ਸਦਮਾਨ ਅਰਾਫਾਤ ਆਪਣੇ ਰੋਜ਼ਮੱਰਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਆਪਣੀ ਯੂਨੀਵਰਸਿਟੀ ਬ੍ਰੇਕ ਦੌਰਾਨ ਦਿਨ-ਰਾਤ ਸਖਤ ਮਿਹਨਤ ਕਰਦਾ ਹੈ।
ਇਹ 21-ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇੱਕ ਰੈਸਟੋਰੈਂਟ ਵਿੱਚ ਹਫ਼ਤੇ ਵਿੱਚ ਔਸਤਨ 60 ਘੰਟੇ ਕੰਮ ਕਰ ਕਰਦਾ ਹੈ।
ਸਦਮਾਨ ਦਸੰਬਰ 2021 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਹੱਦਾਂ ਖੋਲ੍ਹਣ ਅਤੇ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਬੰਗਲਾਦੇਸ਼ ਤੋਂ ਆਸਟ੍ਰੇਲੀਆ ਆਇਆ ਸੀ।
ਵਿਦਿਆਰਥੀ ਵੀਜ਼ਾ ਦੇ ਕੰਮ ਦੇ ਘੰਟਿਆਂ ਦੀਆਂ ਪਾਬੰਦੀਆਂ ਨੂੰ ਅਸਥਾਈ ਤੌਰ 'ਤੇ ਮਹਾਂਮਾਰੀ ਕਾਰਜਬਲ ਦੀ ਘਾਟ ਨੂੰ ਪੂਰਾ ਕਰਨ ਲਈ ਹਟਾ ਦਿੱਤਾ ਗਿਆ ਸੀ।
ਇਸ ਦੌਰਾਨ ਫੈਡਰਲ ਸਰਕਾਰ ਨੇ ਹਾਲ ਹੀ ਵਿੱਚ ਵਿਦਿਆਰਥੀਆਂ ਦੇ ਕੰਮ ਦੇ ਘੰਟਿਆਂ ਦੀ ਕੈਪ ਪ੍ਰਤੀ ਪੰਦਰਵਾੜੇ 48 ਘੰਟੇ ਕਰਨ ਦਾ ਐਲਾਨ ਕੀਤਾ ਸੀ।
ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਕੈਪ "ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਸਿੱਖਿਆ ਅਤੇ ਸਿਖਲਾਈ ਖੇਤਰ ਦੀ ਗੁਣਵੱਤਾ ਅਤੇ ਸਾਖ ਨੂੰ ਸੁਰੱਖਿਅਤ ਰੱਖਣ" ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ।
Naunihal Singh in Melbourne. Credit: SBS / Scott Cardwell
ਉਹ ਕਹਿੰਦਾ ਹੈ, "ਜਦੋਂ ਦਾ ਮੈਂ ਇੱਕ ਸੁਪਰਮਾਰਕੀਟ ਵਿੱਚ ਕੰਮ ਕਰ ਰਿਹਾ ਹਾਂ, ਮੈਂ ਕੀਮਤਾਂ ਨੂੰ ਲਗਾਤਾਰ ਵਧਦੇ ਹੋਏ ਹੀ ਦੇਖਿਆ ਹੈ।"“ਮਹਿੰਗਾਈ ਦੀ ਦਰ ਵੱਧ ਰਹੀ ਹੈ ਪਰ ਤਨਖ਼ਾਹਾਂ ਵਿੱਚ 8 ਪ੍ਰਤੀਸ਼ਤ ਵਾਧਾ ਨਹੀਂ ਹੈ। ਇਸ ਲਈ ਗੁਜ਼ਾਰਾ ਔਖਾ ਹੋ ਰਿਹਾ ਹੈ।"
ਨੌਨਿਹਾਲ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲਿਆ ਵਿੱਚ ਰਹਿਣ ਅਤੇ ਸਥਾਈ ਨਿਵਾਸੀ ਬਣਨ ਜਾਂ ਹੋਰ ਪੜ੍ਹਾਈ ਕਰਨ ਦੀ ਉਮੀਦ ਕਰਦੇ ਹਨ।
Naunhial works to pay his living expenses in Australia. Credit: SBS / Scott Cardwell
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅਨੁਸਾਰ, ਜਦੋਂ ਕਿ ਕੁਝ ਸੈਕਟਰ ਤਨਖਾਹ ਵਿੱਚ ਮਹੱਤਵਪੂਰਨ ਵਾਧੇ ਦਾ ਭੁਗਤਾਨ ਕਰ ਰਹੇ ਹਨ, ਸਤੰਬਰ 2022 ਨੂੰ ਖਤਮ ਹੋਏ ਸਾਲ ਵਿੱਚ ਅਸਲ ਤਨਖਾਹਾਂ ਵਿੱਚ ਸਿਰਫ 3.1 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਦੋਂ ਕਿ ਮਹਿੰਗਾਈ ਦੀ ਦਰ ਦਸੰਬਰ ਵਿੱਚ 7.8 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ, ਜੋ ਕਿ 1990 ਤੋਂ ਬਾਅਦ ਸਭ ਤੋਂ ਵੱਧ ਹੈ।ਸਦਮਾਨ ਕਹਿੰਦਾ ਹੈ ਕਿ, "ਮੇਰੇ ਤਨਖਾਹ ਦੇ ਰੇਟ ਲਗਭਗ ਉਹੀ ਹਨ ਜਦੋਂ ਮੈਂ ਪਹਿਲੀ ਵਾਰ ਪਿਛਲੇ ਸਾਲ ਫਰਵਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ, ਪਰ ਮੇਰਾ ਕਿਰਾਇਆ ਵੱਧ ਗਿਆ ਹੈ, ਤੇਲ ਦੀਆਂ ਕੀਮਤਾਂ ਵਧ ਗਈਆਂ ਹਨ ਅਤੇ ਮੇਰੀ ਯੂਨੀਵਰਸਿਟੀ ਦੀਆਂ ਫੀਸਾਂ ਦੇ ਨਾਲ-ਨਾਲ ਮੇਰੇ ਰਹਿਣ-ਸਹਿਣ ਦੀ ਲਾਗਤ ਵੀ ਵੱਧ ਗਈ ਹੈ।
ਸਦਮਾਨ ਤੇ ਨੌਨਿਹਾਲ ਨੇ ਕਿਹਾ ਹੈ ਕਿ ਇੱਕ ਵਾਰ ਨਵਾਂ ਸਮੈਸਟਰ ਸ਼ੁਰੂ ਹੋਣ ਤੋਂ ਬਾਅਦ ਉਹ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਲਈ ਆਪਣੇ ਕੰਮ ਦੇ ਘੰਟੇ ਘਟਾਉਣ ਬਾਰੇ ਸੋਚ ਰਹੇ ਹਨ।
ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੋਰ ਵੀ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਪਰਿਵਾਰ ਯੂਨੀਵਰਸਿਟੀ ਦੀਆਂ ਫੀਸਾਂ ਦਾ ਭੁਗਤਾਨ ਕਰਨ ਲਈ ਆਪਣਾ ਘਰ ਵੇਚ ਦਿੰਦੇ ਹਨ ਅਤੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਦੇਸ਼ ਵਾਪਸ ਪੈਸੇ ਭੇਜਣ ਦੀ ਉਮੀਦ ਕਰਦੇ ਹਨ।
ਡਾਕਟਰ ਮਾਧਵੀ ਮੋਹਿੰਦਰਾ ਪੱਛਮੀ ਸਿਡਨੀ ਵਿੱਚ ਇੱਕ ਪ੍ਰਾਈਵੇਟ ਕਾਉਂਸਲਿੰਗ ਦਾ ਕੰਮ ਚਲਾਉਂਦੀ ਹੈ ਅਤੇ ਹਰ ਹਫ਼ਤੇ ਤਿੰਨ ਤੋਂ ਚਾਰ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਦੇਖਦੀ ਹੈ।
ਉਹ ਕਹਿੰਦੀ ਹੈ ਕਿ, "ਕੁਝ ਭਾਰਤੀ ਪਰਿਵਾਰਾਂ ਨੇ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ, ਟਿਊਸ਼ਨ ਫੀਸ ਦੇ ਲਈ ਸ਼ਾਇਦ ਭੁਗਤਾਨ ਕਰਨ ਕਈ ਲਈ ਪਰਿਵਾਰ ਆਪਣਾ ਘਰ ਵੀ ਵੇਚ ਦਿੰਦੇ ਹਨ। ਇਸ ਲਈ ਉਨ੍ਹਾਂ ਨੂੰ ਉਮੀਦਾਂ ਬਹੁਤ ਜ਼ਿਆਦਾ ਹੁੰਦੀਆਂ ਹਨ।"
ਜਿਵੇਂ-ਜਿਵੇਂ ਮਹਾਂਮਾਰੀ ਦੀਆਂ ਪਾਬੰਦੀਆਂ ਆਸਾਨ ਹੋਈਆਂ, ਹੋਰ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਵਾਪਸ ਆ ਰਹੇ ਹਨ। ਪਿਛਲੇ ਛੇ ਮਹੀਨਿਆਂ ਵਿੱਚ, ਰਿਕਾਰਡ ਗਿਣਤੀ ਵਿੱਚ 334,262 ਵਿਦਿਆਰਥੀ ਵੀਜ਼ੇ ਦਿੱਤੇ ਗਏ ਹਨ ਜੋ ਕਿ ਪ੍ਰੀ-ਕੋਵਿਡ ਪੱਧਰਾਂ ਤੋਂ 23 ਪ੍ਰਤੀਸ਼ਤ ਵਧ ਹੈ।