ਐਸਬੈਸਟਸ ਯਾਨੀ ਕਿ ਵਾਤਾਵਰਣ ਜਾਂ ਸਿਹਤ ਲਈ ਹਾਨੀਕਾਰਕ ਪਦਾਰਥ ਜੋ ਕਿ ਆਮ ਤੌਰ ‘ਤੇ ਘਰਾਂ ਦੇ ਨਿਰਮਾਣ ਦੌਰਾਨ ਵਰਤੇ ਜਾਂਦੇ ਹਨ।
ਸਾਲ ਦੀ ਸ਼ੁਰੂਆਤ ਤੋਂ, ਐਸਬੈਸਟੋਸ-ਦੂਸ਼ਿਤ ਮਲਚ ਦੀ ਖੋਜ ਨੇ ਸਿਡਨੀ ਵਿੱਚ 78 ਪਾਰਕਾਂ, ਸਕੂਲਾਂ ਅਤੇ ਹੋਰ ਸਾਈਟਾਂ ਨੂੰ ਬੰਦ ਕਰ ਦਿੱਤਾ ਹੈ।
ਹੁਣ, ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਦੇ ਵਾਤਾਵਰਨ ਨਿਯਮਾਂ ਨੂੰ ਸਖ਼ਤ ਕਰਨ ਲਈ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਰੱਖਿਆ ਹੈ।
1990 ਦੇ ਦਹਾਕੇ ਤੱਕ, ਐਸਬੈਸਟਸ ਦੀ ਵਰਤੋਂ ਘਰ ਦੇ ਇਨਸੂਲੇਸ਼ਨ ਤੋਂ ਲੈ ਕੇ ਗਰਮ ਪਾਣੀ ਦੀਆਂ ਪਾਈਪਾਂ ਤੱਕ ਹਰ ਚੀਜ਼ ਵਿੱਚ ਕੀਤੀ ਜਾਂਦੀ ਸੀ।
ਜੇਕਰ ਸੋਧਾਂ ਪਾਸ ਹੋ ਜਾਂਦੀਆਂ ਹਨ, ਤਾਂ ਅਪਰਾਧੀ ਵਿਅਕਤੀਆਂ ਨੂੰ $1-2 ਮਿਲੀਅਨ ਅਤੇ ਕੰਪਨੀਆਂ ਨੂੰ $4-10 ਮਿਲੀਅਨ ਤੋਂ ਦੁੱਗਣੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਿਊ ਸਾਊਥ ਵੇਲਜ਼ ਵਿੱਚ ਇਹ ਨਵੇਂ ਸੁਧਾਰ, ਮਨੁੱਖੀ ਸਿਹਤ, ਅਤੇ ਵਾਤਾਵਰਨ ਦੀ ਸੁਰੱਖਿਆ ਲਈ ਇੱਕ ਕੋਸ਼ਿਸ਼ ਵਜੋਂ ਦੇਖੇ ਜਾ ਸਕਦੇ ਹਨ।
ਹੋਰ ਰਾਜਾਂ ਅਤੇ ਪ੍ਰਦੇਸ਼ਾਂ ਵਲੋਂ ਵੀ ਇਸ ਬਦਲਾਵ ਨੂੰ ਪੇਸ਼ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਕਾਨੂੰਨ ਬਦਲੇ ਜਾ ਸਕੇ ਹਨ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।