ਕਿੱਤਾਮੁਖੀ ਭੂਮਿਕਾਵਾਂ ਬਾਰੇ ਇੱਕ ਪੇਪਰ ਦਿਖਾਉਂਦਾ ਹੈ ਕਿ ਔਰਤਾਂ ਦੀ ਕਾਰਜਬਲ ਵਿੱਚ ਦਾਖਲ ਹੋਣ ਦੀ ਵੱਧ ਰਹੀ ਗਿਣਤੀ ਦੇ ਬਾਵਜੂਦ, ਲਿੰਗ ਪਾੜਾ ਮੁੱਖ ਉਦਯੋਗਾਂ ਵਿੱਚ ਅਜੇ ਵੀ ਬਰਕਰਾਰ ਹੈ ।
ਆਸਟ੍ਰੇਲੀਆ ਦੀ ਆਰਥਿਕ ਵਿਕਾਸ ਕਮੇਟੀ, ਦਾ ਕਮਿਟੀ ਫਾਰ ਇਕਨੋਮਿਕ ਡਿਵੈਲਪਮੈਂਟ ਆਫ ਆਸਟ੍ਰੇਲੀਆ (ਸੀ.ਈ.ਡੀ.ਏ.) ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜੇ ਵੀ ਲਿੰਗ ਭੇਦਭਾਵ ਦੇ ਪੱਧਰ ਸਿਖਰਾਂ ‘ਤੇ ਹਨ।
1980 ਤੋਂ ਲੈ ਕੇ ਹੁਣ ਤੱਕ ਕਰਮਚਾਰੀਆਂ ਵਿੱਚ ਔਰਤਾਂ ਦੀ ਭਾਗੀਦਾਰੀ 41 ਫੀਸਦੀ ਵਧੀ ਹੈ, ਪਰ ਅਜੇ ਵੀ ਕਾਰਜਬਲਾਂ ਵਿੱਚ ਸਪੱਸ਼ਟ ਤੌਰ 'ਤੇ ਔਰਤਾਂ ਅਤੇ ਪੁਰਸ਼ਾਂ ਦੇ ਦਬਦਬੇ ਵਾਲੇ ਖੇਤਰ ਮੌਜੂਦ ਹਨ।
ਉਸਾਰੀ ਖੇਤਰਾਂ, ਜਿਸ ਵਿੱਚ ਵਿਗਿਆਨ, ਤਕਨਾਲੋਜੀ ਅਤੇ ਖੇਤੀਬਾੜੀ ਵਰਗੇ ਉਦਯੋਗ ਸ਼ਾਮਲ ਹਨ, ਵਿੱਚ ਔਰਤਾਂ ਦੀ ਬਹੁਤ ਘੱਟ ਨੁਮਾਇੰਦਗੀ ਦੇਖੀ ਜਾਂਦੀ ਹੈ ।
ਅਸਲ ਵਿੱਚ, ਪਹਿਲਾਂ ਹੀ ਔਰਤਾਂ ਦੇ ਦਬਦਬੇ ਵਾਲੇ ਸਿੱਖਿਆ ਅਤੇ ਸਿਹਤ ਸੰਭਾਲ ਖੇਤਰ ਵਿੱਚ ਔਰਤਾਂ ਦਾ ਅਨੁਪਾਤ ਵਧਿਆ ਹੈ।
CEDA ਦੀ ਸੀਈਓ ਮੇਲਿੰਡਾ ਸਿਲੇਨਟੋ ਦਾ ਕਹਿਣਾ ਹੈ ਕਿ ਇੱਕ ਵੱਖਰਾ ਕੰਮ ਵਾਲਾ ਉਦਿਯੋਗ, ਕਿਸੇ ਵਿਅਕਤੀ ਦੇ ਨਾਲ-ਨਾਲ ਕਰਮਚਾਰੀਆਂ ਦੀ ਉਤਪਾਦਕਤਾ ਲਈ ਨੁਕਸਾਨਦੇਹ ਹੈ।