿ ਕਹਿੰਦੇ ਹਨ ਇਹ ਸੁਮੇਲ ਹਰ ਵਰਗ ਦੇ ਇਨਸਾਨ ਨੂੰ ਹਰ ਜਿੰਦਗੀ ਦੀ ਹਰ ਮੰਜ਼ਿਲ ਉੱਤੇ ਬਣਾ ਕਿ ਰਖਣਾ ਜਰੂਰੀ ਹੁੰਦਾ ਹੈ। ਖਾਸ ਕਰਕੇ ਉਦੋਂ ਜਦੋਂ ਉਹਨਾਂ ਨੂੰ ਕੋਈ ਆਮ ਜਾਂ ਗੰਭੀਰ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।

ਹਾਲ ਵਿੱਚ ਹੀ ਨਵਪ੍ਰੀਤ ਨੇ ਇੱਕ ਹੋਰ ਪੁਸਤਕ ‘ਸਿਹਤਮੰਦ ਜੀਵਨਸ਼ੈਲੀ’ ਪਰਕਾਸ਼ਤ ਕਰਦੇ ਹੋਏ ਇੱਕ ਨਿਵੇਕਲੇ ਵਿਸ਼ੇ ਨੂੰ ਛੋਹਿਆ ਹੈ ਕਿ ਅਜੋਕੀ ਤੇਜ ਰਫਤਾਰ ਜਿੰਦਗੀ ਵਿੱਚ ਸਿਹਤ ਪ੍ਰਤੀ ਕਿਸ ਤਰਾਂ ਨਾਲ ਜਾਗਰੂਕ ਰਿਹਾ ਜਾ ਸਕਦਾ ਹੈ?
Navpreet Kaur
Qualified personal trainer Source: Navpreet
ਨਵਪ੍ਰੀਤ ਵਿਸਥਾਰ ਨਾਲ ਦਸਦੇ ਹਨ ਕਿ, ‘ਮੇਰੀ ਇਸ ਨਵੀਂ ਪੁਸਤਕ ਦਾ ਵਿਸ਼ਾ ਹੀ ਅਜੋਕੇ ਹਾਲਾਤਾਂ ਨੂੰ ਉਜਾਗਰ ਕਰਨਾ ਹੈ ਕਿ ਅਸੀਂ ਦੋੜ ਭੱਜ ਵਾਲੀ ਜਿੰਦਗੀ ਨੂੰ ਜਿਉਂਦੇ ਹੋਏ ਵੀ ਕਿਸ ਤਰਾਂ ਨਾਲ ਸਿਹਤਮੰਦ ਰਹਿ ਸਕਦੇ ਹਾਂ’।

‘ਮੈਂ ਇੱਕ ਪੇਸ਼ੇਵਰ ਪਰਸਨਲ ਟਰੇਨਰ ਹਾਂ ਅਤੇ ਇਸੇ ਕਰਕੇ ਹੀ ਮੈਨੂੰ ਕਈ ਪ੍ਰਕਾਰ ਦੇ ਵਿਅਕਤੀਆਂ ਨਾਲ ਮਿਲਣ ਦਾ ਸਬੱਬ ਬਣਦਾ ਰਹਿੰਦਾ ਹੈ। ਉਹ ਮੈਨੂੰ ਕਈ ਚੰਗੀ ਸਿਹਤ ਅਤੇ ਆਮ ਜਿੰਦਗੀ ਬਾਬਤ ਕਈ ਪ੍ਰਕਾਰ ਦੇ ਪ੍ਰਸ਼ਨ ਅਕਸਰ ਹੀ ਪੁਛਦੇ ਰਹਿੰਦੇ ਹਨ। ਸੋ ਉਹਨਾਂ ਸਾਰਿਆਂ ਦੇ ਵਿਸ਼ਿਆਂ ਨੂੰ ਲੈ ਕਿ ਹੀ ਮੈਂ ਇਹ ਵਾਲੀ ਪੁਸਤਕ ਕਲਮਬੱਧ ਕੀਤੀ ਹੈ’।

ਨਵਪ੍ਰੀਤ ਮੰਨਦੀ ਹੈ ਕਿ ਇਟਰਨੈੱਟ ਉੱਤੇ ਉਪਲਬਧ ਅੱਧ-ਪੱਕੀ ਜਾਣਾਕਾਰੀ ਦੁਆਰਾ ਅੱਜਕਲ ਬਹੁਤ ਸਾਰੀਆਂ ਔਕੜਾਂ ਪੈਦਾ ਹੋ ਰਹੀਆਂ ਹਨ।

‘ਪਰ ਮੈਂ ਇਸ ਪੁਸਤਕ ਦੁਆਰਾ ਠੋਸ ਅਤੇ ਤੱਥਾਂ ਤੇ ਅਧਾਰਤ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ’।

ਨਵਪ੍ਰੀਤ ਜੋਰ ਦੇ ਕਿ ਆਖਦੀ ਹੈ ਕਿ ਸਿਹਤ ਦੇ ਮਾਮਲੇ ਵਿੱਚ ਕਦੀ ਵੀ ਅਰਧ ਸਚਾਈ ਨੂੰ ਅੱਖਾਂ ਬੰਦ ਕਰਕੇ ਨਹੀਂ ਮਨ ਲੈਣਾ ਚਾਹੀਦਾ।
Sehatmand Jivanshelli
Another Punjabi book on health by Navpreet Kaur Source: Navpreet
ਨਾਲ ਹੀ ਇੱਕ ਹੋਰ ਸਲਾਹ ਦਿੰਦੇ ਹੋਏ ਨਵਪ੍ਰੀਤ ਆਖਦੀ ਹੈ ਕਿ, ‘ਸਾਨੂੰ ਤੁਰੰਤ ਫਾਇਦਾ ਦੇਣ ਵਾਲੀਆਂ ਖੁਰਾਕਾਂ ਤੋਂ ਬਚਣਾ ਚਾਹੀਦਾ ਹੈ। ਅੱਜ ਕੱਲ ਇਕ ਫੈਸ਼ਨ ਬਣ ਚੁਕਿਆ ਹੈ ਜਿਸ ਦੇ ਤਹਿਤ ਹਰ ਇਨਸਾਨ ਹੀ ਆਪਣਾ ਵਜਨ ਘਟਾਉਣ ਤੇ ਲਗਿਆ ਹੋਇਆ ਹੈ। ਬਜਾਰ ਵਿੱਚ ਕਈ ਪ੍ਰਕਾਰ ਦੀਆਂ ਖੁਰਾਕਾਂ ਇਹ ਕਹਿ ਕਿ ਵੇਚੀਆਂ ਜਾ ਰਹੀਆਂ ਹਨ ਕਿ ਇਹਨਾਂ ਨਾਲ ਤੁਹਾਡਾ ਭਾਰ ਕੁੱਝ ਹੀ ਦਿਨਾ ਵਿੱਚ ਘਟ ਹੋ ਜਾਵੇਗਾ। ਅਜਿਹੀਆਂ ਖੁਰਾਕਾਂ ਦੇ ਫਾਇਦੇ ਘੱਟ ਅਤੇ ਨੁਕਸਾਨ ਜਿਆਦਾ ਹੁੰਦੇ ਹਨ’।

ਆਮ ਦੇਖਣ ਵਿੱਚ ਆਇਆ ਹੈ ਕਿ ਕਈ ਲੋਗ ਬਿਲਕੁਲ ਹੀ ਖਾਣਾ ਬੰਦ ਕਰ ਦਿੰਦੇ ਹਨ ਜਾਂ ਫੇਰ ਹਾਈ ਪਰੋਟੀਨ ਅਤੇ ਘੱਟ ਕਾਰਬਸ ਵਾਲੀਆਂ ਖੁਰਾਕਾਂ ਉੱਤੇ ਜੋਰ ਦਿੰਦੇ ਹਨ।

‘ਸਾਡੇ ਸ਼ਰੀਰ ਨੂੰ ਹਰ ਪ੍ਰਕਾਰ ਦੇ ਭੋਜਨ ਦੀ ਜਰੂਰਤ ਹੁੰਦੀ ਹੈ। ਇਸ ਕਰਕੇ ਸੰਤੁਲਤ ਭੋਜਨ ਲੈਣ ਵਿੱਚ ਹੀ ਭਲਾਈ ਹੁੰਦੀ ਹੈ। ਸਾਨੂੰ ਇਹ ਵਿਚਾਰ ਜਰੂਰ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਪ੍ਰਕਾਰ ਦਾ ਭੋਜਨ ਲੈ ਰਹੇ ਹਾਂ। ਉਦਾਹਰਣ ਦੇ ਤੌਰ ਤੇ ਮੈਦਾ ਸਾਡੇ ਸ਼ਰੀਰ ਵਿੱਚ ਬਹੁਤ ਤੇਜੀ ਨਾਲ ਸ਼ੂਗਰ ਨੂੰ ਵਧਾ ਦਿੰਦਾ ਹੈ। ਇਸ ਕਰਕੇ ਇਸ ਦੀ ਬਜਾਏ ਸਾਨੂੰ ਦਾਣਿਆਂ ਨਾਲ ਭਰੇ ਹੋਏ ਖੁਰਦਰੇ ਭੋਜਨ ਇਸਤੇਮਾਲ ਕਰਨੇ ਚਾਹੀਦੇ ਹਨ, ਜੋ ਕਿ ਸਿਹਤਮੰਦ ਕਾਰਬਸ ਨਾਲ ਭਰਪੂਰ ਹੁੰਦੇ ਹਨ’।

ਸਾਨੂੰ ਹਰ ਵੇਲੇ ਭਾਰ ਦੇ ਵਧਣ ਦਾ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ। ਇਹ ਭਾਰ ਤੁਹਾਡੀਆਂ ਮਾਸਪੇਸ਼ੀਆਂ ਦਾ ਵੀ ਹੋ ਸਕਦਾ ਹੈ ਜੋ ਕਿ ਮਦਦਗਾਰ ਸਿੱਧ ਹੁੰਦੀਆਂ ਹਨ ਅਤੇ ਸਾਡੇ ਸ਼ਰੀਰ ਵਿਚਲੀਆਂ ਕੈਲਰੀਆਂ ਨੂੰ ਖਤਮ ਕਰਨ ਦਾ ਕੰਮ ਕਰਦੀਆਂ ਹਨ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand