ਟਰਬਨਜ਼ 4 ਆਸਟ੍ਰੇਲੀਆ ਸੰਸਥਾ 2015 ਨੇ ਜੰਗਲਾਂ ਦੀ ਅੱਗ, ਮਹਾਂਮਾਰੀ, ਹੜ੍ਹਾਂ ਅਤੇ ਸੋਕੇ ਤੋਂ ਪ੍ਰਭਾਵਿਤ ਹਜ਼ਾਰਾਂ ਆਸਟ੍ਰੇਲੀਅਨ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ।
ਇਹ ਸੰਸਥਾ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਕਰਿਆਨੇ ਦੇ ਸਮਾਨ ਪ੍ਰਦਾਨ ਕਰਨ ਲਈ ਵੀ ਜਾਣੀ ਜਾਂਦੀ ਹੈ।
ਸੰਸਥਾ ਨੂੰ ਮੋਢੀ ਭੂਮਿਕਾ ਅਦਾ ਕਰਦੇ ਅਮਰ ਸਿੰਘ ਨੂੰ ਇਨ੍ਹਾਂ ਸੇਵਾਵਾਂ ਦੇ ਚਲਦਿਆਂ ਨਿਊ ਸਾਊਥ ਵੇਲਜ਼ ਦੇ 'ਲੋਕਲ ਹੀਰੋ' ਦਾ ਐਜਾਜ਼ ਹਾਸਿਲ ਹੋਇਆ ਸੀ।
ਹੁਣ ਸਾਰੇ ਰਾਜਾਂ ਅਤੇ ਖਿਤਿਆਂ ਵਿਚਲੇ 'ਲੋਕਲ ਹੀਰੋ' ਵਿੱਚੋਂ ਉਨ੍ਹਾਂ ਨੂੰ ਦੇਸ਼ ਭਰ ਵਿੱਚੋਂ ਇਸ ਸਨਮਾਨ ਲਈ ਚੁਣ ਲਿਆ ਗਿਆ ਹੈ।
ਉਨਾਂ ਆਪਣਾ ਇਹ ਸਨਮਾਨ ਸੰਸਥਾ ਨਾਲ ਜੁੜੇ ਸੇਵਾਦਾਰਾਂ ਅਤੇ ਸਿੱਖ ਦਸਤਾਰ ਨੂੰ ਸਮਰਪਿਤ ਕੀਤਾ ਹੈ।

ਅਮਰ ਸਿੰਘ ਨੇ ਦੱਸਿਆ ਕਿ ਉਸਨੂੰ ਆਸਟ੍ਰੇਲੀਆ ਵਿੱਚ ਕਈ ਵਾਰ ਨਸਲੀ ਭੇਦ-ਭਾਵ ਨਾਲ ਜੁੜੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਪਰ ਉਹਨਾਂ ਇਸਤੋਂ ਉੱਪਰ ਉਠਕੇ ਸਮਾਜ-ਸੇਵੀ ਕੰਮਾਂ ਨੂੰ ਅਪਣਾਇਆ ਅਤੇ ਇੱਕ ਸਿੱਖ ਸੇਵਾਦਾਰ ਵਜੋਂ ਆਸਟ੍ਰੇਲੀਆ ਵਿੱਚ ਆਪਣੀ ਜਗ੍ਹਾ ਬਣਾਈ।
ਅਮਰ ਸਿੰਘ ਨਾਲ ਆਸਟ੍ਰੇਲੀਆ ਡੇ ਸਬੰਧੀ 23 ਜਨਵਰੀ ਨੂੰ ਕੀਤੀ ਇੰਟਰਵਿਊ ਸੁਨਣ ਲਈ ਕਲਿਕ ਕਰੋ....





