ਨਿਕਿਤਾ ਦੱਸਦੇ ਹਨ ਕਿ, "AICC ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਭਾਰਤ-ਆਸਟ੍ਰੇਲੀਆ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ।"
"ਇਹ ਬਿਜ਼ਨਸ-ਟੂ-ਬਿਜ਼ਨਸ ਸੰਪਰਕਾਂ ਨੂੰ ਸਮਰਥਨ ਦਿੰਦੀ ਹੈ, ਚਾਹੇ ਤੁਸੀਂ ਆਸਟ੍ਰੇਲੀਆ ਤੋਂ ਭਾਰਤ ਜਾਂ ਭਾਰਤ ਤੋਂ ਆਸਟ੍ਰੇਲੀਆ ਵਿੱਚ ਵਪਾਰ ਕਰਨਾ ਚਾਹੋ। AICC ਇਸ ਪ੍ਰਕਿਰਿਆ ਨੂੰ ਆਸਾਨ ਅਤੇ ਸੁਗਮ ਬਣਾਉਂਦੀ ਹੈ।"
19 ਸਾਲ ਦੀ ਉਮਰ ਵਿੱਚ ਨਿਕਿਤਾ ਯੂਨੈਸਕੋ (UNESCO) ਦੇ ਚੰਡੀਗੜ੍ਹ 'ਵਿਚਲੇ ਸਪੀਕਰ ਬਣ ਗਏ ਸਨ। ਨਿਕਿਤਾ ਕਹਿੰਦੇ ਹਨ ਕਿ ਉਹਨਾਂ ਨੇ ਆਪਣਾ ਪਹਿਲਾ ਬਿਜ਼ਨੈੱਸ ਉਦੋਂ ਸ਼ੁਰੂ ਕਰ ਲਿਆ ਸੀ ਜਦੋਂ ਉਹ ਸਿਰਫ 21 ਸਾਲ ਦੇ ਸਨ।
ਫਿਰ ਤਕਰੀਬਨ 6 ਸਾਲ ਪਹਿਲਾਂ ਉਹ ਭਾਰਤ ਛੱਡ ਆਸਟ੍ਰੇਲੀਆ ਆ ਵਸੇ ਸਨ ਅਤੇ ਇਥੇ ਆ ਕੇ ਮੈਡੀਕਲ ਵਿਗਿਆਨ ਦੀ ਪੜਾਈ ਦੇ ਨਾਲ-ਨਾਲ ਉਹਨਾਂ ਨੇ ਭਾਈਚਾਰੇ ਲਈ ਵੀ ਕਈ ਕੰਮ ਕੀਤੇ ਹਨ।
ਜਾਣੋ ਨਿਕਿਤਾ ਕੌਰ ਚੌਪੜਾ ਦੇ 'ਆਸਟ੍ਰੇਲੀਆ-ਇੰਡੀਆ ਚੈਂਬਰ ਆਫ ਕਾਮਰਸ' ਦੇ ਸੀ.ਈ.ਓ ਬਣਨ ਤੱਕ ਦੀ ਇਹ ਕਹਾਣੀ ਇਸ ਪੌਡਕਾਸਟ ਰਾਹੀਂ...
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।