SKIP TO MAIN CONTENT

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਭਾਰਤ ਤੋਂ ਉਡਾਣਾਂ ਉਤੇ ਰੋਕ ਲਾਉਣ ਬਾਰੇ ਦਿੱਤਾ ਸਪਸ਼ਟੀਕਰਣ

Immigration Minister Alex Hawke
Immigration Minister Alex Hawke Source: AAP

ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਆਸਟ੍ਰੇਲੀਆ ਦੇ ਅਸਥਾਈ ਵੀਜ਼ਾ ਧਾਰਕਾਂ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੂੰ ਸੰਬੋਧਨ ਕੀਤਾ ਜੋ ਕਿ ਕੋਵਿਡ ਤੋਂ ਪ੍ਰਭਾਵਿਤ ਭਾਰਤ ਵਿੱਚ ਬੇਹੱਦ ‘ਮੁਸ਼ਕਲ, ਖਤਰਨਾਕ ਅਤੇ ਪ੍ਰੇਸ਼ਾਨ ਕਰਨ ਵਾਲੇ ਹਾਲਾਤਾਂ ਵਿੱਚ ਫ਼ਸੇ ਹੋਏ ਹਨ।


Published

Updated

By Avneet Arora, Ravdeep Singh

Source: SBS



Skip to podcast episode content

ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਆਸਟ੍ਰੇਲੀਆ ਦੇ ਅਸਥਾਈ ਵੀਜ਼ਾ ਧਾਰਕਾਂ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ਨੂੰ ਸੰਬੋਧਨ ਕੀਤਾ ਜੋ ਕਿ ਕੋਵਿਡ ਤੋਂ ਪ੍ਰਭਾਵਿਤ ਭਾਰਤ ਵਿੱਚ ਬੇਹੱਦ ‘ਮੁਸ਼ਕਲ, ਖਤਰਨਾਕ ਅਤੇ ਪ੍ਰੇਸ਼ਾਨ ਕਰਨ ਵਾਲੇ ਹਾਲਾਤਾਂ ਵਿੱਚ ਫ਼ਸੇ ਹੋਏ ਹਨ।


ਨੀਤੀ ਵਿਚਲੇ ਇਸ ਬਦਲਾਅ ਨੂੰ ਆਸਟ੍ਰੇਲੀਅਨ ਸਰਕਾਰ ਲਈ ਇੱਕ ਮੁਸ਼ਕਲ ਫੈਸਲਾ ਦੱਸਦਿਆਂ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਕਿਹਾ ਕਿ ਭਾਰਤ ਵਰਗੇ ਭਾਈਵਾਲ ਮੁਲਕ ਤੋਂ ਸਾਰੀਆਂ ਉਡਾਣਾਂ ਨੂੰ ਮਜਬੂਰੀ ਵਿੱਚ ਪੂਰੀ ਤਰ੍ਹਾਂ ਬੰਦ ਕਰਨਾ ਪਿਆ ਹੈ।

ਆਸਟ੍ਰੇਲੀਅਨ ਸਰਕਾਰ ਨੇ 15 ਮਈ ਤੱਕ ਭਾਰਤ ਤੋਂ ਉਡਾਣਾਂ 'ਤੇ ਪਬੰਦੀ ਲਗਾਉਣ ਦਾ ਐਲਾਨ ਕੀਤਾ ਹੈ ਜਿਥੇ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਕੇਸਾਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।

ਦੁਨੀਆ ਦੀ ਦੂਜੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਕੋਵਿਡ-19 ਮਾਮਲਿਆਂ ਵਿੱਚ 27 ਅਪ੍ਰੈਲ ਨੂੰ ਛੇ ਦਿਨਾਂ ਬਾਅਦ ਪਹਿਲੀ ਵਾਰ ਹਲਕੀ ਗਿਰਾਵਟ ਦੇਖਣ ਨੂੰ ਮਿਲੀ ਪਰ ਇਸ ਦੇ ਬਾਵਜੂਦ ਵੀ 323,000 ਤੋਂ ਵੱਧ ਨਵੇਂ ਕੇਸ ਅਤੇ 3000 ਮੌਤਾਂ ਦਰਜ ਕੀਤੀਆਂ ਗਈਆਂ।

ਭਾਰਤ ਵਿੱਚ ਫ਼ਸੇ ਆਸਟ੍ਰੇਲੀਅਨ ਵੀਜ਼ਾ ਧਾਰਕਾਂ ਦੀਆਂ ਚਿੰਤਾਵਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਹਾਕ ਨੇ ਕਿਹਾ ਹੈ ਕਿ ਇਸ ਨਾਜ਼ੁਕ ਵੇਲ਼ੇ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਥਾਨਕ ਆਸਟ੍ਰੇਲੀਅਨ ਨਾਗਿਕਾਂ ਦੀ ਸਿਹਤ ਸੁਰੱਖਿਆ ਦੀ ਹੈ।

ਇਸ ਫੈਸਲੇ ਦਾ ਮਤਲਬ ਇਹ ਹੈ ਕਿ ਲਗਭਗ 9,000 ਆਸਟ੍ਰੇਲੀਅਨ ਨਾਗਰਿਕ ਜੋ ਇਸ ਸਮੇਂ ਵੀ ਭਾਰਤ ਵਿਚ ਫ਼ਸੇ ਹੋਏ ਹਨ ਦਾ ਅਗਲੇ ਐਲਾਨ ਤੱਕ ਘਰ ਪਰਤਣ ਸੰਭਾਵਨਾ ਨਹੀਂ ਹੈ।

ਸ੍ਰੀ ਹਾਕ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੇ ਹਾਲੇ ਤੱਕ ਰਸਮੀ ਤੌਰ ਉੱਤੇ ਭਾਰਤ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਦੀ ਉੱਚ-ਜੋਖਮ ਵਾਲੇ ਦੇਸ਼ ਵਜੋਂ ਪਛਾਣ ਨਹੀਂ ਕੀਤੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Latest podcast episodes

Follow SBS Punjabi

Download our apps

Watch on SBS

Punjabi News

Stream now