ਆਸਟ੍ਰੇਲੀਆ ਦੀ ਜੀਡੀਪੀ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਅੰਤਰਰਾਸ਼ਟਰੀ ਵਿਦਿਆਰਥੀ

ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅੰਕੜਾ ਪਿਛਲੇ ਸਾਲ 6,40,000 ਤੋਂ ਵੱਧ ਗਿਆ ਹੈ ਅਤੇ ਇਹ ਗਿਣਤੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਗਈ ਹੈ। ਅਰਥ ਸ਼ਾਸਤਰੀਆਂ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਕੀਤੇ ਗਏ ਖਰਚੇ ਨੇ ਪਿਛਲੇ ਸਾਲ ਦੇਸ਼ ਦੇ 1.5% ਜੀਡੀਪੀ ਵਾਧੇ ਵਿੱਚ ਅੱਧੇ ਤੋਂ ਜ਼ਿਆਦੇ ਦਾ ਯੋਗਦਾਨ ਪਾਇਆ ਹੈ। ਵਿਦਿਆਰਥੀ ਵੀਜ਼ਾ ਪ੍ਰਵਾਨਗੀਆਂ ਵਿੱਚ ਗਿਰਾਵਟ ਆਉਣ ਨਾਲ, ਇਸ ਯੋਗਦਾਨ ਵਿੱਚ ਕਮੀ ਅਉਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…
Share






