SKIP TO MAIN CONTENT

ਅੱਜ ਕੱਲ ਦੇ ਗਾਇਕਾਂ ਵਿੱਚ ਪੁਰਾਤਨ ਸ਼ੈਲੀ ਤੋਂ ਦੂਰ ਹੋਣ ਦਾ ਕਾਰਨ ਸਮਝਾ ਰਹੇ ਹਨ, ਭਾਈ ਬਲਦੀਪ ਸਿੰਘ

bhai baldeep singh 2.jpg
ਭਾਈ ਬਲਦੀਪ ਸਿੰਘ Credit: ਭਾਈ ਬਲਦੀਪ ਸਿੰਘ

ਭਾਈ ਬਲਦੀਪ ਸਿੰਘ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਭਾਈ ਸਧਾਰਨ ਜੀ ਦੀ ਪੀੜ੍ਹੀ ਵਿੱਚੋਂ ਨੇ, ਐਸ ਬੀ ਐਸ ਪੰਜਾਬੀ ਨਾਲ ਗਲ ਕਰਦਿਆਂ ਕੁੱਝ ਅਜਿਹੇ ਕਾਰਨ ਦੱਸੇ ਜਿਹਨਾਂ ਕਰਕੇ ਅਜੋਕੇ ਧਾਰਮਿਕ ਅਤੇ ਸਮਾਜਕ ਗਾਇਕ ਤੰਤੀ ਸਾਜਾਂ ਅਤੇ ਪੁਰਾਤਨ ਰਾਗਾਂ ਆਦਿ ਤੋਂ ਕਿਉਂ ਦੂਰ ਹੋ ਰਹੇ ਹਨ।


Published

By MP Singh, Jasmeet Kaur

Source: SBS


Skip to podcast episode content

ਭਾਈ ਬਲਦੀਪ ਸਿੰਘ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਭਾਈ ਸਧਾਰਨ ਜੀ ਦੀ ਪੀੜ੍ਹੀ ਵਿੱਚੋਂ ਨੇ, ਐਸ ਬੀ ਐਸ ਪੰਜਾਬੀ ਨਾਲ ਗਲ ਕਰਦਿਆਂ ਕੁੱਝ ਅਜਿਹੇ ਕਾਰਨ ਦੱਸੇ ਜਿਹਨਾਂ ਕਰਕੇ ਅਜੋਕੇ ਧਾਰਮਿਕ ਅਤੇ ਸਮਾਜਕ ਗਾਇਕ ਤੰਤੀ ਸਾਜਾਂ ਅਤੇ ਪੁਰਾਤਨ ਰਾਗਾਂ ਆਦਿ ਤੋਂ ਕਿਉਂ ਦੂਰ ਹੋ ਰਹੇ ਹਨ।


ਭਾਈ ਸਾਹਿਬ ਦਾ ਮੰਨਣਾ ਹੈ ਕਿ “ਰੱਬ ਦੇ ਦਰਸਾਏ ਹੋਏ ਮਾਰਗ ਤੇ ਚਲਣਾ ਕਿਹੜਾ ਸੌਖਾ ਹੁੰਦਾ ਹੈ, ਹਰ ਚੰਗੀ ਚੀਜ਼ ਲਈ ਮਿਹਨਤ ਅਤੇ ਲਗਨ ਜਰੂਰੀ ਹੁੰਦੀ ਹੈ।”

ਪੰਜਾਬੀ ਅਤੇ ਸਿੱਖ ਭਾਈਚਾਰੇ ਦਾ ਸਮਾਜਕ ਅਤੇ ਸਿਆਸੀ ਉਥੱਲ - ਪੁਥੱਲ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਰਕੇ ਸੰਗੀਤਕ ਅਤੇ ਹੋਰ ਸਿੱਖਿਆਵਾਂ ਤੋਂ ਲੋਕ ਦੂਰ ਹੁੰਦੇ ਰਹੇ ਹਨ।

ਭਾਈ ਸਾਹਿਬ ਦਾ ਮੰਨਣਾ ਹੈ ਕਿ 20 ਵੀਂ ਸਦੀ ਵਿੱਚ ਜੋ ਨੁਕਸਾਨ ਹੋਇਆ, ਇਸ ਕਾਰਨ ਲੋਕ ਤਾਂਤੀ ਸਾਜ਼ਾਂ ਅਤੇ ਰਾਗਾਂ ਦੀ ਸਿੱਖਿਆ ਨੂੰ ਅਗਲੀ ਪੀੜੀ ਤੱਕ ਇੰਨੇ ਸੁਖਾਲੇ ਤਰੀਕੇ ਨਾਲ ਨਹੀਂ ਪਹੁੰਚਾ ਸਕੇ।

“ਇਸ ਦੀ ਭਰਪਾਈ ਕਰਨ ਲਈ ਕਈ ਪੀੜੀਆਂ ਲੱਗਣਗੀਆਂ,” ਕਹਿੰਦੇ ਹਨ ਭਾਈ ਬਲਦੀਪ ਜੀ।

ਭਾਈ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ “ਅੱਜ ਕਲ ਲੋਕਾਂ ਨੂੰ ਪਤਾ ਹੀ ਨਹੀਂ ਕਿ ਜੋੜੀ (ਤਬਲਾ) ਕਿਸ ਨੂੰ ਕਹਿੰਦੇ ਹਨ, ਤਾਊਸ ਅਤੇ ਰਬਾਬ ਕੀ ਹਨ ਅਤੇ ਅਫਗਾਨੀ ਅਤੇ ਹਿੰਦੁਸਤਾਨੀ ਰਬਾਬ ਦਾ ਫ਼ਰਕ ਵੀ ਲੋਕ ਨਹੀਂ ਜਾਣਦੇ"।

2.png
Credit: ਭਾਈ ਬਲਦੀਪ ਸਿੰਘ

ਭਾਈ ਸਾਹਿਬ ਬਾਰੇ ਜਾਣਕਾਰੀ

ਭਾਈ ਬਲਦੀਪ ਸਿੰਘ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖ ਭਾਈ ਸਾਧਾਰਨ ਜੀ ਦੇ ਵੰਸ਼ ਵਿੱਚੋਂ ਹਨ।

1990 ਵਿੱਚ ਭਾਈ ਸਾਹਿਬ ਨੇ ਦੇਹਰਾਦੂਨ ਵਿਖੇ ‘ਫਲਾਇੰਗ ਕੋਰਸ’ ਵਿਚ ਦਾਖਲਾ ਲਿਆ ਪਰ ਸ਼ੁਰੂਆਤ ਨਹੀਂ ਕੀਤੀ।

ਬਲਕਿ ਭਾਈ ਸਾਹਿਬ ਨੇ ਆਪਣੇ ਹੱਥੀਂ ਤਾਊਸ, ਰਬਾਬ ਤੇ ਸਾਰੰਦਾ ਤਿਆਰ ਕੀਤਾ ਅਤੇ ਪੁਰਾਣੀਆਂ ਰੀਤਾਂ ‘ਤੇ ਪੁਰਾਣੇ ਰਾਗਾਂ ਦੀਆਂ ਕਿਸਮਾਂ ਦੀ ਖੋਜ ਕੀਤੀ ਅਤੇ ਉਨ੍ਹਾਂ ਦੀ ਮੁੜ ਸਥਾਪਨਾ ਕਰਨ ਨੂੰ ਪਹਿਲ ਦਿੱਤੀ।

3.png
Credit: ਭਾਈ ਬਲਦੀਪ ਸਿੰਘ

ਪੁਰਸਕਾਰ

ਭਾਈ ਸਾਹਿਬ ਨੇ ਸਾਂਝਾ ਕੀਤਾ ਕਿ ਦਿੱਲੀ ਸਰਕਾਰ ਨੇ 2003 ਵਿੱਚ ਭਾਈ ਸਾਹਿਬ ਨੂੰ ‘ਕਲਾਸੀਕਲ ਮਿਊਜ਼ਿਕ ਅਤੇ ਗੁਰਬਾਣੀ ਸੰਗੀਤ ਪ੍ਰਤੀ ਯੋਗਦਾਨ' ਲਈ ਸਨਮਾਨਿਤ ਕੀਤਾ ਹੈ।

ਭਾਈ ਸਾਹਿਬ ਨੂੰ ਪੰਜਾਬ ਸਰਕਾਰ ਵੱਲੋਂ ਵੀ ਕਈ ਪੁਰਸਕਾਰ ਮਿਲੇ ਹਨ ਅਤੇ ਯੂ ਕੇ ਦੇ ‘ਸਿੱਖ ਅਵਾਰਡਜ਼' ਵਿਖੇ ਵੀ ਸਨਮਾਨਿਆ ਜਾ ਚੁੱਕਿਆ ਹੈ।

ਗਲ ਬਾਤ ਦੌਰਾਨ ਭਾਈ ਸਾਹਿਬ ਦਾ ਕਹਿਣਾ ਹੈ, “ਕਿ ਮੈਂ ਪੰਜਾਬ ਲਈ ਸਦਾ ਅਰਦਾਸ ਕਰਦਾ ਹਾਂ ਕਿ ਪੰਜਾਬ ਵਿੱਚ ਮੁੜ ਤੋਂ ਬਸੰਤ ਹੋਵੇ, ਮੁੜ ਬਹਾਰਾਂ ਹੋਣ, ਤੇ ਆਉਣ ਵਾਲੀਆਂ ਪੀੜੀਆਂ ਖ਼ੁਸ਼ਹਾਲ ਹੋਣ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਣ”।


Latest podcast episodes

Follow SBS Punjabi

Download our apps

Watch on SBS

Punjabi News

Stream now