Highlights:
- Indian-Australian designer talks about her craft
- Surjeet Bawa is best known for reflecting culture in her designs
ਪਿਛਲੇ 15 ਸਾਲਾਂ ਤੋਂ ਫੈਸ਼ਨ ਅਤੇ ਡਿਜ਼ਾਈਨ ਦੇ ਕਿੱਤੇ ਨਾਲ ਜੁੜੇ ਹੋਈ ਸਿਡਨੀ ਨਿਵਾਸੀ ਸੁਰਜੀਤ ਕੌਰ ਬਾਵਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਮੈਂ ਇਸ ਕਿੱਤੇ ਨਾਲ ਇੱਕ ਸ਼ੌਂਕ ਵਜੋਂ ਜੁੜਦੇ ਹੋਏ ਬੜੀ ਮਿਹਨਤ ਕੀਤੀ ਅਤੇ ਪਿਛਲੇ ਕੁੱਝ ਪੰਜ ਕੂ ਸਾਲਾਂ ਤੋਂ ਹੁਣ ਮੇਰੀ ਇੱਕ ਨਿਵੇਕਲੀ ਪਹਿਚਾਣ ਬਣ ਸਕੀ ਹੈ”।

Ms Bawa's collection was featured at the Australian Multicultural Fashion Exhibition held in Sydney. Credit: Surjeet Bawa
ਮਿਸ ਬਾਵਾ ਭਾਰਤ ਦੇ ਪ੍ਰਸਿਧ ਫੈਸ਼ਨ ਸ਼ੋਅ ਜਿਹਨਾਂ ਵਿੱਚ ਜੀਆਈਡਬਲਿਊਸੀ, ਲਕਮੇ, ਯੂ ਐਂਡ ਆਈ, ਇੰਡੀਆ ਫੈਸ਼ਨ ਸ਼ੌਅ, ਸਟਾਰ ਐਲੀਗੈਂਟ ਅਤੇ ਆਸਟ੍ਰੇਲੀਆ ਫੈਸ਼ਨ ਸ਼ੋਅ ਆਦਿ ਵਿੱਚ ਹਿੱਸਾ ਲੈ ਚੁਕੇ ਹਨ।
“ਮੈਂ ਰਮੋਲਾ ਬੱਚਨ ਜੋ ਕਿ ਭਾਰਤ ਦੇ ਪ੍ਰਸਿਧ ਐਕਟਰ ਅਮਿਤਾਭ ਬੱਚਨ ਦੀ ਭਾਬੀ ਹਨ ਸਮੇਤ ਹੋਰ ਕਈ ਨਾਮਵਰ ਸ਼ਖਸ਼ੀਅਤਾਂ ਦੇ ਨਾਲ ਕਈ ਬੇਅੰਤ ਸ਼ੋਆਂ ਵਿੱਚ ਭਾਗ ਲਿਆ ਹੋਇਆ ਹੈ”, ਦਸਿਆ ਮਿਸ ਬਾਵਾ ਨੇ।
“ਇਹਨਾਂ ਸਾਰਿਆਂ ਸ਼ੋਆਂ ਵਿੱਚ ਜਿਆਦਾਤਰ ਮੈਂ ਇਕੱਲਿਆਂ ਹੀ ਡਰੈਸਾਂ ਡਿਜ਼ਾਈਨ ਕਰਦੀ ਹਾਂ ਅਤੇ ਆਪਣੀ ਵਿਲੱਖਣ ਸੋਚ ਮੁਤਾਬਕ ਵਿਸ਼ਿਆਂ ਨੂੰ ਮੁੱਖ ਰੱਖਦੇ ਹੋਏ ਅਜਿਹੀਆਂ ਡਰੈਸਾਂ ਡਿਜ਼ਾਈਨ ਕਰਦੀ ਹਾਂ ਜਿਹੜੀਆਂ ਵਿਸ਼ੇ ਮੁਤਾਬਕ ਕਾਫੀ ਖਿੱਚ ਰਖਦੀਆਂ ਹਨ”।
ਇਹਨਾਂ ਫੈਸ਼ਨ ਸ਼ੋਆਂ ਲਈ ਡਰੈਸਾਂ ਡਿਜ਼ਾਈਨ ਕਰਨ ਤੋਂ ਅਲਾਵਾ ਮਿਸ ਬਾਵਾ ਆਪਣੀਆਂ ਡਰੈਸਾਂ ਦੀਆਂ ਕਈ ਪ੍ਰਕਾਰ ਦੀਆਂ ਪ੍ਰਦਰਸ਼ਨੀਆਂ ਵੀ ਲਾਉਂਦੇ ਰਹਿੰਦੇ ਹਨ।

Ms Bawa won the 'Best International Designer Award' at the India Style Fashion Week. Credit: Surjeet Bawa
ਹਾਲ ਵਿੱਚ ਹੀ ਸਿਡਨੀ ਆਸਟ੍ਰੇਲੀਆ ਵਿੱਚ ਇੱਕ ਬਹੁਸਭਿਆਚਾਰਕ ਫੈਸ਼ਨ ਸ਼ੋਅ ਆਯੋਜਿਤ ਕੀਤਾ ਗਿਆ ਸੀ ਜਿਸ ਲਈ ਸੁਰਜੀਤ ਬਾਵਾ ਨੇ ਭਾਰਤੀ ਸਭਿਆਚਾਰ ਨੂੰ ਉੱਨਤ ਕਰਨ ਵਾਲੀਆਂ ਡਰੈਸਾਂ ਡਿਜ਼ਾਈਨ ਕੀਤੀਆਂ ਸਨ।
ਮਿਸ ਬਾਵਾ ਅਨੁਸਾਰ ਉਹਨਾਂ ਲਈ ਇਸ ਬਹੁਸਭਿਆਚਾਰਕ ਸ਼ੋਅ ਵਿੱਚ ਕੰਮ ਕਰਨਾ ਵਾਲਾ ਇਹ ਤਜ਼ਰਬਾ ਕਾਫੀ ਨਿਵੇਕਲਾ ਅਤੇ ਮਨ ਨੂੰ ਸਕੂਨ ਦੇਣ ਵਾਲਾ ਰਿਹਾ।
“ਮੈਂ ਆਪਣੇ ਸਭਿਆਚਾਰ ਨੂੰ ਪ੍ਰਮੋਟ ਕਰਨ ਵਾਲੀਆਂ, ਸਰਦਾਰੀ ਅਤੇ ਪਗੜੀ ਵਾਲੀਆਂ ਅਜਿਹੀਆਂ ਡਰੈਸਾਂ ਡਿਜ਼ਾਈਨ ਕੀਤੀਆਂ ਜੋ ਕਿ ਮੇਰੇ ਦਿਲ ਦੇ ਬਹੁਤ ਕਰੀਬ ਹਨ”।