Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆਈ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਕਿਆਰਾ ਸਾਹਿਬ ਦੀ ਕਾਰ ਸੇਵਾ ਦੀ ਮਿਲੀ ਜ਼ਿੰਮੇਵਾਰੀ

MP's 16x9  (Presentation) (1).jpg

ਆਸਟ੍ਰੇਲੀਆ ਦੀ ਸਿੱਖ ਸੰਗਤ ਨੂੰ ਪਾਕਿਸਤਾਨ ਦੇ ਗੁਰਦੁਆਰਾ ਕਿਆਰਾ ਸਾਹਿਬ ਦੀ ਕਾਰ ਸੇਵਾ, ਮੁਰੰਮਤ ਅਤੇ ਸੰਭਾਲ ਦੀ ਜਿੰਮੇਵਾਰੀ ਮਿਲਣਾ ਇੱਕ ਮਹੱਤਵਪੂਰਨ, ਇਤਿਹਾਸਕ ਅਤੇ ਧਾਰਮਿਕ ਪਹਿਲ। Credit: Sarabjit Singh

ਰੋਜ਼ਾਨਾ ਅਰਦਾਸ ਵਿੱਚ ਸਿੱਖ ਉਹਨਾਂ ਗੁਰਦੁਆਰਿਆਂ ਦੀ ਸੇਵਾ ਅਤੇ ਸੰਭਾਲ ਲਈ ਬੇਨਤੀ ਕਰਦੇ ਹਨ ਜੋ ਉਨ੍ਹਾਂ ਦੀ ਪਹੁੰਚ ਤੋਂ ਦੂਰ, ਵਿਦੇਸ਼ਾਂ ਵਿੱਚ ਸਥਿਤ ਹਨ। ਹੁਣ ਆਸਟ੍ਰੇਲੀਆਈ ਸੰਗਤ ਨੂੰ ਪਾਕਿਸਤਾਨ ਦੇ ਇੱਕ ਇਤਿਹਾਸਕ ਗੁਰਦੁਆਰਾ ਦੀ ਕਾਰ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਪ੍ਰੋਜੈਕਟ ਗੁਰਦੁਆਰਾ ਕਿਆਰਾ ਸਾਹਿਬ ਦੀ ਸੰਭਾਲ, ਮੁਰੰਮਤ ਅਤੇ ਵਿਸਥਾਰ ਨਾਲ ਸੰਬੰਧਿਤ ਹੈ। ਇਸ ਬਾਰੇ ਵਿਸਥਾਰਤ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ...


The Australian Sangat Nankana Sahib Charitable Organisation Inc. ਨਾਲ ਜੁੜੇ ਸਰਬਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਹ ਸੰਸਥਾ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਸਟ੍ਰੇਲੀਆ ਤੋਂ ਸੰਗਤ ਨੂੰ ਬਿਨਾਂ ਕਿਸੇ ਲਾਭ ਦੇ ਪਾਕਿਸਤਾਨ ਦਰਸ਼ਨਾਂ ਲਈ ਲੈ ਕੇ ਜਾਂਦੀ ਹੈ।

ਸਰਬਜੀਤ ਸਿੰਘ ਮੁਤਾਬਕ, “ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਨਨਕਾਣਾ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਕਿਆਰਾ ਸਾਹਿਬ ਦੀ ਸੇਵਾ-ਸੰਭਾਲ ਅਤੇ ਮੁਰੰਮਤ ਦੀ ਜਿੰਮੇਵਾਰੀ ਆਸਟ੍ਰੇਲੀਆਈ ਸੰਗਤ ਨੂੰ ਸੌਂਪੀ ਗਈ ਹੈ।”

WhatsApp Image 2026-04-14 at 1.09.19 AM.jpeg
ਸਰਬਜੀਤ ਸਿੰਘ ਨੇ ਪਾਕਿਸਤਾਨ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਤਿਹਾਸਕ ਗੁਰਦੁਆਰਾ ਕਿਆਰਾ ਸਾਹਿਬ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਲਈ ਰਸਤਾ ਸਾਫ ਕੀਤਾ। Credit: Sarabjit Singh

ਇਸ ਪ੍ਰੋਜੈਕਟ ਵਿੱਚ ਪੁਰਾਣੀ ਇਮਾਰਤ ਦੀ ਸੰਭਾਲ ਨੂੰ ਤਰਜੀਹ ਦੇਣ ਦੇ ਨਾਲ-ਨਾਲ ਮੁੱਖ ਦਰਬਾਰ ਹਾਲ ਦਾ ਵਿਸਥਾਰ, ਸਰੋਵਰ ਦੀ ਮੁਰੰਮਤ ਅਤੇ ਉਸਨੂੰ ਦੁਬਾਰਾ ਚਾਲੂ ਕਰਨ ਦੀ ਯੋਜਨਾ ਸ਼ਾਮਲ ਹੈ। ਇਸਦੇ ਨਾਲ ਹੀ ਸੁਚੱਜੀਆਂ ਬਾਥਰੂਮ ਸਹੂਲਤਾਂ ਅਤੇ 40 ਕਮਰਿਆਂ ਵਾਲੀ ਸਰਾਂ ਬਣਾਉਣ ਲਈ ਵੀ ਮਨਜ਼ੂਰੀ ਦਿੱਤੀ ਗਈ ਹੈ।

ਇਹ ਮਨਜ਼ੂਰੀ Evacuee Trust Property Board ਵੱਲੋਂ ਦਿੱਤੀ ਗਈ ਹੈ, ਜੋ ਪਾਕਿਸਤਾਨ ਵਿੱਚ ਗੁਰਦੁਆਰਿਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਜਿੰਮੇਵਾਰ ਸੰਸਥਾ ਹੈ।

ਸਰਬਜੀਤ ਸਿੰਘ ਨੇ ਕਿਹਾ, “ਇਸ ਪ੍ਰੋਜੈਕਟ ਦੀ ਸ਼ੁਰੂਆਤ ਜਲਦ ਕੀਤੀ ਜਾਣ ਦੀ ਉਮੀਦ ਹੈ, ਹਾਲਾਂਕਿ ਬਜਟ ਅਤੇ ਸਮਾਂ-ਸੀਮਾ ਬਾਰੇ ਵਿਸਥਾਰ ਹਾਲੇ ਤੈਅ ਕੀਤੇ ਜਾ ਰਹੇ ਹਨ।”

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਤਿਹਾਸਕ ਅਸਲੀਅਤ ਨੂੰ ਬਰਕਰਾਰ ਰੱਖਣ ਲਈ ਮਾਹਿਰਾਂ ਦੀ ਸਲਾਹ ਲਈ ਜਾਵੇਗੀ।

ਉਨ੍ਹਾਂ ਅਨੁਸਾਰ ਆਸਟ੍ਰੇਲੀਆਈ ਸੰਗਤ ਲਈ ਇਹ ਮੌਕਾ, ਸਿਰਫ ਸੇਵਾ ਦਾ ਨਹੀਂ, ਸਗੋਂ ਵਿਦੇਸ਼ਾਂ ਵਿੱਚ ਸਿੱਖ ਇਤਿਹਾਸ ਅਤੇ ਧਰਮਿਕ ਵਿਰਾਸਤ ਨਾਲ ਜੁੜਨ ਦਾ ਵੀ ਇੱਕ ਮਹੱਤਵਪੂਰਨ ਅਨੁਭਵ ਹੈ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now