SKIP TO MAIN CONTENT

ਏ ਟੀ ਓ ਟੈਕਸ ਟਾਕ ਅਗਸਤ ੨੦੧੮: ਜਾਣੋ ਕਿਹੜੇ ਖਰਚੇ ਟੈਕਸ ਆਫਿਸ ਤੋਂ ਵਾਪਿਸ ਕਲੇਮ ਕੀਤੇ ਜਾ ਸਕਦੇ ਹਨ

ATO
Source: ATO

ਇਹ ਜਾਣਕਾਰੀ ਤੁਹਾਨੂੰ ਆਸਟ੍ਰੇਲੀਅਨ ਟੈਕਸ ਆਫਿਸ (ਏ ਟੀ ਓ) ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਆਡੀਓ ਇੰਟਰਵਿਊ ਵਿੱਚ ਜਗਜੀਤ ਸਿੰਘ, ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਵੱਲੋਂ ਜਾਣਕਾਰੀ ਦੇਣਗੇ।


Published

By The Australian Taxation Office

Presented by Preetinder Grewal

Source: SBS



Skip to podcast episode content

ਇਹ ਜਾਣਕਾਰੀ ਤੁਹਾਨੂੰ ਆਸਟ੍ਰੇਲੀਅਨ ਟੈਕਸ ਆਫਿਸ (ਏ ਟੀ ਓ) ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਆਡੀਓ ਇੰਟਰਵਿਊ ਵਿੱਚ ਜਗਜੀਤ ਸਿੰਘ, ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਵੱਲੋਂ ਜਾਣਕਾਰੀ ਦੇਣਗੇ।


ਜਦੋਂ ਵੀ ਟੈਕਸ ਰੀਟਰਨ ਭਰਨ ਦੀ ਵਾਰੀ ਆਓਂਦੀ ਹੈ ਤਾਂ ਸਭ ਤੋਂ ਜਰੂਰੀ ਸਵਾਲ ਇਹੀ ਹੁੰਦਾ ਹੈ ਕਿ ਕਿਹੜੇ ਖਰਚੇ ਟੈਕਸ ਤੋਂ ਵਾਂਝੇ ਹਨ। ਜੇ ਤੁਸੀਂ ਵਿਅਕਤੀਗਤ ਤੌਰ 'ਤੇ ਜਾਨਣਾ ਚਾਹੁੰਦੇ ਹੋ ਤਾਂ ਇਸ ਦੇ ਤਿੰਨ ਬੁਨਿਆਦੀ ਨੁਕਤੇ ਹਨ ਜਿੰਨਾ ਨੂੰ ਸਮਝਣਾ ਬਹੁਤ ਜਰੂਰੀ ਹੈ:

  1. ਕੀ ਇਹ ਪੈਸੇ ਤੁਸੀਂ ਆਪ ਖਰਚੇ ਹਨ ਅਤੇ ਇਸ ਦੀ ਭਰਪਾਈ ਲਈ ਤੁਸੀਂ ਆਪਣੇ ਰੁਜਗਾਰਦਾਤਾ ਤੋਂ ਕੋਈ ਅਦਾਇਗੀ ਨਹੀਂ ਲਈ?
  2. ਕੀ ਇਹ ਖਰਚਾ ਸਿੱਧੇ ਤੌਰ ਤੇ ਤੁਹਾਡੀ ਆਮਦਨ ਨਾਲ ਜੁੜਿਆ ਹੋਇਆ ਹੈ?
  3. ਕੀ ਤੁਹਾਡੇ ਕੋਲ ਇਸਨੂੰ ਸਾਬਿਤ ਕਰਨ ਲਈ ਸਬੂਤ ਹਨ?

ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਕਿ ਤੁਸੀਂ ਸਿਰਫ ਆਪਣੇ ਕੰਮ ਨਾਲ ਸਬੰਧਿਤ ਖਰਚੇ 'ਤੇ ਹੀ ਟੈਕਸ ਛੋਟ ਲੈ ਸਕਦੇ ਹੋ ਨਾਕਿ ਨਿੱਜੀ ਕੰਮਾਂ ਲਈ।   

ਜੇਕਰ ਤੁਸੀਂ ਕੋਈ ਵਪਾਰ ਜਾਂ ਕਾਰੋਬਾਰ ਕਰਦੇ ਹੋ ਤਾਂ ਇਹ ਜਾਨਣ ਲਈ ਕਿ ਕਿਹੜੇ ਖਰਚੇ 'ਤੇ ਟੈਕਸ ਰਿਆਇਤ ਲਈ ਜਾ ਸਕਦੀ ਹੈ, ਇਹਨਾਂ ਤਿੰਨ ਸੁਨਹਿਰੀ ਨਿਯਮਾਂ 'ਤੇ ਖਾਸ ਧਿਆਨ ਦਿਓ:

  1. ਇਹ ਪੈਸੇ ਤੁਸੀਂ ਆਪਣੇ ਕਾਰੋਬਾਰ 'ਤੇ ਖਰਚੇ ਹੋਣੇ ਚਾਹੀਦੇ ਹਨ - ਇਸ ਵਿੱਚ ਨਿੱਜੀ ਖਰਚੇ ਸ਼ਾਮਿਲ ਨਹੀਂ ਹੋਣੇ ਚਾਹੀਦੇ। 
  2. ਜੇਕਰ ਖਰਚੇ ਕਾਰੋਬਾਰ ਤੇ ਨਿੱਜੀ ਕੰਮਾਂ ਲਈ ਸਾਂਝੇ ਤੌਰ 'ਤੇ ਕੀਤੇ ਗਏ ਹੋਣ ਤਾਂ ਤੁਸੀਂ ਸਿਰਫ ਓਹੀ ਹਿੱਸੇ ਤੇ ਟੈਕਸ ਰਿਆਇਤ ਲੈ ਸਕਦੇ ਹੋ ਜੋ ਤੁਹਾਡੇ ਕਾਰੋਬਾਰ ਨਾਲ ਸਬੰਧਿਤ ਹੈ। 
  3. ਤੁਹਾਡੇ ਕੋਲ ਇਸਨੂੰ ਸਾਬਿਤ ਕਰਨ ਲਈ ਸਬੂਤ ਹੋਣੇ ਚਾਹੀਦੇ ਹਨ।

ਜੇ ਤੁਸੀਂ ਇਸ ਖਰਚ ਦੀ ਆਪਣੇ ਰੁਜਗਾਰਦਾਤਾ ਤੋਂ ਅਦਾਇਗੀ ਲੈ ਚੁੱਕੇ ਹੋ ਤਾਂ ਇਸ ਤੇ ਟੈਕਸ ਰਿਆਇਤ ਮਿਲਣੀ ਸੰਭਵ ਨਹੀਂ। ਏ ਟੀ ਓ ਕਦੇ ਵੀ ਤੁਹਾਡੇ ਰੁਜਗਾਰਦਾਤਾ ਤੋਂ ਇਸ ਬਾਰੇ ਸਪਸ਼ਟੀਕਰਨ ਲੈ ਸਕਦਾ ਹੈ।

ਇਹੋ ਜਿਹੇ ਖਰਚਿਆਂ ਦਾ ਹਮੇਸ਼ਾ ਸਬੂਤ ਜਾਂ ਰਿਕਾਰਡ ਰੱਖਣ ਦੀ ਆਦਤ ਪਾਓ, ਇਸ ਸਬੰਦੀ ਰਸੀਦਾਂ ਰੱਖਣੀਆਂ ਵੀ ਜ਼ਰੂਰੀ ਹਨ।

ਜੇ ਤੁਸੀਂ ਕੋਈ ਛੋਟਾ ਕਾਰੋਬਾਰ ਕਰਦੇ ਹੋ ਤਾਂ ਤੁਸੀ ਉਸ ਖਰਚ 'ਤੇ ਟੈਕਸ ਰਿਆਇਤ ਨਹੀਂ ਲੈ ਸਕਦੇ ਜਿਸਦਾ ਸਬੰਧ ਤੁਹਾਡੀ ਆਮਦਨ ਨਾਲ ਨਹੀਂ ਹੈ ਜਿਵੇਂ ਕਿ ਮਨੋਰੰਜਨ ਨਾਲ ਸਬੰਧਿਤ ਖਰਚੇ, ਟ੍ਰੈਫਿਕ ਜੁਰਮਾਨੇ ਜਾਂ ਸ਼ੌਕੀਆ ਤੌਰ 'ਤੇ ਕੀਤੇ ਕੰਮ ਵਿੱਚੋਂ ਆਮਦਨ।

Jagjit Singh, Community Relations Officer, ATO
Jagjit Singh, Community Relations Officer, ATO Source: Supplied

ਭਾਵੇਂ ਹਰੇਕ ਸਾਲ ਇਸ ਸੰਦਰਭ ਵਿੱਚ ਹਾਲਾਤ ਬਦਲਦੇ ਰਹਿੰਦੇ ਹਨ ਪਰ ਫਿਰ ਵੀ ਕੁਝ ਕੁ ਸਰੋਤ/ਸਾਧਨ ਉਪਲਭਦ ਹਨ ਜੋ ਟੈਕਸ ਨਾਲ ਸਬੰਧਿਤ ਅਹਿਮ ਜਾਣਕਾਰੀ ਕਰ-ਦਾਤਾ ਤੱਕ ਪੁੱਜਦੀ ਕਰਨ 'ਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।

ਜੇ ਤੁਸੀਂ ਟੈਕਸ ਰੀਟਰਨ ਭਰਨ ਬਾਰੇ ਕੋਈ ਸਹੂਲਤ ਪਤਾ ਕਰਨੀ ਹੋਵੇ ਤਾਂ ਸਥਾਨਿਕ ਪੱਧਰ 'ਤੇ ਮੌਜੂਦ ਭਾਈਚਰਕ ਕੇਂਦਰ ਇਸ ਵਿੱਚ ਬਣਦਾ ਯੋਗਦਾਨ ਪਾ ਸਕਦੇ ਹਨ।

ਕੁਝ ਖਾਸ ਕੇਂਦਰਾਂ ਵਿੱਚ ਅੰਗਰੇਜ਼ੀ ਤੋਂ ਬਿਨਾ ਹੋਰ ਭਾਸ਼ਾਵਾਂ ਵਿੱਚ ਵੀ ਸਹੂਲਤ ਮੌਜੂਦ ਹੈ। ਇਹਨਾਂ ਸਹੂਲਤ ਕੇਂਦਰਾਂ ਬਾਰੇ ਜਾਣਕਾਰੀ 13 28 61 ਤੇ ਫੋਨ ਕਰਕੇ ਲਈ ਜਾ ਸਕਦੀ ਹੈ।

ਇਸ ਲੋੜ ਦੇ ਚਲਦਿਆਂ 13 14 50 ਤੇ ਫੋਨ ਕਰਕੇ ਆਪਣੀ ਭਾਸ਼ਾ ਵਿੱਚ ਮਦਦ ਲੈਂਦਿਆਂ ਟੈਕਸ ਅਫਸਰ ਨਾਲ 13 28 66 'ਤੇ ਰਾਬਤਾ ਵੀ ਬਣਾਇਆ ਜਾ ਸਕਦਾ ਹੈ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Stream now