ਅੰਤਰਰਾਸ਼ਟਰੀ ਵਿਦਿਆਰਥੀ ਸੰਗਠਨ, ਆਈ ਡੀ ਪੀ, ਦੀ ਖੋਜ ਅਨੁਸਾਰ ਆਸਟ੍ਰੇਲੀਆ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਤਰਜੀਹ ਵਾਲਾ ਦੇਸ਼ ਨਹੀਂ ਹੈ।
ਇਹ ਰਿਪੋਰਟ 117 ਦੇਸ਼ਾਂ ਦੇ 11,500 ਤੋਂ ਵੱਧ ਸੰਭਾਵੀ ਅਤੇ ਮੌਜੂਦਾ ਅੰਤਰਰਾਸ਼ਟਰੀ ਵਿਦਆਰਥੀਆਂ ਦੇ ਸਰਵੇਖਣ ਉੱਤੇ ਅਧਾਰਿਤ ਹੈ।
ਆਸਟ੍ਰੇਲੀਆ ਅਤੇ ਜਾਪਾਨ ਲਈ ਆਈ-ਡੀ-ਪੀ ਦੇ ਖੇਤਰੀ ਸੰਚਾਲਕ ਨਿਰਦੇਸ਼ਕ ਜੇਨ ਲੀ ਦਾ ਕਹਿਣਾ ਹੈ ਕਿ ਚੋਟੀ ਦੇ ਸਥਾਨ ‘ਤੇ ਹੁਣ ਸੰਯੁਕਤ ਰਾਜ ਅਮਰੀਕਾ ਹੈ।
ਇਹ ਵੀ ਚਿੰਤਾਵਾਂ ਹਨ ਕਿ ਕੁਝ ਲੋਕ ਜੋ ਵਿਦਿਆਰਥੀ ਵਜੋਂ ਅਪਲਾਈ ਕਰਦੇ ਹਨ, ਅਸਲ ਵਿੱਚ ਇੱਕ ਵਾਰ ਪਹੁੰਚਣ ਤੋਂ ਬਾਅਦ, ਪੜ੍ਹਾਈ ਦੀ ਬਜਾਏ ਰੁਜ਼ਗਾਰ ਲੈਣ ਦਾ ਇਰਾਦਾ ਰੱਖਦੇ ਹਨ।
ਇਸ ਸਾਲ ਫਰਵਰੀ ਤੋਂ ਤਿੰਨ ਮਹੀਨਿਆਂ ਵਿੱਚ 50,000 ਤੋਂ ਵੱਧ ਸੰਭਾਵੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ।
ਇਸੇ ਅਰਸੇ ਦੌਰਾਨ, ਨਵੇਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਗਿਣਤੀ ਦੋ ਸਾਲਾਂ ਵਿੱਚ ਪਹਿਲੀ ਵਾਰ ਘਟੀ ਹੈ।
ਜੇਨ ਲੀ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਲਈ ਇੱਕ ਕੀਮਤੀ ਸਰੋਤ ਹੋ ਸਕਦੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।






