- ਵਿਕਟੋਰੀਆ ਪੁਲਿਸ ਨੇ ਪੋਰੇਪੁੰਕਾਹ ਵਿੱਚ ਦੋ ਪੁਲਿਸ ਅਫਸਰਾਂ ਦੀ ਮੌਤ ਦੀ ਜਾਂਚ ਦੇ ਸੰਬੰਧ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
- ਆਸਟ੍ਰੇਲੀਆ ਦੇ ਇਰਾਨੀ ਭਾਈਚਾਰੇ ਦੇ ਮੈਂਬਰਾਂ ਨੇ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ ਹੈ, ਜਿਸ ਵਿੱਚ ਈਰਾਨ ਦੇ ਡਿਪਲੋਮੈਟਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਆਦੇਸ਼ ਦਿੱਤਾ ਗਿਆ ਹੈ।
- ਇਜ਼ਰਾਇਲੀ ਟੈਂਕ ਗਾਜ਼ਾ ਸਿਟੀ ਦੇ ਕਿਨਾਰੇ ਇੱਕ ਨਵੇਂ ਇਲਾਕੇ ਵਿੱਚ ਦਾਖ਼ਲ ਹੋ ਗਏ ਹਨ, ਜਿੱਥੇ ਉਨ੍ਹਾਂ ਨੇ ਘਰਾਂ 'ਤੇ ਗੋਲਾਬਾਰੀ ਕੀਤੀ ਅਤੇ ਨਿਵਾਸੀਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।
- ਬ੍ਰਿਟਨੀ ਹਿਗਿੰਸ ਆਪਣੀ ਸਾਬਕਾ ਬੌਸ ਲਿੰਡਾ ਰੇਨੌਲਡਜ਼ ਖ਼ਿਲਾਫ਼ ਉੱਚ-ਪੱਧਰੀ ਮਾਣਹਾਨੀ ਮਾਮਲੇ ਵਿੱਚ ਹਾਰ ਗਈ ਹੈ।
- ਆਨਲਾਈਨ ਗੇਮਿੰਗ ਬਿੱਲ, ਜਿਸਦਾ ਨਾਮ 'Promotion and Regulation of Online Gaming Act, 2025' ਹੈ, ਇਸਦੇ ਖਿਲਾਫ਼ ਕੋਰਟ 'ਚ ਪਟੀਸ਼ਨ ਅਰਜ਼ੀ ਦਾਖਲ ਕੀਤੀ ਗਈ ਹੈ।
ਇਹਨਾਂ ਸਾਰੀਆਂ ਖਬਰਾਂ ਬਾਰੇ ਵਿਸਥਾਰ ਨਾਲ ਜਾਣੋ ਇਸ ਪੌਡਕਾਸਟ ਵਿੱਚ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।