Watch FIFA World Cup 2026™

LIVE, FREE and EXCLUSIVE

ATO ਟੈਕਸ ਟਾਈਮ ਨਵੰਬਰ 2017: Superannuation Guarantee

ATO provides tax and superannuation information in Punjabi every month on SBS Radio

ATO provides tax and superannuation information in Punjabi every month on SBS Radio Source: ATO

ਹੇਠਾਂ ਦਿਤੀ ਜਾਣਕਾਰੀ ਤੁਹਾਡੇ ਲਈ ਆਸਟ੍ਰੇਲੀਅਨ ਟੈਕਸ ਆਫਿਸ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ। ਜਗਜੀਤ ਸਿੰਘ ਨਾਲ ਇੰਟਰਵਿਊ।


Published

By ATO

Presented by Manpreet K Singh

Source: SBS




Share this with family and friends


ਹੇਠਾਂ ਦਿਤੀ ਜਾਣਕਾਰੀ ਤੁਹਾਡੇ ਲਈ ਆਸਟ੍ਰੇਲੀਅਨ ਟੈਕਸ ਆਫਿਸ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ। ਜਗਜੀਤ ਸਿੰਘ ਨਾਲ ਇੰਟਰਵਿਊ।


ਸੁਪਰ ਐਨੂਏਸ਼ਨ ਜਾਂ ਸੁਪਰ, ਇਕ ਬਚਤ ਹੈ ਜੋ ਕਿ ਸੇਵਾ ਮੁਕਤੀ ਵਾਸਤੇ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ਲਈ ਇਹ ਉਸੀ ਸਮੇਂ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਕੰਮ ਕਰਨਾਂ ਸ਼ੁਰੂ ਕਰਦੇ ਹੋ।

ਇਹ ਕੋਈ ਮਾਨੇ ਨਹੀੰ ਰਖਦਾ ਕਿ ਤੁਸੀਂ ਫੁਲ ਟਾਈਮ, ਪਾਰਟ ਟਾਈਮ, ਕੈਜ਼ੂਅਲ ਕੰਮ ਕਰਦੇ ਹੋ, ਜਾਂ ਫੇਰ ਤੁਸੀਂ ਆਰਜ਼ੀ ਤੋਰ ਤੇ ਆਸਟ੍ਰੇਲੀਆ ਵਿਚ ਰਹਿਣ ਵਾਲੇ ਹੋ।

ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਤਨਖਾਹ ਜਾਂ ਭੱਤੇ ਦਾ ਕੁਝ ਪ੍ਰਤੀਸ਼ਤ ਹਿਸਾ ਇਕ ਸੁਪਰਫੰਡ ਵਿਚ ਤੁਹਾਡੀ ਸੇਵਾ ਮੁਕਤੀ ਲਈ ਪਾਵੇਗਾ, ਜਾਂ ਆਰਜ਼ੀ ਬਸ਼ਿੰਦੇ ਆਸਟ੍ਰੇਲੀਆ ਛਡਣ ਤੋਂ ਬਾਦ ਜਦੋਂ ਉਹਨਾਂ ਦਾ ਵੀਜ਼ਾ ਮੁਕ ਜਾਂਦਾ ਹੈ, ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਸੁਪਰ ਤੁਹਾਡੀ ਆਮਦਨ ਤੋਂ ਅਲਾਵਾ ਹੁੰਦਾ ਹੈ। 

ਜੇਕਰ ਤੁਸੀਂ ਅਠਾਰਾਂ ਸਾਲਾਂ ਤੋਂ ਉਪਰ ਦੀ ਉਮਰ ਦੇ ਹੋ ਅਤੇ ਟੈਕਸ ਤੋਂ ਪਹਿਲਾਂ ਤੁਹਾਨੂੰ ਮਹੀਨੇ ਦੇ $450 ਡਾਲਰ ਮਿਲਦੇ ਹਨ, ਤਾਂ ਆਮ ਕਰਕੇ ਤੁਸੀਂ ਰੁਜ਼ਗਾਰਦਾਤਾ ਵਲੋਂ ਸੁਪਰ ਦੇ ਭੁਗਤਾਨ ਦੇ ਯੋਗ ਹੋ ਜਾਂਦੇ ਹੋ।

ਜੇਕਰ ਤੁਸੀਂ ਅਜੇ 18 ਸਾਲਾਂ ਤੋਂ ਘਟ ਉਮਰ ਦੇ ਹੋ ਤਾਂ ਇਸ ਲਈ ਯੋਗ ਹੋਣ ਵਾਸਤੇ ਤੁਹਾਨੂੰ ਹਫਤੇ ਵਿਚ 30 ਘੰਟਿਆਂ ਤੋਂ ਵਧ ਕੰਮ ਕਰਨਾ ਹੋਵੇਗਾ। ਹਾਲ ਦੀ ਘੜੀ ਸੁਪਰ ਦਾ ਯੋਗਦਾਨ ਤੁਹਾਡੀ ਬਣਦੀ ਆਮਦਨ ਦਾ ਘੱਟੋ ਘਟ 9.5% ਹਿਸਾ ਹੁੰਦਾ ਹੈ। 

ਬਹੁਤ ਸਾਰੇ ਲੋਕ ਇਹ ਚੋਣ ਕਰ ਸਕਦੇ ਹਨ ਕਿ ਉਹਨਾਂ ਦਾ ਸੁਪਰ ਕਿਸ ਸੁਪਰ ਫੰਡ ਵਿਚ ਜਾਵੇ। ਜੇਕਰ ਤੁਸੀਂ ਆਪਣਾ ਸੁਪਰ ਫੰਡ ਆਪ ਨਹੀਂ ਚੁਣਦੇ, ਤਾਂ ਜਦੋਂ ਤੁਸੀਂ ਕਿਸੇ ਰੁਜ਼ਗਾਰਦਾਤਾ ਲਈ ਕੰਮ ਕਰਨਾਂ ਸ਼ੁਰੂ ਕਰਦੇ ਹੋ, ਫੇਰ ਉਹੀ ਤੁਹਾਡੇ ਵਾਸਤੇ ਸੁਪਰ ਫੰਡ ਦੀ ਚੋਣ ਕਰੇਗਾ।

ਤੁਹਾਨੂੰ ਸਿਰਫ ਇਕ ਸੁਪਰਫੰਡ ਦੀ ਹੀ ਜਰੂਰਤ ਹੁੰਦੀ ਹੈ; ਜੇ ਕਰ ਤੁਸੀਂ ਨੋਕਰੀ ਬਦਲਦੇ ਹੋ ਤਾਂ ਤੁਸੀਂ ਆਪਣਾ ਸੁਪਰਫੰਡ ਵਾਲਾ ਖਾਤਾ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਇਸ ਤਰਾਂ ਕਰਨ ਨਾਲ ਤੁਹਾਨੂੰ ਅਲਗ ਅਲਗ ਫੀਸਾਂ ਅਤੇ ਖਰਚੇ ਨਹੀਂ ਦੇਣੇ ਪੈਂਦੇ।

Jagjit Singh, Community Relations Officer, ATO
Jagjit Singh, Community Relations Officer, ATO Source: Supplied

ਆਪਣੇ ਸੁਪਰ ਦਾ ਧਿਆਨ ਰਖਣਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ਜਾਂਚੋ ਕਿ ਤੁਸੀ ਯੋਗ ਹੋ ਅਤੇ ਤੁਹਾਡੇ ਰੁਜ਼ਗਾਰਦਾਤਾ ਵਲੋਂ ਤੁਹਾਨੂੰ ਸੁਪਰ ਦਾ ਕਿੰਨਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਇਸ ਵਾਸਤੇ ਸਾਡੀ ਵੈਬਸਾਈਟ ‘ਏਟੀਓ ਡਾਟ ਗਵ ਡਾਟ ਏਯੂ ਉਤੇ ਕਈ ਕੈਲਕੂਲੇਟਰਸ ਉਪਲਬਧ ਹਨ ਜਿਹੜੇ ਇਸ ਬਾਬਤ ਤੁਹਾਡੀ ਮਦਦ ਕਰ ਸਕਦੇ ਹਨ।

ਜਦੋਂ ਤੁਸੀਂ ਆਪਣੀ ਯੋਗਤਾ ਨੂੰ ਜਾਂਚ ਲੈਂਦੇ ਹੋ, ਫੇਰ ਆਪਣੇ ਰੁਜ਼ਗਾਰਦਾਤਾ ਕੋਲੋਂ ਪਤਾ ਕਰੋ ਕਿ ਉਹ ਤੁਹਾਨੂੰ ਕਿੰਨਾ ਭੁਗਤਾਨ ਕਰ ਰਹੇ ਹਨ ਅਤੇ ਇਹ ਵੀ ਯਕੀਨੀ ਬਣਾਓ ਕਿ ਤੁਹਾਡੇ ਸੁਪਰ ਫੰਡ ਵਿਚ ਇਹ ਰਾਸ਼ੀ ਜਮਾਂ ਵੀ ਹੋ ਰਹੀ ਹੈ। ਜੇਕਰ ਤੁਹਾਡਾ ਸੁਪਰ ਸਹੀ ਢੰਗ ਨਾਲ ਨਹੀਂ ਦਿਤਾ ਜਾ ਰਿਹਾ ਤਾਂ ਅਸੀਂ ਤੁਹਾਡੀ ਮਦਦ ਲਈ ਹਾਜ਼ਰ ਹਾਂ। ਤੁਸੀਂ ਸਾਡੇ ਕੋਲ ਇਕ ਪੜਤਾਲ ਭੇਜੋ ਅਤੇ ਅਸੀਂ ਇਸ ਉਤੇ ਜਾਂਚ ਕਰਾਂਗੇ। ਸਾਡੇ ਕੋਲ ਇਸ ਵਾਸਤੇ ਇਕ ਆਨ ਲਾਈਨ ਟੂਲ ਵੀ ਉਪਲਬਧ ਹੈ। 

ਸੁਪਰ ਬਾਰੇ ਆਮ ਜਾਣਕਾਰੀ  ato.gov.au/otherlanguages ਉਤੇ ਕਈ ਭਾਸ਼ਾਵਾਂ ਵਿਚ ਉਪਲਬਧ ਹੈ। ਜਾਂ, ਤੁਸੀਂ ‘ਅਨੁਵਾਦ ਅਤੇ ਦੁਭਾਸ਼ੀਏ’ ਵਾਲੀ ਸੇਵਾ ਨੂੰ 13 14 50 ਉਤੇ ਫੋਨ ਕਰਕੇ ਬੇਨਤੀ ਕਰੋ ਕਿ ਤੁਹਾਨੂੰ  13 10 20 ਨਾਲ ਜੋੜਨ। 

For more stories, follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Stream now