Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਅਨ ਵਲੋਂ ਨਵੇਂ ਸਾਲ ਦੇ ਸਵਾਗਤ ਦੀਆਂ ਤਿਆਰੀਆਂ

Fireworks explode over the Opera House and Harbour Bridge during New Year's Eve fireworks display  in Sydney, Australian, Friday, Jan. 1, 2016.(AP Photo/Rob Griffith)

Fireworks explode over the Opera House and Harbour Bridge during New Year's Eve fireworks display in Sydney, Australian, Friday, Jan. 1, 2016. Source: AAP

ਸਿਡਨੀ ਦੇ ਐਨ ਵਿਚਕਾਰ ਸਥਾਪਤ ਹਾਰਬਰ ਬਰਿਜ ਤੇ ਹੋਣ ਵਾਲੇ ਸੁਪ੍ਰਸਿਧ ਫਾਇਰ ਵਰਕਸ ਦੇ ਪ੍ਰਬੰਧਕਾਂ ਨੇ ਠੋਕ ਵਜਾ ਕਿ ਐਲਾਨ ਕੀਤਾ ਹੈ ਕਿ ਇਸ ਸਾਲ ਕੀਤੀ ਜਾਣ ਵਾਲੀ ਆਤਸ਼ਬਾਜ਼ੀ ਹੁਣ ਤੱਕ ਦੀ ਸਭ ਤੋਂ ਵਿਲੱਖਣ ਹੋ ਨਿਬੜੇਗੀ।


Published

Updated

By MP Singh, Matt Connellan, Amelia Dunn

Source: SBS




Share this with family and friends


ਸਿਡਨੀ ਦੇ ਐਨ ਵਿਚਕਾਰ ਸਥਾਪਤ ਹਾਰਬਰ ਬਰਿਜ ਤੇ ਹੋਣ ਵਾਲੇ ਸੁਪ੍ਰਸਿਧ ਫਾਇਰ ਵਰਕਸ ਦੇ ਪ੍ਰਬੰਧਕਾਂ ਨੇ ਠੋਕ ਵਜਾ ਕਿ ਐਲਾਨ ਕੀਤਾ ਹੈ ਕਿ ਇਸ ਸਾਲ ਕੀਤੀ ਜਾਣ ਵਾਲੀ ਆਤਸ਼ਬਾਜ਼ੀ ਹੁਣ ਤੱਕ ਦੀ ਸਭ ਤੋਂ ਵਿਲੱਖਣ ਹੋ ਨਿਬੜੇਗੀ।


ਇਸ ਸਮੇਂ ਜਦੋਂ ਨਵੇਂ ਸਾਲ ਦੀ ਆਮਦ ਵਿੱਚ ਕੁੱਝ ਕੂ ਘੰਟੇ ਹੀ ਬਚੇ ਹਨ, ਤੇ ਸਾਰਾ ਸੰਸਾਰ ਨਵੇਂ ਸਾਲ ਨੂੰ ਜੀ ਆਇਆਂ ਨੂੰ ਆਖਣ ਲਈ ਪੱਬਾਂ ਭਾਰ ਹੋਇਆ ਪਿਆ ਹੈ, ਅਸੀਂ ਤੁਹਾਨੂੰ ਦਸਦੇ ਹਾਂ ਕਿ ਆਪਣੇ ਮੁਲਕ ਆਸਟ੍ਰੇਲੀਆ ਵਿੱਚ ਨਵੇਂ ਸਾਲ ਦਾ ਸਵਾਗਤ ਕਿਸ ਤਰਾਂ ਨਾਲ ਕੀਤਾ ਜਾ ਰਿਹਾ ਹੈ। ਸਿਡਨੀ ਦੇ ਐਨ ਵਿਚਕਾਰ ਸਥਾਪਤ ਹਾਰਬਰ ਬਰਿਜ ਤੇ ਹੋਣ ਵਾਲੇ ਸੁਪ੍ਰਸਿਧ ਫਾਇਰ ਵਰਕਸ ਦੇ ਪ੍ਰਬੰਧਕਾਂ ਨੇ ਠੋਕ ਵਜਾ ਕਿ ਐਲਾਨ ਕੀਤਾ ਹੈ ਕਿ ਇਸ ਸਾਲ ਕੀਤੀ ਜਾਣ ਵਾਲੀ ਆਤਸ਼ਬਾਜ਼ੀ ਹੁਣ ਤੱਕ ਦੀ ਸਭ ਤੋਂ ਵਿਲੱਖਣ ਹੋ ਨਿਬੜੇਗੀ।

ਹਰੇਕ ਸਾਲ ਹੀ ਸਿਡਨੀ ਵਿੱਚ ਨਵੇਂ ਸਾਲ ਨੂੰ ਜੀ ਆਇਆਂ ਨੂੰ ਆਖਣ ਵਜੋਂ ਕੀਤੀ ਜਾਣ ਵਾਲੀ ਆਤਸ਼ਬਾਜ਼ੀ ਸੰਸਾਰ ਭਰ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ। ਅਤੇ ਇਸ ਸਾਲ ਵੀ ਕੁੱਝ ਵਖਰਾ ਕਰਨ ਦੀ ਚਾਹ ਵਿੱਚ ਬਹੁਤ ਜਿਆਦਾ ਤਿਆਰੀਆਂ ਕੀਤੀਆਂ ਗਈਆਂ ਹਨ ਜਿਨਾਂ ਵਿੱਚ ਸਵਰਗੀ ਅਰੇਥਾ ਫਰੈਂਕਲਿਨ, ਜਿਸ ਨੂੰ ਦਿਲਾਂ ਤੇ ਰਾਜ ਕਰਨ ਵਾਲੀ ਮਲਿਕਾ ਵੀ ਕਿਹਾ ਜਾਂਦਾ ਸੀ, ਨੂੰ ਸ਼ਰਧਾਂਜਲੀ ਦਿੰਦੇ ਹੋਏ ਇਸ ਸਾਲ ਦੀ ਆਤਸ਼ਬਾਜ਼ੀ ਉਲੀਕੀ ਗਈ ਹੈ। ਇਸ ਸਾਰੇ ਕਾਰਜ ਦੀ ਮੁਖੀ ਐਨਾ ਮੈਕਇਰਨੀ ਨੇ ਕਿਹਾ ਹੈ ਕਿ ਇਸ ਸਾਲ ਦੇ ਜਸ਼ਨ ਰਾਤ ਨੂੰ ਰੰਗੀਨ ਬਨਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛਡਣਗੇ।

ਅਤੇ ਉਹਨਾਂ ਦੀ ਸਿਡਨੀ ਲਈ ਕੀਤੀ ਹੋਈ ਇੱਛਾ ਮੁਤਾਬਕ, 2019 ਨੂੰ ਜੀ ਆਇਆਂ ਆਖਣ ਲਈ ਤਕਰੀਬਨ 8.5 ਟਨ ਦੇ ਕਰੀਬ ਆਤਸ਼ਬਾਜ਼ੀ ਅਸਮਾਨ ਵਿੱਚ ਕਈ ਪ੍ਰਕਾਰਾਂ ਦੇ ਰੰਗ ਬਖੇਰੇਗੀ। ਅਤੇ ਇਹ ਪਿਛਲੇ ਸਾਲ ਕੀਤੀ ਗਈ ਆਤਸ਼ਬਾਜ਼ੀ ਨਾਲੋਂ 500 ਕਿਲੋ ਯਾਨਿ ਕਿ ਅੱਧਾ ਟਨ ਜਿਆਦਾ ਹੋਵੇਗੀ। ਪਿਛਲੇ 21 ਸਾਲਾਂ ਤੋਂ ਇਸ ਇਤਹਾਸਕ ਆਤਸ਼ਬਾਜ਼ੀ ਦਾ ਪ੍ਰਬੰਧ ਕਰਨ ਵਾਲੇ ਫੋਰਚੂਨੈਟੋ ਫੋਟੀ ਦਾ ਕਹਿਣਾ ਹੈ ਕਿ ਹਰੇਕ ਹੀ ਸਾਲ ਕੁੱਝ ਨਾ ਕੁੱਝ ਨਿਵੇਕਲਾ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ।

ਨਿਊ ਸਾਊਥ ਵੇਲਜ਼ ਦੇ ਸੈਰ-ਸਪਾਟਾ ਵਿਭਾਗ ‘ਡੈਸਟੀਨੇਸ਼ਨ ਨਿਊ ਸਾਊਥ ਵੇਲਜ਼’ ਵਲੋਂ ਇਸ ਸਲਾਨਾ ਮਹਾ-ਸਮਾਗਮ ਨੂੰ ਸਾਲ ਭਰ ਦਾ ਸਭ ਤੋਂ ਵੱਡਾ ਜਸ਼ਨ ਮੰਨਦੇ ਹੋਏ ਦਸਿਆ ਹੈ ਕਿ ਇਸ ਨਾਲ ਸਥਾਨਕ ਅਰਥ ਵਿਵਸਥਾ ਵਿੱਚ 133 ਮਿਲਿਅਨ ਡਾਲਰਾਂ ਦੀ ਆਮਦ ਹੁੰਦੀ ਹੈ। ਪਰ ਇਸ ਦੇ ਨਾਲ ਹੀ, ਉਹਨਾਂ ਤਕਰੀਬਨ ਇੱਕ ਮਿਲਿਅਨ ਲੋਕਾਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਪੁਲਿਸ ਵਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ, ਜੋ ਕਿ ਇਹਨਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਸਿਡਨੀ ਦੇ ਐਨ ਧੁਰ ਵਿੱਚਕਾਰ ਆ ਜੁੜਦੇ ਹਨ। ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਮਾਰਕ ਵਾਲਟਨ ਨੇ ਦਸਿਆ ਕਿ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਵਾਸਤੇ ਉਹਨਾਂ ਨੂੰ ਵੱਡੇ ਪੱਧਰ ਦੇ ਇੰਤਜ਼ਾਮ ਕਰਨੇ ਪੈਂਦੇ ਹਨ। 

ਨਵੇਂ ਸਾਲ ਦੇ ਜਸ਼ਨਾਂ ਲਈ ਉਤਸ਼ਾਹਤ ਭੀੜ ਨੂੰ ਕਾਬੂ ਵਿੱਚ ਰਖਣ ਲਈ ਸੜਕਾਂ ਤੇ ਕਈ ਪ੍ਰਕਾਰ ਦੀਆਂ ਭਾਰੀਆਂ ਰੁਕਾਵਟਾਂ ਦੇ ਨਾਲ ਨਾਲ ਪੁਲਿਸ ਦੀਆਂ ਕਾਰਾਂ, ਟਰੱਕ, ਬੱਸਾਂ ਅਤੇ ਘੋੜਿਆਂ ਉੱਤੇ ਵੀ ਪੁਲਿਸ ਨੂੰ ਤਾਇਨਾਤ ਕੀਤਾ ਜਾਂਦਾ ਹੈ। ਅਤੇ ਨਾ ਸਿਰਫ ਸਿਡਨੀ ਬਲਕਿ ਦੇਸ਼ ਦੇ ਸਾਰੇ ਹੀ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਕੀਤਾ ਜਾਂਦਾ ਹੈ। ਮੈਲਬਰਨ, ਜਿੱਥੇ ਆਤਸ਼ਬਾਜ਼ੀ ਅਤੇ ਜਨਤਾ ਦੋਹਾਂ ਦੇ ਹੀ ਇਸ ਸਾਲ ਬਹੁਤ ਜਿਆਦਾ ਵਧਣ ਦੀ ਆਸ ਹੈ, ਵਿੱਚ ਵੀ ਡਿਪਟੀ ਕਮਿਸ਼ਨਰ ਸ਼ੇਅਨ ਪੈਟਨ ਨੇ ਵੀ ਸਿਡਨੀ ਨਾਲ ਮਿਲਦਾ ਜੁਲਦਾ ਸੁਨੇਹਾ ਹੀ ਦਿੱਤਾ ਹੈ।

ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬਰਨ ਵਿੱਚ ਆਤਸ਼ਬਾਜ਼ੀ ਨੂੰ ਕੁੱਝ ਦੂਰੀ ਤੋਂ ਦੇਖਣ ਦੇ ਇੰਤਜ਼ਾਮ ਕੀਤੇ ਗਏ ਹਨ। ਇਹਨਾਂ ਨੂੰ ਸ਼ਹਿਰ ਦੇ ਧੁਰ ਵਿਚਕਾਰ ਤੋਂ ਲੈ ਕਿ ਸੱਤ ਕਿਲੋਮੀਟਰ ਦੂਰ ਤੱਕ ਵੀ ਦੇਖਿਆ ਜਾ ਸਕੇਗਾ। ਇਹਨਾਂ ਦਸ ਮਿੰਨਟਾਂ ਦੇ ਸ਼ੋਅ ਵਾਸਤੇ ਤਿਆਰੀ ਮਾਰਚ ਤੋਂ ਹੀ ਅਰੰਭ ਕਰ ਦਿੱਤੀ ਗਈ ਸੀ ਜਿਸ ਵਿੱਚ ਇੰਡੀਜੀਨਸ ਭਾਈਚਾਰੇ ਦੇ ਮਸ਼ਹੂਰ ਗਾਇਕ ਐਡਮ ਬਰਿਗਸ ਦਾ ਸੰਗੀਤ ਵੀ ਗੂੰਜੇਗਾ। ਇਸੇ ਤਰਾਂ ਐਡੀਲੇਡ ਓਵਲ ਵਿੱਚ ਹਰ ਸਾਲ ਦੀ ਤਰਾਂ ਰਵਾਇਤੀ ਜਸ਼ਨ ਮਨਾਏ ਜਾਣੇ ਹਨ ਜਦਕਿ ਬਰਿਸਬੇਨ ਦੇ ਮਸ਼ਹੂਰ ਸਾਊਥ ਬੈਂਕ ਵਿੱਚ ਆਤਸ਼ਬਾਜ਼ੀ ਦੁਆਰਾ ਮਾਹੋਲ ਰੰਗੀਨ ਬਣਾਇਆ ਜਾਵੇਗਾ।

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Stream now