ਇਸ ਸ਼ਤਾਬਦੀ ਦੇ ਅੰਤ ਤੱਕ 1500 ਭਾਸ਼ਾਵਾਂ ਹੋ ਸਕਦੀਆਂ ਹਨ ਅਲੋਪ

Many languages in danger

Different eras alphabet characters. Credit: Unsplash/Tomas Martinez Source: Unsplash

ਇੱਕ ਹਾਲੀਆ ਰਿਪੋਰਟ ਮੁਤਾਬਿਕ ਅਗਲੇ 80 ਸਾਲਾਂ ਦੌਰਾਨ ਸੰਸਾਰ ਦੀਆਂ ਲੱਗਭਗ 20% ਭਾਸ਼ਾਵਾਂ ਦਾ ਬੋਲਿਆ ਜਾਣਾ ਬੰਦ ਹੋ ਸਕਦਾ ਹੈ। 'ਦਾ ਆਸਟ੍ਰੇਲੀਅਨ' ਨਾਮੀ ਖੋਜ ਵਿੱਚ ਦਰਸਾਇਆ ਗਿਆ ਹੈ ਕਿ ਜੇਕਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਸੰਸਾਰ ਭਰ ਦੀਆਂ 1500 ਭਾਸ਼ਾਵਾਂ ਜਿਹਨਾਂ ਵਿੱਚ ਬਹੁਤਾਤ ਆਦਿਵਾਸੀ ਮੂਲ ਦੀਆਂ ਭਾਸ਼ਾਵਾਂ ਦੀ ਹੈ, ਦੇ ਪੂਰੀ ਤਰਾਂ ਨਾਲ ਖਤਮ ਹੋ ਜਾਣ ਦਾ ਖਤਰਾ ਬਣਿਆ ਹੋਇਆ ਹੈ।


ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਇਤਿਹਾਸ ਵਿੱਚ ਛਪੀਆਂ ਹੋਈਆਂ ਹਨ। ਪਰ ਹਾਲੀਆ ਸਾਹਮਣੇ ਆਈ ਇੱਕ ਖੋਜ ਤੋਂ ਪਤਾ ਚਲਿਆ ਹੈ ਕਿ ਇਹਨਾਂ ਭਾਸ਼ਾਵਾਂ ਦਾ ਭਵਿੱਖ ਖ਼ਤਰੇ ਵਿੱਚ ਹੈ।

ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਵਲੋਂ ਕਰਵਾਈ ਗਈ ਇਸ ਖੋਜ ਵਿੱਚ ਦਰਸਾਇਆ ਗਿਆ ਹੈ ਕਿ ਵਿਸ਼ਵ ਭਰ ਦੀਆਂ ਮਾਨਤਾ ਪ੍ਰਾਪਤ 7000 ਭਾਸ਼ਾਵਾਂ ਵਿੱਚੋਂ ਤਕਰੀਬਨ ਅੱਧੀਆਂ ਨੂੰ ਗੰਭੀਰ ਖਤਰਾ ਹੈ ਜਦਕਿ 1500 ਤਾਂ ਬਿਲਕੁੱਲ ਹੀ ਅਲੋਪ ਹੋ ਜਾਣਗੀਆਂ।

ਇਹ ਸਮੱਸਿਆ ਸੰਸਾਰ ਭਰ ਵਿੱਚ ਇਕੋ ਜਿਹੀ ਹੈ। ਲਗਭਗ ਹਰ ਮਹਾਂਦੀਪ ਦੀਆਂ ਦਰਜਨਾਂ ਭਾਸ਼ਾਵਾਂ ਇਸ ਸ਼ਤਾਬਦੀ ਦੇ ਅੰਤ ਤੱਕ ਬੋਲੀਆਂ ਜਾਣੀਆਂ ਬੰਦ ਹੋ ਸਕਦੀਆਂ ਹਨ।

ਇਸ ਖੋਜ-ਪੜ੍ਹਤਾਲ ਵਿੱਚ ਲੱਗੇ ਪ੍ਰੋਫੈਸਰ ਮੀਅਕਨ ਦਾ ਕਹਿਣਾ ਹੈ ਕਿ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਦਾ ਦਬਾਅ ਹੀ ਇਹਨਾਂ ਦੂਜੀਆਂ ਭਾਸ਼ਾਵਾਂ ਲਈ ਖਤਰਾ ਬਣਿਆ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।


ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand