ਬਹੁ-ਸਭਿਅਕ ਭਾਈਚਾਰਿਆਂ ਨੇ ਸਰਕਾਰ ਵਲੋਂ ਕੋਵਿਡ-19 ਟੀਕੇ ਦੀ ਜਾਣਕਾਰੀ ਪ੍ਰਵਾਸੀਆਂ ਤੱਕ ਪਹੁੰਚਾਉਣ ਲਈ 1.3 ਮਿਲੀਅਨ ਡਾਲਰਾਂ ਦੀ ਮਾਲੀ ਮੱਦਦ ਰਾਖਵੀਂ ਰੱਖੇ ਜਾਣ ਦਾ ਸਵਾਗਤ ਕੀਤਾ ਹੈ।
ਉਮੀਦ ਹੈ ਕਿ ਅਜਿਹਾ ਕਰਨ ਨਾਲ ਇਹ ਜਾਣਕਾਰੀ 60 ਤੋਂ ਵੀ ਜਿਆਦਾ ਭਾਸ਼ਾਵਾਂ ਵਿੱਚ ਉਪਲੱਬਧ ਹੋ ਸਕੇਗੀ।
ਆਸਟ੍ਰੇਲੀਆ ਵਲੋਂ ਵਿਆਪਕ ਰੂਪ ਵਿੱਚ ਕਰੋਨਾਵਾਇਰਸ ਦੇ ਟੀਕੇ ਲਗਾਏ ਜਾਣ ਵਾਲਾ ਉਪਰਾਲਾ ਇਸ ਮਹੀਨੇ ਦੇ ਅੰਤ ਤੋਂ ਸ਼ੁਰੂ ਹੋ ਜਾਣਾ ਹੈ ਅਤੇ ਉਮੀਦ ਹੈ ਕਿ ਇਸ ਟੀਕੇ ਦੀਆਂ 80 ਹਜ਼ਾਰ ਖੁਰਾਕਾਂ ਇਸ ਹਫਤੇ ਤੱਕ ਆਸਟ੍ਰੇਲੀਆ ਆ ਜਾਣਗੀਆਂ।
ਇਹ ਟੀਕਾ ਸਾਰਿਆਂ ਲਈ ਸਵੈ-ਇੱਛਾ ਦੇ ਨਾਲ ਬਿਲਕੁਲ ਮੁਫਤ ਉਪਲਬਧ ਲਗਾਇਆ ਜਾਵੇਗਾ, ਬੇਸ਼ਕ ਕਿਸੇ ਕੋਲ ਮੈਡੀਕੇਅਰ ਸਹੂਲਤ ਨਾ ਵੀ ਹੋਵੇ।
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਪ੍ਰਵਾਸੀ ਭਾਈਚਾਰਿਆਂ ਅਤੇ ਆਰਜ਼ੀ ਕਾਮਿਆਂ ਤੱਕ ਇਹ ਟੀਕਾ ਅਤੇ ਜਾਣਕਾਰੀ ਪਹੁੰਚਦੀ ਕਰਨੀ ਬਹੁਤ ਜਰੂਰੀ ਹੈ।
ਪਹਿਲੇ ਪੜਾਅ ਦੌਰਾਨ ਇਹ ਟੀਕਾ ਵਡੇਰੀ ਉਮਰ ਦੇ ਲੋਕਾਂ, ਏਜਡ ਕੇਅਰ ਨਿਵਾਸੀਆਂ, ਅਪਾਹਜਤਾ ਅਤੇ ਸਿਹਤ ਖੇਤਰ ਵਿੱਚ ਲਗਾਇਆ ਜਾਣਾ ਹੈ।
ਇਸ ਟੀਕਾਕਰਣ ਦੌਰਾਨ ਦੁਭਾਸ਼ੀਏ ਵਾਲੀਆਂ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਬਹੁ-ਸਭਿਆਚਾਰਕ ਭਾਈਚਾਰੇ ਤੱਕ ਜਾਣਕਾਰੀ ਪਹੁੰਚਾਉਣ ਲਈ ਸਰਕਾਰ ਨੇ ਇੱਕ 1.3 ਮਿਲੀਅਨ ਡਾਲਰਾਂ ਵਾਲੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਨਾਲ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਬੋਲਣ ਵਾਲੇ ਲੋਕਾਂ ਤੱਕ ਇਸ ਟੀਕੇ ਦੀ ਜਾਣਕਾਰੀ ਪਹੁੰਚਾਈ ਜਾਣੀ ਹੈ।
ਆਸਟ੍ਰੇਲੀਆ ਵਿਚਲੇ ਪੰਜਾਂ ਵਿੱਚੋਂ ਇੱਕ ਵਿਅਕਤੀ ਅੰਗਰੇਜ਼ੀ ਤੋਂ ਅਲਾਵਾ ਕੋਈ ਹੋਰ ਭਾਸ਼ਾ ਬੋਲਦਾ ਹੈ।
ਸ਼੍ਰੀ ਹੰਟ ਨੇ ਜ਼ੋਰ ਦੇਕੇ ਕਿਹਾ ਹੈ ਕਿ ਟੀਕੇ ਬਾਰੇ ਜਾਣਕਾਰੀ ਸਾਰੇ ਲੋਕਾਂ ਕੋਲ ਪਹੁੰਚਣੀ ਜਰੂਰੀ ਹੈ, ਬੇਸ਼ਕ ਉਹ ਅੰਗਰੇਜ਼ੀ ਤੋਂ ਅਲਾਵਾ ਕੋਈ ਵੀ ਹੋਰ ਭਾਸ਼ਾ ਕਿਉਂ ਨਾ ਬੋਲਦੇ ਹੋਣ।
ਦਾ ਆਸਟ੍ਰੇਲੀਅਨ ਫੈਡਰੇਸ਼ਨ ਆਫ ਇਸਲਾਮਿਕ ਕਾਂਊਂਸਲਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਇਸ ਟੀਕੇ ਦੀ ਜਾਣਕਾਰੀ ਭਾਈਚਾਰੇ ਵਿੱਚ ਪਹੁੰਚਾਉਣ ਦੇ ਯਤਨ ਅਰੰਭੇ ਵੀ ਜਾ ਚੁੱਕੇ ਹਨ।
ਇਸ ਸੰਸਥਾ ਵਲੋਂ ਇੱਕ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਮੁਸਲਿਮ ਭਾਈਚਾਰਾ ਇਸ ਟੀਕੇ ਨੂੰ 'ਖੁੱਲੇ ਦਿਲ' ਨਾਲ ਲਗਵਾ ਸਕਦਾ ਹੈ।
ਸੰਸਥਾ ਦੇ ਮੁਖੀ ਕੇਅਸਰ ਟਰੈਡ ਨੇ ਕਿਹਾ ਹੈ ਕਿ ਇਸ ਟੀਕੇ ਬਾਰੇ ਫੈਲਣ ਵਾਲੀ ਸਾਰੀ ਗਲਤ ਜਾਣਕਾਰੀ ਨੂੰ ਸਿਰੇ ‘ਤੇ ਹੀ ਨੱਪਿਆ ਜਾਣਾ ਚਾਹੀਦਾ ਹੈ।
ਸ਼੍ਰੀ ਟਰੈਡ ਨੂੰ ਯਕੀਨ ਹੈ ਕਿ ਉਹਨਾਂ ਦਾ ਭਾਈਚਾਰਾ ਸਹੀ ਕਦਮ ਚੁੱਕੇਗਾ।
ਆਪਣੀ ਭਾਸ਼ਾ ਵਿੱਚ ਸਿਹਤ ਅਤੇ ਕਰੋਨਾਵਾਇਰਸ ਬਾਰੇ ਵਧੇਰੇ ਜਾਣਕਾਰੀ ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੇ ਜਾ ਕੇ ਲੈ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
Other related stories

ਕੋਵਿਡ ਟੀਕਿਆਂ ਬਾਰੇ ਫੈਲੀਆਂ ਅਫਵਾਹਾਂ ਦਾ ਮਾਹਰਾਂ ਵਲੋਂ ਜਵਾਬ




