ਸਿਡਨੀ ਅਧਾਰਤ ਡਾਈਟੀਸ਼ੀਅਨ, ਲੇਖਕ ਅਤੇ ਫਿਟਨੈਸ ਟ੍ਰੇਨਰ ਨਵਪ੍ਰੀਤ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਅੱਜ ਕੱਲ੍ਹ ਜਿਆਦਾਤਰ ਭਾਈਚਾਰਿਆਂ, ਲਿੰਗਾਂ ਅਤੇ ਉਮਰ ਸਮੂਹਾਂ ਵਿੱਚ ਪਤਲੇ, ਠੋਸ ਅਤੇ ਮਾਸਪੇਸ਼ੀਆਂ ਵਾਲੇ ਸ਼ਰੀਰ ਬਨਾਉਣ ਦੀ ਹੋੜ ਲੱਗੀ ਹੋਈ ਹੈ”।
"ਇਸ ਵਾਸਤੇ ਬਹੁਤ ਸਾਰੇ ਲੋਕ ਜਿੰਮ ਜਾਕੇ ਕਸਰਤ ਕਰਨ ਨੂੰ ਪਹਿਲ ਦੇ ਰਹੇ ਹਨ ਅਤੇ ਕੁਝ ਲੋਕ ਘੱਟ ਤੋਂ ਘੱਟ ਸਮੇਂ ਵਿੱਚ ਆਪਣੇ ਸਰੀਰ ਨੂੰ ਦਿੱਲ ਖਿਚਵਾਂ ਆਕਾਰ ਦੇਣਾ ਚਾਹੁੰਦੇ ਹਨ। ਇਸ ਲਈ, ਉਹ ਜ਼ਿਆਦਾਤਰ ਦੁਕਾਨਾਂ ਤੋਂ ਖਰੀਦੇ ਗਏ ਪ੍ਰੋਟੀਨ ਭਰਪੂਰ ਸਪਲੀਮੈਂਟਾਂ ਨੂੰ ਵੱਡੀ ਮਾਤਰਾ ਵਿੱਚ ਲੈਂਦੇ ਹਨ।
ਪਰ ਪ੍ਰੋਟੀਨ ਨੂੰ ਲੋੜ ਤੋਂ ਜ਼ਿਆਦਾ ਮਾਤਰਾ ਵਿੱਚ ਲੈਣਾ ਅਸਲ ਵਿੱਚ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

in Punjabi as some people don't feel comfortable describing their issues in English. Credit: Navpreet
ਬਹੁਤ ਸਾਰੇ ਕੁਦਰਤੀ ਪੌਦੇ-ਅਧਾਰਿਤ ਭੋਜਨ ਜੋ ਘਰ ਵਿੱਚ ਆਸਾਨੀ ਨਾਲ ਉਪਲਬਧ ਹੁੰਦੇ ਹਨ, ਨੂੰ ਵੀ ਪ੍ਰੋਟੀਨ ਦੇ ਆਮ ਪੂਰਕਾਂ ਵਜੋਂ ਲਿਆ ਜਾ ਸਕਦਾ ਹੈ।
ਪਰੋਟੀਨ ਪੂਰਕਾਂ ਤੇ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਲੈਣ ਬਾਰੇ ਜਾਨਣ ਲਈ ਇਸ ਪੋਡਕਾਸਟ ਨੂੰ ਸੁਣੋ।