ਕੁਸ਼ਤੀ ਖਿਡਾਰਨ ਰੁਪਿੰਦਰ ਸੰਧੂ ਮੈਲਬੌਰਨ ਵਿੱਚ ਔਰਤਾਂ ਨੂੰ ਪ੍ਰਦਾਨ ਕਰ ਰਹੀ ਹੈ ਨਿਜੀ ਸੁਰੱਖਿਆ ਦੇ ਗੁਰ

Wrestling champion Rupinder Sandhu

Rupinder Sandhu wants to fulfil her dream of training women in self-defence. Source: Supplied by Rupinder Sandhu

8 ਸੋਨ ਤਗਮਿਆਂ ਸਮੇਤ ਕਈ ਵਿਸ਼ਵ ਪੱਧਰੀ ਇਨਾਮ ਜਿੱਤਣ ਵਾਲੀ ਮੈਲਬੌਰਨ ਦੀ ਵਸਨੀਕ ਰੁਪਿੰਦਰ ਸੰਧੂ ਹੁਣ ਔਰਤਾਂ ਅਤੇ ਛੋਟੀਆਂ ਬੱਚੀਆਂ ਨੂੰ ਨਿਜੀ ਸੁਰੱਖਿਆ ਦੀ ਸਿਖਲਾਈ ਦੇ ਰਹੀ ਹੈ।


ਕੁਸ਼ਤੀਆਂ ਵਿੱਚ ਕਈ ਵੱਕਾਰੀ ਇਨਾਮ ਜਿੱਤਣ ਵਾਲੀ ਰੁਪਿੰਦਰ ਸੰਧੂ ਦਾ ਸ਼ੁਰੂ ਤੋਂ ਹੀ ਸੁਫਨਾ ਸੀ ਕਿ ਉਹ ਆਪਣੇ ਕੁਸ਼ਤੀ ਦੇ ਇਸ ਨਿਵੇਕਲੇ ਗੁਣ ਨੂੰ ਬਾਕੀ ਦੇ ਭਾਈਚਾਰੇ ਨਾਲ਼ ਵੀ ਸਾਂਝਾ ਕਰ ਸਕੇ।

ਰੁਪਿੰਦਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਪਿਛਲਾ ਸਾਰਾ ਸਾਲ ਖੇਡਾਂ ਦੇ ਪੱਖੋਂ ਬਹੁਤ ਹੀ ਮਾੜਾ ਰਿਹਾ। ਕਈ ਵੱਡੇ ਮੁਕਾਬਲੇ ਮਹਾਂਮਾਰੀ ਦੀ ਭੇਂਟ ਚੜ੍ਹ ਗਏ ਸਨ। ਸਾਨੂੰ ਉੱਚ ਪੱਧਰ ਦੀ ਟਰੇਨਿੰਗ ਤੋਂ ਵੀ ਵਾਂਝਿਆਂ ਹੋਣਾ ਪਿਆ ਸੀ। ਪਰ ਇਸ ਸਾਰੇ ਦੇ ਬਾਵਜੂਦ ਮੈਂ ਦੂਜਿਆਂ ਨੂੰ ਨਿਜੀ ਸੁਰੱਖਿਆ ਦੇ ਗੁਰ ਪ੍ਰਦਾਨ ਕਰਨ ਵਾਲੇ ਟੀਚੇ ਨੂੰ ਨਹੀਂ ਸੀ ਭੁੱਲੀ”।

“ਉਮੀਦ ਹੈ ਕਿ ਇਹ ਨਵਾਂ ਸਾਲ ਪਿਛਲੇ ਸਾਲ ਨਾਲੋਂ ਕਿਤੇ ਵਧੀਆ ਹੋਵੇਗਾ,” ਉਸਨੇ ਕਿਹਾ।

ਰੁਪਿੰਦਰ ਦਾ ਮੰਨਣਾ ਹੈ ਕਿ ਕੁਸ਼ਤੀਆਂ ਵੀ ਇੱਕ ਪ੍ਰਕਾਰ ਦਾ ਨਿਜੀ ਸੁਰੱਖਿਆ ਦਾ ਹੀ ਦੂਸਰਾ ਰੂਪ ਹੁੰਦੀਆਂ ਹਨ, ਇਸ ਦਾ ਲਾਭ ਸਭ ਨੂੰ ਹੋ ਸਕਦਾ ਹੈ, ਖਾਸ ਕਰਕੇ ਔਰਤਾਂ ਨੂੰ।
Rupinder Kaur Sandhu, a young mother and wrestling champion has a dream to equip others with self-defence skills
Rupinder Kaur Sandhu, a young mother and wrestling champion has a dream to equip others with self-defence skills Source: Rupinder Sandhu
ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਪਹਿਲਾਂ ਰੁਪਿੰਦਰ ਨੇ ਭਾਰਤ ਵਲੋਂ ਖੇਡਦੇ ਹੋਏ ਕਈ ਦੇਸ਼ ਵਿਆਪੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਸੀ।

“ਸਾਲ 2014 ਵਿੱਚ ਮੈਂ ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਭਾਗ ਲਿਆ।  ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਤਾਂ ਮੈਂ ਖੇਡਾਂ ਤੋਂ ਕੁੱਝ ਸਮੇਂ ਲਈ ਛੁੱਟੀ ਲੈ ਲਈ ਸੀ”, ਰੁਪਿੰਦਰ ਨੇ ਕਿਹਾ।

“ਮੇਰਾ ਵਜ਼ਨ 70 ਕਿਲੋ ਹੋ ਗਿਆ ਸੀ ਪਰ ਮੈਂ ਆਪਣੇ ਖੇਡਾਂ ਵਿੱਚ ਵਾਪਸੀ ਦੇ ਦ੍ਰਿੜ ਨਿਸ਼ਚੇ ਨਾਲ ਇਸ ਨੂੰ ਦੁਬਾਰਾ 48 ਕਿਲੋ ਤੱਕ ਘੱਟ ਕੀਤਾ ਹੈ।"

ਇਸ ਤੋਂ ਬਾਅਦ ਰੁਪਿੰਦਰ ਨੇ ਸਾਲ 2017 ਵਾਲੇ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਿਆ ਜੋ ਕਿ ਪੈਰਿਸ ਵਿੱਚ ਹੋਏ ਸਨ ਅਤੇ ਸਾਲ 2018 ਵਿੱਚ ਗੋਲਡ ਕੋਸਟ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਵੀ ਉਹ ਆਸਟ੍ਰੇਲੀਆ ਦੀ ਟੀਮ ਦਾ ਹਿੱਸਾ ਵੀ ਬਣੀ ਸੀ।
Rupinder Sandhu
Women Wrestling Champion Rupinder Sandhu Source: Rupinder Sandhu
ਸਾਲ 2020 ਵਿੱਚ ਜਦੋਂ ਰੁਪਿੰਦਰ ਅਤੇ ਹੋਰ ਖਿਡਾਰੀ ਉਲੰਪਿਕ ਖੇਡਾਂ ਦੀ ਤਿਆਰੀ ਕਰ ਰਹੇ ਸਨ ਤਾਂ ਅਚਾਨਕ ਕਰੋਨਾਵਾਇਰਸ ਮਹਾਂਮਾਰੀ ਨੇ ਸਾਰਿਆਂ ਦੇ ਸੁਫਨਿਆਂ ‘ਤੇ ਪਾਣੀ ਫੇਰ ਦਿੱਤਾ।

ਪਰ ਇਸ ਸਮੇਂ ਰੁਪਿੰਦਰ ਨੇ ਦੂਜਿਆਂ ਨੂੰ ਆਪਣੀ ਕਲਾ ਅਤੇ ਖੇਡ ਨਾਲ ਜੋੜਨ ਦਾ ਫੈਸਲਾ ਕੀਤਾ।

“ਮੈਂ ਆਪਣੀ ਖੇਡ ਯੋਗਤਾ ਦੂਜਿਆਂ ਤੱਕ ਪਹੁੰਚਦੀ ਕਰਨ ਦੀ ਠਾਣੀ। ਜੇ ਮੈਂ ਕਿਸੇ ਇੱਕ ਨੌਜਵਾਨ ਨੂੰ ਵੀ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰ ਸਕੀ ਤਾਂ ਮੈਂ ਇਸ ਨੂੰ ਆਪਣੀ ਇੱਕ ਵੱਡੀ ਪ੍ਰਾਪਤੀ ਸਮਝਾਂਗੀ”, ਉਸਨੇ ਕਿਹਾ।

ਰੁਪਿੰਦਰ ਨੇ ਆਪਣੇ ਕੁਝ ਸਾਥੀਆਂ ਨਾਲ਼ ਮੈਲਬੌਰਨ ਦੇ ਕਈ ਹਿੱਸਿਆਂ ਵਿੱਚ ਖੇਡਾਂ ਅਤੇ ਨਿਜੀ ਸੁਰੱਖਿਆ ਦੀ ਟਰੇਨਿੰਗ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ ਅਤੇ ਉਹ ਹੁਣ ਇਸ ਨੂੰ ਕਈ ਹੋਰ ਸ਼ਹਿਰਾਂ ਤੱਕ ਵੀ ਲਿਜਾਣ ਦੀ ਸੋਚ ਰਹੀ ਹੈ।

“ਅਸੀਂ ਸਿਰਫ ਪੰਜਾਬੀ ਹੀ ਨਹੀਂ ਬਲਕਿ ਸਮਾਜ ਦੇ ਹਰ ਵਰਗ ਦੇ ਬੱਚਿਆਂ ਨੂੰ ਖੇਡਾਂ ਦੁਆਰਾ ਤੰਦਰੁਸਤੀ ਪ੍ਰਦਾਨ ਕਰਨ ਦੀ ਇੱਛਾ ਰੱਖਦੇ ਹਾਂ।"

ਰੁਪਿੰਦਰ ਨੇ ਸਾਰੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ, “ਆਪਣੀ ਸੋਚ ਨੂੰ ਬਦਲਦੇ ਹੋਏ ਆਪਣੇ ਬੱਚਿਆਂ ਖਾਸ ਕਰਕੇ ਕੁੜੀਆਂ ਨੂੰ ਬਰਾਬਰੀ ਦੇ ਮੌਕੇ ਪ੍ਰਦਾਨ ਕਰੋ ਅਤੇ ਉਹਨਾਂ ਨੂੰ ਹਰ ਪ੍ਰਕਾਰ ਦੀਆਂ ਖੇਡਾਂ ਵੱਲ ਪ੍ਰੇਰਤ ਕਰੋ”।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਤੁਸੀਂ ਸਾਨੂੰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੁਸ਼ਤੀ ਖਿਡਾਰਨ ਰੁਪਿੰਦਰ ਸੰਧੂ ਮੈਲਬੌਰਨ ਵਿੱਚ ਔਰਤਾਂ ਨੂੰ ਪ੍ਰਦਾਨ ਕਰ ਰਹੀ ਹੈ ਨਿਜੀ ਸੁਰੱਖਿਆ ਦੇ ਗੁਰ | SBS Punjabi