ਆਸਟ੍ਰੇਲੀਆ ਆ ਕੇ ਪੜਨਾ ਅਤੇ ਫਿਰ ਆਸਟ੍ਰੇਲੀਆ ਰਹਿਣ ਦੇ ਸੁਪਨੇ ਨੂੰ ਸਾਕਾਰ ਕਰਨਾ ਹੀ ਇਸ ਵਿਦਿਆਰਥਣ ਦਾ ਮਕਸਦ ਸੀ। ਸੋ ਜੂਨ 2024 ਦੇ ਵਿੱਚ 'ਤਨੀਸ਼ਾ*' (ਅਸਲ ਨਾਮ ਨਹੀਂ) ਟੂਰਿਸਟ ਵੀਜ਼ੇ 'ਤੇ ਆਸਟ੍ਰੇਲੀਆ ਆਈ ਸੀ ਅਤੇ ਫਿਰ ਇੱਥੇ ਪਹੁੰਚ ਕੇ ਉਸਨੇ ਸਟੂਡੈਂਟ ਵੀਜ਼ਾ ਦਾਖਲ ਕੀਤਾ ਤਾਂ ਜੋ ਇੱਥੇ ਆ ਕੇ ਪੜ ਸਕੇ, ਪਰ 10 ਮਹੀਨਿਆਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਤਨੀਸ਼ਾ ਨੂੰ ਉਦੋਂ ਝਟਕਾ ਲੱਗਾ ਜਦੋਂ ਉਸਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰ ਦਿੱਤਾ ਗਿਆ ਸੀ। ਤਨੀਸ਼ਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਸਦੇ ਸਾਰੇ ਦਸਤਾਵੇਜ਼ ਅਸਲੀ ਸਨ ਅਤੇ ਉਹ ਇੱਕ ਵਿਦਿਆਰਥਣ ਵਜੋਂ ਇੱਥੇ ਪੜਨਾ ਚਾਹੁੰਦੀ ਸੀ।

Image for representation purpose only. Credit: AAP Image/Bianca De Marchi
ਸਟੂਡੈਂਟ ਵੀਜ਼ੇ ਰਿਜੈਕਟ ਕਿਉਂ ਹੋ ਰਹੇ ਹਨ?
ਤਨੀਸ਼ਾ ਸਿਰਫ ਇਕੱਲੀ ਨਹੀਂ ਹੈ ਜਿਸਦਾ ਪਿਛਲੇ ਦਿਨਾਂ 'ਚ ਸਟੂਡੈਂਟ ਵੀਜ਼ਾ ਰਿਜੈਕਟ ਕੀਤਾ ਗਿਆ ਹੈ। ਪਿਛਲੇ ਇੱਕ ਸਾਲ ਤੋਂ ਇਹ ਵੀਜ਼ੇ ਰਿਫਿਊਜ਼ ਹੋਣ ਦੀ ਦਰ ਕਾਫੀ ਵੱਧ ਚੁੱਕੀ ਹੈ। ਮਾਈਗ੍ਰੇਸ਼ਨ ਮਾਹਿਰ ਅਰੁਣ ਬਾਂਸਲ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਵੱਡੀ ਮਾਤਰਾ ‘ਚ ਸਟੱਡੀ ਵੀਜੇ ਰਿਜੈਕਟ ਹੋਣ ਦੀ ਵਜਾ, ਸਰਕਾਰ ਵੱਲੋਂ ਨੈੱਟ ਮਾਈਗ੍ਰੇਸ਼ਨ ਨੂੰ ਘਟਾਉਣ ਦੀ ਨੀਤੀ ਹੈ।

Registered migration expert- Arun Bansal Credit: Supplied
ਸਟੂਡੈਂਟ ਵੀਜਾ ਰਿਜੈਕਟ ਹੋਣ ਦੀ ਦਰ ਵਧਣ ਦੇ ਨਾਲ ਇਸ ਫੈਸਲੇ ਦੇ ਵਿਰੁੱਧ ਭਾਰੀ ਮਾਤਰਾ ‘ਚ ਐਪਲੀਕੈਂਟਸ ਹੁਣ ART ਅਪੀਲ ਵੀ ਪਾ ਰਹੇ ਹਨ। Administrative Tribunal Appeal ਦੇ ਤਾਜ਼ਾ ਅੰਕੜੇ ਦੱਸਦੇ ਨੇ ਕਿ ਅਕਤੂਬਰ 2024 ਤੋਂ ਮਾਰਚ 2025 ਤੱਕ ਦੇ 6 ਮਹੀਨਿਆਂ ਦੌਰਾਨ ਕੁੱਲ 37,814 ਅਪੀਲਾਂ ਦਾਇਰ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 13,640 ਅਪੀਲਾਂ ਸਟੂਡੈਂਟ ਵੀਜਾਂ ਨਾਲ ਹੀ ਸੰਬੰਧਿਤ ਸਨ।

Number of appeals against Student visa refusals at ART. Credit: ART Website
ਪਰ ਤਨਿਸ਼ਾ ਕਹਿੰਦੀ ਹੈ, "ਇਸ ਸਮੇਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਕਿਉਂਕਿ ਪਹਿਲਾਂ ਵੀ ਜੋ ਸੋਚਿਆ ਸੀ ਉਹ ਗਲਤ ਸਾਬਿਤ ਹੋਇਆ ਅਤੇ ਹੁਣ ਪਤਾ ਨਹੀਂ ਕੀ ਹੋਵੇਗਾ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹਾਂ।"
ART ਅਪੀਲ ਦੇ ਪਾਜ਼ੀਟਿਵ ਫੈਸਲੇ ਲਈ ਕੀ ਕੀਤਾ ਜਾਵੇ?
"ਡਿਪਾਰਟਮੈਂਟ ਨੂੰ ਜੇ ਲੱਗਦਾ ਹੈ ਕਿ ਤੁਸੀਂ ਅਸਲੀ ਵਿਦਿਆਰਥੀ ਨਹੀਂ ਹੋ ਤਾਂ ਹੀ ਤੁਹਾਡਾ ਵੀਜ਼ਾ ਰਿਜੈਕਟ ਕੀਤਾ ਜਾਂਦਾ ਹੈ ਅਤੇ ਜੇ ART 'ਚ ਅਪੀਲ ਪਾ ਕੇ ਤੁਸੀਂ ਫਿਰ ਪੜਾਈ ਨਹੀਂ ਕਰਦੇ ਤਾਂ ਜ਼ਿਆਦਾ ਉਮੀਦ ਹੈ ਕਿ ART ਦਾ ਵੀ ਫੈਸਲਾ ਤੁਹਾਡੇ ਹੱਕ 'ਚ ਨਹੀਂ ਆਵੇਗਾ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਆਈਲੈੱਟਸ ਅਤੇ ਪੀ.ਟੀ.ਈ ਦੇ ਸਕੋਰ ਵੀ ਸਹੀ ਅਤੇ ਵੈਧ ਰੱਖਣੇ ਹੋਣਗੇ", ਅਰੁਨ ਬਾਂਸਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ART 'ਚ ਅਪੀਲ ਦਾਇਰ ਕਰਨ ਦੀ ਫੀਸ ਕਿੰਨੀ ਹੈ?
ਇਸ ਸਮੇਂ ਏ.ਆਰ.ਟੀ ਯਾਨੀ Administrative Review Tribunal 'ਚ ਵੀਜ਼ਿਆਂ ਸੰਬੰਧਿਤ ਮਾਮਲਿਆਂ ਦੀ ਅਪੀਲ ਲਈ ਫੀਸ $3496 ਡਾਲਰ ਹੈ। ਜੇ ਬਿਨੇਕਾਰ ART 'ਚ ਅਪੀਲ ਜਿੱਤ ਜਾਂਦਾ ਹੈ ਤਾਂ ਉਸ ਵੱਲੋਂ ਅਰਜ਼ੀ ਦੇਣ ਵੇਲੇ ਭਰੀ ਫੀਸ ਦੇ ਵਿੱਚੋਂ 50% ਫੀਸ ਰਿਫੰਡ ਹੋ ਜਾਂਦੀ ਹੈ। ਪਰ 'ਸਟੂਡੈਂਟ ਵੀਜ਼ਾ' ਰਿਜੈਕਟ ਹੋਣ, ਵਾਪਸ ਲਏ ਜਾਣ ਜਾਂ ਫੇਰ ਸਫਲ ਹੋਣ ਦੀ ਸੂਰਤ 'ਚ ਅਜਿਹਾ ਕੁਝ ਨਹੀਂ ਹੁੰਦਾ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ..
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।