ਹਰ ਸ਼ਰਨਾਰਥੀ ਦੀ ਇਕ ਵੱਖਰੀ ਦਰਦ-ਭਰੀ ਕਹਾਣੀ ਹੁੰਦੀ ਹੈ। ਬੇਰਹਿਮ ਹਲਾਤਾਂ ਕਾਰਣ ਹਰ ਦਿਨ ਹਜ਼ਾਰਾਂ ਪਰਿਵਾਰ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਆਪਣਾ ਸਭ ਕੁਝ ਪਿੱਛੇ ਛੱਡ ਜਾਂਦੇ ਹਨ।
ਕੁੱਝ ਇਹੋ ਜਿਹੀ ਪ੍ਰਵਾਸ ਕਹਾਣੀ ਨਵੀ ਦਿੱਲੀ ਸਥਿਤ ਅਰੇਜ਼ੂ ਅਤੇ ਉਸਦੇ ਪਰਿਵਾਰ ਦੀ ਹੈ।
ਅਰੇਜ਼ੂ ਅਮੀਰੀ ਦੇ ਪਤੀ, ਮਾਂ ਅਤੇ ਦੋ ਛੋਟੀਆਂ ਭੈਣਾਂ ਨੂੰ ਆਸਟ੍ਰੇਲੀਆਈ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿਚ ਸਥਾਈ ਸ਼ਰਨਾਰਥੀ ਵੀਜ਼ਾ ਦਿੱਤਾ ਸੀ।
2010 ਵਿਚ ਅਫਗਾਨਿਸਤਾਨ ਵਿਚ ਮਜ਼ਾਰ-ਏ-ਸ਼ਰੀਫ ਸ਼ਹਿਰ ਵਿੱਚ ਅਤਿਆਚਾਰ ਦੇ ਡਰ ਤੋਂ ਭੱਜ ਕੇ ਉਹ ਪਹਿਲੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਸ਼ਰਨਾਰਥੀ ਬਣ ਕੇ ਪਹੁੰਚੇ ਸੀ। ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਪਰਿਵਾਰ ਸਮੇਤ ਆਸਟ੍ਰੇਲੀਆ ਪ੍ਰਵਾਸ ਲਈ ਸਥਾਈ ਮਾਨਵਤਾਵਾਦੀ ਵੀਜ਼ਾ ਪ੍ਰਦਾਨ ਕੀਤਾ ਗਿਆ ਸੀ।
ਗ੍ਰਹਿ ਵਿਭਾਗ ਨੇ ਉਨ੍ਹਾਂ ਨੂੰ ਪਰਿਵਾਰ ਸਮੇਤ ਮਈ ਵਿੱਚ ਤਰਸਯੋਗ ਹਾਲਾਤਾਂ ਕਾਰਣ ਆਸਟ੍ਰੇਲੀਆ ਆਉਣ ਦੀ ਮਨਜ਼ੂਰੀ ਵੀ ਦੇ ਦਿੱਤੀ ਸੀ ਪਰ ਇਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ।
ਇੱਥੇ ਆਉਣ ਦੀ ਆਸ ਵਿੱਚ ਉਨ੍ਹਾਂ ਸਭ ਕੁਝ ਵੇਚ ਦਿੱਤਾ ਅਤੇ ਉਨ੍ਹਾਂ ਦੇ ਪਤੀ ਨੇ ਵੀ ਨੌਕਰੀ ਛੱਡ ਦਿੱਤੀ। ਪਰ ਇੱਕ ਦੱਮ ਉਨ੍ਹਾਂ ਦੀ ਮਨਜ਼ੂਰੀ ਅਤੇ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ।
ਆਮਦਨ ਦਾ ਜ਼ਰੀਆ ਖ਼ਤਮ ਹੋਣ ਕਰਕੇ ਇਸ ਵੇਲ਼ੇ ਹਲਾਤ ਇਹ ਬਣ ਗਏ ਹਨ, ਕੀ ਘਰ ਰੋਟੀ ਖਾਣ ਦੇ ਲਾਲ਼ੇ ਪੈ ਗਏ ਹਨ ਅਤੇ ਕਿਰਾਇਆ ਨਾਂ ਦੇਣ ਕਰਕੇ ਉਨ੍ਹਾਂ ਨੂੰ ਕਿਸੇ ਵੇਲ਼ੇ ਵੀ ਘਰੋਂ ਕੱਢਿਆ ਜਾ ਸੱਕਦਾ ਹੈ।
ਇਨ੍ਹਾਂ ਵਰਗੇ ਹਾਲਾਤਾਂ ਵਿੱਚ ਵਿੱਚ ਫ਼ਸੇ ਕਈ ਪਰਿਵਾਰਾਂ ਨੇਂ ਆਸਟ੍ਰੇਲੀਆਈ ਸਰਕਾਰ ਨੂੰ ਯਾਤਰਾ ਪਾਬੰਦੀਆਂ ਹਟਾਉਣ ਦੀ ਅਪੀਲ ਕੀਤੀ ਹੈ।
ਇਸ ਸਾਲ ਦੇ ਸ਼ੁਰੂ ਵਿਚ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਦੇ ਮੁੜ ਵਸੇਬੇ ਪ੍ਰੋਗਰਾਮ ਅਧੀਨ, ਬਹੁਤ ਸਾਰੇ ਸ਼ਰਨਾਰਥੀਆਂ ਨੂੰ ਆਸਟ੍ਰੇਲੀਆਈ ਸਰਕਾਰ ਵਲੋਂ ਇਹ ਮਾਨਵਤਾਵਾਦੀ ਵੀਜ਼ਾ ਪ੍ਰਦਾਨ ਕੀਤਾ ਗਿਆ ਸੀ।
ਮਹਾਂਮਾਰੀ ਤੋਂ ਪਹਿਲਾਂ ਆਸਟ੍ਰੇਲੀਆ ਨੇ ਸਾਲ 2019-20 ਵਿੱਤੀ ਸਾਲ ਵਿਚ 18,750 ਸ਼ਰਨਾਰਥੀ ਨੂੰ ਮਾਨਵਤਾਵਾਦੀ ਪ੍ਰੋਗਰਾਮ ਅਧੀਨ ਸਥਾਈ ਵੀਜ਼ਾ ਦੇਣ ਦੀ ਯੋਜਨਾ ਬਣਾਈ ਸੀ ਪਰ ਕੋਵਿਦ-19 ਹਲਾਤਾਂ ਕਰਕੇ ਇਸਨੂੰ ਸਿਰੇ ਨਹੀਂ ਚਾੜਿਆ ਜਾ ਸੱਕਿਆ।
ਇਸ ਸਬੰਧੀ ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।