- ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਆਸਟ੍ਰੇਲੀਆਈ ਹਮਰੁੱਤਬਾ ਐਂਥਨੀ ਐਲਬਨੀਜ਼ੀ ਉੱਤੇ ਆਪਣੀ ਆਲੋਚਨਾ ਨੂੰ ਹੋਰ ਵਧਾਉਂਦੇ ਹੋਏ ਕਿਹਾ ਕਿ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਯਹੂਦੀ ਲੋਕਾਂ ਨਾਲ ਧੋਖਾ ਕੀਤਾ ਹੈ।
- ਔਟੀਜ਼ਮ ਐਡਵੋਕੇਸੀ ਸੰਸਥਾ AMAZE ਨੇ ਸਰਕਾਰ ਵੱਲੋਂ ਔਟੀਜ਼ਮ ਵਾਲੇ ਬੱਚਿਆਂ ਦੀ ਸਹਾਇਤਾ ਲਈ ਇੱਕ ਨਵੇਂ ਪ੍ਰੋਗਰਾਮ ਵਿੱਚ 2 ਬਿਲੀਅਨ ਡਾਲਰ ਦੀ ਨਿਵੇਸ਼ੀ ਦੇ ਐਲਾਨ ਸਵਾਗਤ ਕੀਤਾ ਹੈ।
- ਤਸਮਾਨੀਆ ਲੇਬਰ ਨੇ ਜੁਲਾਈ ਵਿੱਚ ਹੋਈ ਅਚਨਚੇਤ ਚੋਣ ਵਿੱਚ ਹਾਰ ਦਾ ਅਧਿਕਾਰਤ ਐਲਾਨ ਕਰਨ ਤੋਂ ਬਾਅਦ, ਜੋਸ਼ ਵਿਲੀ ਨੂੰ ਡੀਨ ਵਿੰਟਰ ਦੀ ਜਗ੍ਹਾ ਨਵੇਂ ਆਗੂ ਵਜੋਂ ਚੁਣਿਆ ਹੈ।
- ਏ-ਐਫ-ਐਲ ਮੁਖੀ ਐਂਡਰਿਊ ਡਿਲਨ ਨੇ ਸਵੀਕਾਰ ਕੀਤਾ ਹੈ ਕਿ 16 ਮਹੀਨਿਆਂ ਦੇ ਅੰਦਰ ਛੇ ਖਿਡਾਰੀਆਂ ਨੂੰ ਸਮਲਿੰਗੀ ਵਿਰੋਧੀ ਅਪਸ਼ਬਦਾਂ ਦੀ ਵਰਤੋਂ ਕਰਨ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਸੰਸਥਾ ਨੂੰ ਹੋਰ ਕੰਮ ਕਰਨ ਦੀ ਲੋੜ ਹੈ।
- ਪੰਜਾਬ ’ਚ ਕਰੀਬ ਇੱਕ ਲੱਖ ਏਕੜ ਫ਼ਸਲ ਹੜ੍ਹਾਂ ਦੀ ਲਪੇਟ ’ਚ ਆ ਗਈ ਹੈ ਅਤੇ ਹਾਲੇ ਵੀ ਹੜ੍ਹਾਂ ਦੀ ਮਾਰ ਰੁਕ ਨਹੀਂ ਰਹੀ ਹੈ। ਡੈਮਾਂ ਤੋਂ ਬਿਆਸ ਤੇ ਸਤਲੁਜ ਦਰਿਆ ’ਚ ਛੱਡੇ ਪਾਣੀ ਨੇ ਸੂਬੇ ਦੇ ਸੱਤ ਜ਼ਿਲ੍ਹਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਇਹਨਾਂ ਸਾਰੀਆਂ ਖਬਰਾਂ ਬਾਰੇ ਵਿਸਥਾਰ ਨਾਲ ਜਾਣੋ ਇਸ ਪੌਡਕਾਸਟ ਵਿੱਚ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।