Watch FIFA World Cup 2026™

LIVE, FREE and EXCLUSIVE

ਏ ਟੀ ਓ ਟੈਕਸ ਟਾਕ ਜੁਲਾਈ 2018: ਬਿਜ਼ਨੇਸ ਐਕਟੀਵਿਟੀ ਸਟੇਟਮੈਂਟ ਅਤੇ ਨਿੱਜੀ ਟੈਕਸ ਰਿਟਰਨ

ATO Tax Talk, presented on SBS Punjabi on every Tuesday of the month

ATO Tax Talk ispresented on SBS Punjabi on every Tuesday of the month Source: ATO

ਇਹ ਜਾਣਕਾਰੀ ਤੁਹਾਨੂੰ ਆਸਟ੍ਰੇਲੀਅਨ ਟੈਕਸ ਆਫਿਸ (ਏ ਟੀ ਓ) ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਆਡੀਓ ਇੰਟਰਵਿਊ ਵਿੱਚ ਜਗਜੀਤ ਸਿੰਘ, ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਵੱਲੋਂ ਜਾਣਕਾਰੀ ਦੇਣਗੇ।


Published

Updated

By ATO

Presented by Manpreet K Singh

Source: SBS




Share this with family and friends


ਇਹ ਜਾਣਕਾਰੀ ਤੁਹਾਨੂੰ ਆਸਟ੍ਰੇਲੀਅਨ ਟੈਕਸ ਆਫਿਸ (ਏ ਟੀ ਓ) ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਆਡੀਓ ਇੰਟਰਵਿਊ ਵਿੱਚ ਜਗਜੀਤ ਸਿੰਘ, ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਵੱਲੋਂ ਜਾਣਕਾਰੀ ਦੇਣਗੇ।


ਜਿਆਦਾਤਰ ਕਾਰੋਬਾਰ ਆਪਣੀ ਐਕਟੀਵਿਟੀ ਸਟੇਟਮੈਂਟ ਤਿਮਾਹੀ ਭਰਦੇ ਹਨ, ਭਰਨ ਦੀ ਅਗਲੀ ਤਰੀਕ 28 ਜੁਲਾਈ ਹੈ।

ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਜੇ ਤੁਹਾਡੇ ਕੋਲ ਭਰਨ ਲਈ ਕੁਝ ਵੀ ਨਾ ਹੋਵੇ ਤਾਂ ਵੀ ਤੁਹਾਨੂੰ 'ਜ਼ੀਰੋ ਐਕਟੀਵਿਟੀ' ਲਿਖਕੇ ਫਾਈਲ ਕਰਨੀ ਚਾਹੀਦੀ ਹੈ। ਜੇ ਸਮੇ ਦੀ ਬਚਤ ਕਰਨੀ ਹੋਵੇ ਤਾਂ ਭਰਨ ਦਾ ਸਹੀ ਤਰੀਕਾ ਔਨਲਾਈਨ ਹੋਏਗਾ।

ਤੁਸੀਂ ਏ ਟੀ ਓ ਦੇ ਔਨਲਾਈਨ ਬਿਜ਼ਨੇਸ ਪੋਰਟਲ ਤੇ ਜਾਕੇ, ਮਾਈ'ਗਵ ਅਕਾਊਂਟ ਜ਼ਰੀਏ, ਇੱਕ ਇੱਕਲੇ ਕਾਰੋਬਾਰੀ ਵਜੋਂ ਇਹ ਜਾਣਕਾਰੀ ਦੇ ਸਕਦੇ ਹੋ। ਔਨਲਾਈਨ ਸਭ ਤੋਂ ਸਰਲ ਤਰੀਕਾ ਹੈ ਅਤੇ ਇਸਦੇ ਚਲਦਿਆਂ ਤੁਹਾਨੂੰ ਅਦਾਇਗੀ ਲਈ ਤੇ ਜਾਣਕਾਰੀ ਭਰਨ ਲਈ ਦੋ ਵਾਧੂ ਹਫਤੇ ਵੀ ਮਿਲ ਜਾਂਦੇ ਹਨ।

ਟੈਕਸ ਰੀਟਰਨ ਮਾਈ'ਟੈਕਸ ਜ਼ਰੀਏ ਔਨਲਾਈਨ ਭਰੀ ਜਾ ਸਕਦੀ ਹੈ ਜਾਂ ਇਸ ਲਈ ਤੁਸੀਂ ਕਿਸੇ ਰਜਿਸਟਰਡ ਟੈਕਸ ਏਜੇਂਟ ਦੀ ਮਦਦ ਵੀ ਲੈ ਸਕਦੇ ਹੋ। ਇਹ ਕੰਮ 1 ਜੁਲਾਈ ਤੋਂ ਬਾਅਦ ਮਾਈ'ਟੈਕਸ ਜ਼ਰੀਏ ਔਨਲਾਈਨ ਕੀਤਾ ਜਾ ਸਕਦਾ ਹੈ ਜਾਂ ਤੁਸੀਂ 31 ਅਕਤੂਬਰ ਤੋਂ ਪਹਿਲਾਂ ਟੈਕਸ ਏਜੇਂਟ ਦੀ ਸਹੂਲਤ ਲੈ ਸਕਦੇ ਹੋ।  

ਜੇ ਤੁਸੀਂ ਸੋਚ ਲਿਆ ਹੈ ਕਿ ਇਹ ਕੰਮ ਕਿਸੇ ਏਜੰਟ ਰਾਹੀਂ ਕਰਨਾ ਹੈ ਤਾਂ ਇਹ ਜ਼ਰੂਰ ਪਤਾ ਕਰ ਲਓ ਕਿ ਕੀ ਉਹ ਤਸਦੀਕਸ਼ੁਦਾ ਹੈ, ਰਜਿਸਟਰਡ ਹੈ। ਇਸ ਬਾਰੇ ਔਨਲਾਈਨ ਟੀ ਪੀ ਬੀ ਡਾਟ ਗਵ ਡਾਟ ਏ ਯੂ ਤੋਂ ਪਤਾ ਕੀਤਾ ਜਾ ਸਕਦਾ ਹੈ।

ਪਰ ਇਹ ਗੱਲ ਯਾਦ ਰੱਖੋ ਕਿ ਜਾਣਕਾਰੀ ਭਾਵੇਂ ਉਸਨੇ ਭਰੀ ਹੈ ਪਰ ਇਸ ਤਹਿਤ ਜਿੰਮੇਵਾਰੀ ਤੁਹਾਡੀ ਬਣਦੀ ਹੈ। ਤੁਹਾਨੂੰ ਆਪਣੀ ਸਾਰੀ ਆਮਦਨ ਦਾ ਵੇਰਵਾ ਦੇਣਾ ਪੈਣਾ ਹੈ, ਜਿਸ ਵਿੱਚ ਕੈਸ਼ ਕੀਤੇ ਕੰਮ ਦੀ ਆਮਦਨ, ਕਾਰੋਬਾਰਾਂ ਵਿਚ ਹਿੱਸੇਦਾਰੀ, ਤੁਹਾਡੀ ਦੂਜੀ ਨੌਕਰੀ, ਵਿਦੇਸ਼ੀ ਆਮਦਨ ਤੇ ਕੈਪੀਟਲ ਗੇਨ ਵੀ ਸ਼ਾਮਿਲ ਹੈ।   

ਜੇ ਤੁਸੀਂ ਮਾਈਟੈਕ੍ਸ ਜ਼ਰੀਏ ਟੈਕਸ ਰਿਟਰਨ ਭਰਨੀ ਹੋਵੇ ਤਾਂ ਸਹੀ ਸਮਾਂ ਮੱਧ-ਅਗਸਤ ਹੁੰਦਾ ਹੈ। ਓਦੋਂ ਤੱਕ ਸਾਰੀ ਜਾਣਕਾਰੀ ਪਹਿਲਾਂ ਹੀ ਆਨਲਾਈਨ ਪੋਰਟਲ ਵਿੱਚ ਆ ਜਾਂਦੀ ਹੈ, ਤੁਹਾਡੇ ਰੁਜ਼ਗਾਰਦਾਤਾ, ਪ੍ਰਾਈਵੇਟ ਸਿਹਤ ਬੀਮਾ, ਬੈਂਕ ਤੇ ਹੋਰ ਸਰਕਾਰੀ ਅਦਾਰਿਆਂ ਵੱਲੋਂ ਪਹਿਲਾਂ ਹੀ ਕਾਫੀ ਸਾਰੀ ਜਾਣਕਾਰੀ ਭਰ ਦਿੱਤੀ ਗਈ ਹੁੰਦੀ ਹੈ।

ਤੁਸੀਂ ਸਿਰਫ ਇਸ ਜਾਣਕਾਰੀ ਤੇ ਨਿਗਾਹ ਮਾਰਨੀ ਹੈ ਤੇ ਜੋ ਕੋਈ ਜਾਣਕਾਰੀ ਨਾ ਹੋਵੇ ਤਾਂ ਉਸਨੂੰ ਸਹੀ ਕਰਨਾ ਹੈ - ਇਸ ਤਰਾਹ ਤੁਸੀਂ ਆਪਣੀ ਆਮਦਨ ਦਾ ਸਹੀ ਵੇਰਵਾ ਤੇ ਰਿਕਾਰਡ ਰੱਖ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਏ ਟੀ ਓ ਦੀ ਵੈਬਸਾਈਟ ato.gov.au ਜਾ ਸਕਦੀ ਹੈ।

Jagjit Singh, Community Relations Manager at ATO, presenting monthly Tax Talk on SBS Punjabi
Mr Jagjit Singh, Community Relations Manager at ATO, presenting monthly Tax Talk on SBS Punjabi Source: Supplied

ਜੇ ਤੁਹਾਨੂੰ ਲੋੜ ਹੋਵੇ ਤਾਂ 13 14 50 ਤੇ ਫੋਨ ਕਰਕੇ ਆਪਣੀ ਭਾਸ਼ਾ ਵਿੱਚ ਮਦਦ ਲੈਂਦਿਆਂ ਟੈਕਸ ਅਫਸਰ ਨਾਲ 13 28 66 'ਤੇ ਰਾਬਤਾ ਬਣਾਇਆ ਜਾ ਸਕਦਾ ਹੈ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Stream now