ਆਸਟ੍ਰੇਲੀਆ ਦੀ ਪੇਰੈਂਟ ਵੀਜ਼ਾ ਪ੍ਰਣਾਲੀ ਵਿਚ ਤਬਦੀਲੀਆਂ ਲਈ ਮੰਗਾਂ ਵਧ ਰਹੀਆਂ ਹਨ, ਵੀਜ਼ੇ ਲਈ 40 ਸਾਲਾਂ ਦੇ ਇੰਤਜ਼ਾਰ ਦੇ ਸਮੇਂ ਅਤੇ ਲੋਕਾਂ ਦੀ ਜੇਬ ਵਿਚੋਂ ਹਜ਼ਾਰਾਂ ਡਾਲਰਾਂ ਦੇ ਖਰਚੇ ਕਾਰਨ , ਸਿਸਟਮ ਨੂੰ ਠੀਕ ਕਰਨ ਲਈ ਕਾਲਾਂ ਆ ਰਹੀਆਂ ਹਨ।
ਸਕੈਨਲਨ ਫਾਊਂਡੇਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ, ਹੋਮ ਅਫੇਅਰਜ਼ ਕੋਲ ਕੁੱਲ ਮਿਲਾ ਕੇ ਮਾਪਿਆਂ ਦੇ ਵੀਜ਼ਾ ਦੀਆਂ 137,000 ਤੋਂ ਵੱਧ ਅਰਜ਼ੀਆਂ ਹਨ।
ਉਹਨਾਂ ਵਿੱਚੋਂ ਲੱਗਭਗ 130,000 ਨੇ ਸਲਾਨਾ ਪੇਰੈਂਟ ਵੀਜ਼ਾ ਸਥਾਨਾਂ ਲਈ ਅਰਜ਼ੀ ਦਿੱਤੀ ਹੈ ਜਦਕਿ ਕੁੱਲ ਸਥਾਨ ਸਿਰਫ 8,500 ਹੀ ਨੇ।

Source: Getty / Getty Images
2019 ਵਿੱਚ, ਉਸਨੇ ਯੂਕੇ ਰਹਿ ਰਹੇ ਆਪਣੇ ਬਿਰਧ ਮਾਪਿਆਂ ਨੂੰ $47,955 ਸੰਤਾਲੀ ਹਜ਼ਾਰ ਨਾਉ ਸੌ ਪਚਵੰਜਾ ਡਾਲਰਾਂ ਵਾਲੇ ਕੌਂਟਰੀਬਿਊਟਰੀ ਪੈਰੇਂਟ ਵੀਜ਼ਾ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਆਸਟਰੇਲੀਆ ਵਿੱਚ ਉਸ ਦੇ ਨੇੜੇ ਰਹਿ ਸਕਣ ।
ਉਸ ਨੇ ਸੋਚਿਆ ਕਿ ਪ੍ਰੋਸੈਸਿੰਗ ਸਮਾਂ ਦੋ ਸਾਲਾਂ ਦਾ ਹੈ, ਪਰ ਅੱਪਲੀਕੇਸ਼ਨਸ ਜ਼ਿਆਦਾ ਹਨ ਤੇ ਸਥਾਨ ਥੋੜ੍ਹੇ , ਇਨੇ ਪੈਸੇ ਦੇਣ ਦੇ ਬਾਵਜੂਦ ਉਸ ਨੂ ਅੱਠ ਸਾਲ ਇੰਤਜ਼ਾਰ ਕਰਨਾ ਪਿਆ। ਇਸੇ ਤਰਾਂ ਸਾਰਾਹ ਵਰਗੇ ਕਈ ਲੋਗ ਹਨ ਜੋ ਆਪਣੇ ਮਾਪਿਆਂ ਨੂੰ ਇੱਥੇ ਨਾਲ ਰੱਖਣਾ ਚਾਹੁੰਦੇ ਹਨ ਅਤੇ ਆਸਟ੍ਰੇਲੀਆ ਦੇ ਪੈਰੇਂਟ ਵੀਜ਼ਾ ਸਿਸਟਮ ਤੋਂ ਕਾਫੀ ਨਾਖੁਸ਼ ਹਨ।
ਇਸ ਸਾਲ ਦੇ ਸ਼ੁਰੂ ਵਿੱਚ, ਸਾਬਕਾ ਪਬਲਿਕ ਸਰਵਿਸ ਬੌਸ ਮਾਰਟਿਨ ਪਾਰਕਿੰਸਨ ਦੀ ਅਗਵਾਈ ਵਿੱਚ ਇੱਕ ਪ੍ਰਮੁੱਖ ਮਾਈਗ੍ਰੇਸ਼ਨ ਸਮੀਖਿਆ ਨੇ, ਵਧੇਰੇ ਛੋਟੀ ਮਿਆਦ ਦੇ ਵੀਜ਼ਿਆਂ ਦੇ ਪੱਖ ਵਿੱਚ, ਮਾਪਿਆਂ ਲਈ ਸਥਾਈ ਨਿਵਾਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਸੁਝਾਅ ਦਿੱਤਾ।
ਮਾਈਗ੍ਰੇਸ਼ਨ ਸਮੀਖਿਆ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਆ ਵਿੱਚ ਮਾਤਾ-ਪਿਤਾ ਵੀਜ਼ਾ ਧਾਰਕਾਂ ਦੀ ਸੰਭਾਵੀ ਲਾਗਤ ਉਹਨਾਂ ਤੋਂ ਮਿਲਦੀਆਂ ਵੀਜ਼ਾ ਫੀਸਾਂ ਤੋਂ ਕਾਫ਼ੀ ਜ਼ਿਆਦਾ ਹੈ।
ਪੇਰੈਂਟ ਵੀਜ਼ਾ ਦੇ ਵੱਧ ਰਹੇ ਬੈਕਲਾਗ ਨੂੰ ਰੋਕਣ ਲਈ ਸਰਕਾਰ ਵਲੋਂ ਇੱਕ ਲਾਟਰੀ ਸਿਸਟਮ ਦੀ ਸ਼ੁਰੂਆਤ, ਅਤੇ ਮਾਪਿਆਂ ਲਈ ਵਧੇਰੇ ਕਿਫਾਇਤੀ ਪਰ ਥੋੜ੍ਹੇ ਸਮੇਂ ਲਈ ਠਹਿਰਣ ਦਾ ਨਵਾਂ ਅਸਥਾਈ ਵੀਜ਼ਾ ਪੇਸ਼ ਕੀਤੇ ਜਾਣ ਦਾ ਸੁਝਾਅ ਹੈ ਜੋ ਅੱਗੇ ਜਾ ਕੇ ਮਾਪਿਆਂ ਲਈ ਸਥਾਈ ਪੇਰੈਂਟ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ।
ਇਸ ਬਾਰੇ ਸੁਤੰਤਰ ਲੇਖਕ ਅਤੇ ਖੋਜਕਰਤਾ ਪੀਟਰ ਮੈਰੇਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਪਹਿਲਾਂ ਹੋਰ ਉਪਾਵਾਂ 'ਤੇ ਵਿਚਾਰ ਨਹੀਂ ਕਰੇਗੀ, ਜਿਸ ਵਿੱਚ ਮਾਪਿਆਂ ਨੂੰ "ਤਤਕਾਲ ਪਰਿਵਾਰ" ਵਜੋਂ ਮੁੜ ਪਰਿਭਾਸ਼ਿਤ ਕਰਨਾ ਜਾਂ ਆਸਟ੍ਰੇਲੀਆ ਦੇ ਪ੍ਰਵਾਸੀਆਂ ਦੀ ਗਿਣਤੀ ਨੂੰ ਵਧਾਉਣਾ ਸ਼ਾਮਲ ਹੈ, ਤਾਂ ਇਸ 40 ਸਾਲ ਲੰਬੇ ਇੰਤਜ਼ਾਰ ਵਾਲੇ ਵੀਜ਼ੇ ਨੂੰ ਰੱਦ ਕਰਨ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
“ਜੇ ਉਹ ਅਜਿਹਾ ਨਹੀਂ ਕਰਨ ਜਾ ਰਹੇ ਹਨ, ਤਾਂ ਮੌਜੂਦਾ ਪ੍ਰਣਾਲੀ ਨੂੰ ਬਦਲਣਾ ਪਏਗਾ ਕਿਉਂਕਿ ਕੈਪਿੰਗ ਅਤੇ ਕਤਾਰਬੱਧ ਕਰਨ ਦੀ ਮੌਜੂਦਾ ਪ੍ਰਕਿਰਿਆ ਅਤੇ ਲਗਾਤਾਰ ਵਧ ਰਹੀ ਉਡੀਕ ਸੂਚੀ ਹਰ ਕਿਸੇ ਲਈ ਭਿਆਨਕ ਹੈ।"
ਮਾਈਗ੍ਰੇਸ਼ਨ ਸਮੀਖਿਆ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਪ੍ਰਣਾਲੀ ਵਿਆਪਕ ਤੌਰ 'ਤੇ "ਉਦੇਸ਼ ਲਈ ਫਿੱਟ ਨਹੀਂ" ਸੀ, ਅਤੇ ਮਾਪਿਆਂ ਦੇ ਵੀਜ਼ਿਆਂ ਲਈ "ਇੱਕ ਨਵੀਂ ਅਤੇ ਵਧੀਆ ਪਹੁੰਚ" ਦੀ ਸਿਫ਼ਾਰਸ਼ ਕੀਤੀ ਗਈ ਹੈ।
ਪੂਰੀ ਆਡੀਓ ਰਿਪੋਰਟ ਸੁਨਣ ਲਈ ਇਸ ਲਿੰਕ ਉੱਤੇ ਕਲਿਕ ਕਰੋ.....