ਮੈਲਬੌਰਨ ਵਿੱਚ ਇੱਕ ਏਜਡ ਕੇਅਰ ਵਰਕਰ ਵਜੋਂ ਕੰਮ ਕਰਦੀ ਅਮਨਦੀਪ ਕੌਰ ਦੀ ਹੁਣ ਤੱਕ ਦੀ ਜ਼ਿੰਦਗੀ ਕਾਫੀ ਚੁਣੌਤੀ-ਭਰਪੂਰ ਰਹੀ ਹੈ।
ਉਸਦਾ ਜ਼ਿੰਦਗੀ ਵਿਚਲੀਆਂ ਮੁਸ਼ਕਿਲਾਂ ਦਾ ਦੌਰ ਸਨ 2014 ਵਿੱਚ ਸ਼ੁਰੂ ਹੋਇਆ ਜਿਸ ਵੇਲ਼ੇ ਉਹ ਪੰਜ ਮਹੀਨਿਆਂ ਦੀ ਗਰਭਵਤੀ ਸੀ।
ਉਸਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸ ਵੇਲ਼ੇ ਉਹ ਜਿਲੌਂਗ ਸ਼ਹਿਰ ਵਿੱਚ ਰੀਜਨਲ ਸਪੋਨਰਸ਼ਿਪ ਤਹਿਤ ਇੱਕ ਚੁਣੌਤੀ-ਪੂਰਨ ਸਮੇਂ ਵਿੱਚੋਂ ਲੰਘ ਰਹੇ ਸਨ।
"ਮੇਰੀ ਨਿਗਾਹ ਖਤਮ ਹੋ ਰਹੀ ਸੀ ਜਿਸ ਕਰਕੇ ਮੈਨੂੰ ਐਮ ਆਰ ਆਈ ਕਰਵਾਉਣਾ ਪਿਆ ਜਿਸ ਵਿੱਚ ਇੱਕ ਟਿਊਮਰ ਦਾ ਹੋਣਾ ਪਾਇਆ ਗਿਆ," ਸ਼੍ਰੀਮਤੀ ਕੌਰ ਨੇ ਕਿਹਾ।

ਸ਼੍ਰੀਮਤੀ ਕੌਰ ਨੇ ਕਿਹਾ ਕਿ ਰਾਇਲ ਮੈਲਬੌਰਨ ਹਸਪਤਾਲ ਵਿੱਚ ਉਸਦੇ ਹੋਏ ਓਪਰੇਸ਼ਨ ਦੌਰਾਨ ਸਰ੍ਜਨਜ਼ ਨੂੰ ਖਤਰਾ ਸੀ ਕਿ ਉਹ ਉਸਨੂੰ ਜਾਂ ਕੁੱਖ ਵਿਚਲੇ ਬੱਚੇ, ਦੋਨਾਂ ਵਿੱਚੋਂ ਇੱਕ ਨੂੰ ਹੀ ਬਚਾ ਸਕਣਗੇ।
"ਪਰ ਡਾਕਟਰਾਂ ਦੀ ਮੇਹਨਤ ਅਤੇ ਚੰਗੀ ਕਿਸਮਤ ਨਾਲ਼ ਇਹ ਸਭ ਠੀਕ ਹੋ ਗਿਆ। ਪਰ ਇਸ ਦੌਰਾਨ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਾਫੀ ਦੁੱਖ, ਚਿੰਤਾ ਅਤੇ ਉਦਾਸੀ ਦਾ ਸਾਹਮਣਾ ਕਰਨਾ ਪਿਆ।"

ਜਦੋਂ ਅਮਨਦੀਪ ਕੌਰ ਦੇ ਬੇਟੇ ਤੇਜਵੀਰ ਦਾ ਜਨਮ ਹੋਇਆ ਉਸ ਵੇਲ਼ੇ ਉਹ ਸਟੀਰੌਇਡ ਦੀ ਵੱਡੀ ਮਾਤਰਾ ਉੱਤੇ ਨਿਰਭਰ ਸੀ ਅਤੇ ਉਸਦਾ ਭਾਰ ਵਧਕੇ 108 ਕਿਲੋਗ੍ਰਾਮ ਹੋ ਗਿਆ ਸੀ।
ਜ਼ਿਆਦਾ ਭਾਰ ਦਾ ਹੋਣਾ ਉਸਦੀ ਸਿਹਤ ਸਮੱਸਿਆਵਾਂ ਦਾ ਸਿਰਫ ਇੱਕ ਹਿੱਸਾ ਸੀ ਜਦੋਂ ਕਿ ਦੂਜੀਆਂ ਕਰਕੇ ਉਸ ਨੂੰ ਸਿਰਫ ਤਿੰਨ ਸਾਲਾਂ ਦੇ ਅੰਦਰ 18 ਵੱਡੇ ਸਰਜੀਕਲ ਓਪਰੇਸ਼ਨ ਕਰਵਾਓਣੇ ਪਏ।
ਇਹ ਮੇਰੇ ਲਈ ਕਰੋ ਜਾ ਮਰੋ ਦੀ ਸਥਿਤੀ ਸੀ। ਵੈਸੇ ਵੀ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ - ਜਿਓਣਾ ਜਾਂ ਹੰਢਾਉਣਾ ਇਹ ਤੁਹਾਡੇ ਉੱਤੇ ਨਿਰਭਰ ਹੈ।
ਸ੍ਰੀਮਤੀ ਕੌਰ ਨੇ ਦੱਸਿਆ ਕਿ ਉਸਨੇ ਸਖਤ ਸਰੀਰਕ ਅਭਿਆਸ ਅਤੇ ਸੰਤੁਲਿਤ ਖੁਰਾਕ ਦੀ ਪਾਲਣਾ ਕੀਤੀ ਅਤੇ ਜ਼ਿੰਦਗੀ ਦੇ ਇਸ ਚੁਣੌਤੀਪੂਰਨ ਸਮੇਂ ਦਾ ਡਟਕੇ ਮੁਕਬਲਾ ਕੀਤਾ।

ਸ਼੍ਰੀਮਤੀ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਦੀ ਸਹਾਇਤਾ ਨਾਲ਼ ‘ਜਿੰਦਗੀ ਜਿਉਣੀ’ ਜਾਰੀ ਰੱਖੀ ਅਤੇ 'ਦਿਲ ਨਹੀਂ ਛੱਡਿਆ'।
"ਮੇਰੀ ਜ਼ਿੰਦਗੀ ਦਾ ਇਹ ਮੁਸ਼ਕਲ ਪੜਾਅ ਲਗਭਗ ਖਤਮ ਹੋ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਹੁਣ ਪਹਿਲਾਂ ਨਾਲੋਂ ਵਧੀਆ ਜ਼ਿੰਦਗੀ ਜੀਉਣ ਦੇ ਕਾਬਲ ਹਾਂ," ਉਸਨੇ ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਦੌਰਾਨ ਕਿਹਾ।
"ਮੇਰਾ ਇੱਕ ਤਰਾਂਹ ਨਾਲ਼ ਦੁਬਾਰਾ ਜਨਮ ਹੋਇਆ ਹੈ ਅਤੇ ਮੈਂ ਇਸ ਜ਼ਿੰਦਗੀ ਲਈ ਆਪਣੇ ਪਤੀ, ਭਾਬੀ ਮਨਦੀਪ ਅਤੇ ਮਾਪਿਆਂ ਦੀ ਕਰਜ਼ਦਾਰ ਹਾਂ।"

ਅਮਨਦੀਪ ਕੌਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਸਹਿਜੇ-ਸਹਿਜੇ ਅੱਗੇ ਵਧਦਿਆਂ 38 ਕਿਲੋਗ੍ਰਾਮ ਭਾਰ ਘਟਾ ਲਿਆ ਹੈ ਅਤੇ ਹੁਣ ਉਸਦੀ ਜ਼ਿੰਦਗੀ ਪਹਿਲਾਂ ਵਾਂਗ ਸਟੀਰੌਇਡ ਉੱਤੇ ਵੀ ਨਿਰਭਰ ਨਹੀਂ ਹੈ।
“ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਕਮਲਦੀਪ ਕਾਹਮਾ ਭਾਜੀ ਵਾਰਗਾ ਫਿੱਟਨੈੱਸ ਟ੍ਰੇਨਰ ਮਿਲਿਆ। ਉਨ੍ਹਾਂ ਦੇ ਸਮਰਥਨ ਅਤੇ ਯਤਨਾਂ ਸਦਕਾ ਮੇਰੀ ਜ਼ਿੰਦਗੀ ਆਮ ਵਾਂਗ ਹੋਣ ਵੱਲ ਵਧੀ ਹੈ। ਮੈਂ ਅਤੇ ਮੇਰਾ ਸਾਰਾ ਪਰਿਵਾਰ ਉਨ੍ਹਾਂ ਦਾ ਤਹਿ-ਢਿੱਲੋਂ ਸ਼ੁਕਰਗੁਜ਼ਾਰ ਹੈ।"
ਹੁਣ ਉਹ ਆਪਣੀ ਨਿੱਜੀ ਜ਼ਿੰਦਗੀ ਅਤੇ ਚੁਣੌਤੀਆਂ ਨੂੰ ਸਾਂਝਾ ਕਰਦਿਆਂ, ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਜੋ ਇਸ ਵੇਲ਼ੇ ਸਿਹਤ ਸਮੱਸਿਆਵਾਂ ਅਤੇ ਬੇਲੋੜੇ ਭਾਰ ਤੋਂ ਪ੍ਰੇਸ਼ਾਨ ਹਨ।
ਉਸਦੀ ਪ੍ਰੇਰਨਾਭਰਪੂਰ ਜਿੰਦਗੀ ਬਾਰੇ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ






