ਅਜੇ ਵੀ ਜ਼ਿਆਦਾਤਰ ਕਰਮਚਾਰੀ ਪੂਰਾ ਹਫ਼ਤਾ ਕੰਮ 'ਤੇ ਆਉਣ ਤੋਂ ਮੁਨਕਰ: ਇੱਕ ਸਰਵੇਖਣ

Mixed race man working from home on his computer during lockdown

Published 8 June 2022 at 3:45pm
By Hannah Kwon, Sean Wales
Presented by Jasdeep Kaur
Source: SBS

ਮਹਾਂਮਾਰੀ ਦੌਰਾਨ ਬਹੁਤ ਸਾਰੀਆਂ ਕੰਮਕਾਜੀ ਥਾਵਾਂ ਨੇ 'ਹਾਈਬ੍ਰਿਡ ਵਰਕਿੰਗ' ਦਾ ਮਾਡਲ ਅਪਣਾ ਲਿਆ ਸੀ। ਕੰਮ-ਕਾਜ ਅਤੇ ਪਰਿਵਾਰ ਵਿਚਾਲੇ ਸੰਤੁਲਨ, ਕੰਮ ‘ਤੇ ਜਾਣ ਲਈ ਲੰਬੀ ਯਾਤਰਾ ਅਤੇ ਕੋਵਿਡ-19 ਜਾਂ ਖੰਘ-ਜ਼ੁਕਾਮ ਦੀ ਲਾਗ ਦਾ ਡਰ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਅਜੇ ਵੀ ਘਰੋਂ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕਰ ਰਿਹਾ ਹੈ। ਪਰ ਇਹ ਹਰ ਕਿਸੇ ਨੂੰ ਨਹੀਂ ਭਾਉਂਦਾ, ਕਾਰੋਬਾਰ ਮਾਲਕਾਂ ਨੇ ਗਾਹਕਾਂ ਨੂੰ, ਮਹਾਂਮਾਰੀ ਅਸਰਾਂ ਤੋਂ ਬਾਹਰ ਆਉਣ ਵਿੱਚ ਮਦਦ ਲਈ ਸ਼ਹਿਰਾਂ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਹੈ।


Published 8 June 2022 at 3:45pm
By Hannah Kwon, Sean Wales
Presented by Jasdeep Kaur
Source: SBS


ਡੈਰੇਨ ਸਿਲਵਰਮੈਨ ਦਾ ਮੈਲਬੌਰਨ ‘ਚ ਸਥਿਤ 'ਬਲੈਕ ਵੈਲਵੇਟ ਕੌਫੀ ਕੈਫੇ' ਕਈ ਵਾਰ ਲਾਕਡਾਊਨ ਦੀਆਂ ਪਾਬੰਦੀਆਂ ਵਿੱਚੋਂ ਗੁਜ਼ਰ ਚੁਕਾ ਹੈ।

ਸਿਲਵਰਮੈਨ ਦਾ ਕਹਿਣਾ ਹੈ ਕਿ ਕਾਰੋਬਾਰ ਵਿੱਚ ਹੁਣ ਕਾਫੀ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਪਰ ਅਜੇ ਵੀ ਸ਼ਹਿਰ ਵਿੱਚ ਚੁੱਪ ਪਸਰੀ ਹਹੈ ਖ਼ਾਸ ਕਰ ਕੇ ਸੋਮਵਾਰ ਅਤੇ ਸ਼ੁੱਕਰਵਾਰ ਨੂੰ।

'ਹਾਈਬ੍ਰਿਡ ਵਰਕਿੰਗ' ਦਾ ਮਾਡਲ ਸੰਸਾਰ ਵਿੱਚ ਇੱਕ ਮਨਪਸੰਦ ਤਰੀਕਾ ਬਣ ਸਕਦਾ ਹੈ।

Advertisement
ਸਵਿਨਬਰਨ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਮੈਨੇਜਮੈਂਟ ਦੇ ਐਸੋਸੀਏਟ ਪ੍ਰੋਫੈਸਰ ਜੌਹਨ ਹਾਪਕਿਨਜ਼ ਦਾ ਕਹਿਣਾ ਹੈ ਕਿ ਬਾਕੀ ਜੋ ਲੋਕ ਅਜੇ ਤੱਕ ਦਫਤਰ ਵਿੱਚ ਵਾਪਸ ਨਹੀਂ ਆਏ ਹਨ ਉਨ੍ਹਾਂ ਨੇ ਮਾਡਲ ਦੇ ਇਸ ਰੂਪ ਨੂੰ ਅਪਣਾ ਲਿਆ ਹੈ।

ਵਿਕਟੋਰੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ 88 'ਸੀ ਬੀ ਡੀ' ਕਾਰੋਬਾਰਾਂ ਦਾ ਸਰਵੇਖਣ ਕੀਤਾ।

ਨਤੀਜਿਆਂ ਤੋਂ ਇਹ ਸਾਹਮਣੇ ਆਇਆ ਕਿ ਦਫਤਰੀ ਅਮਲਾ ਅਜੇ ਵੀ ਹਫਤੇ ‘ਚ ਆਪਣੇ ਕੰਮ ਦਾ ਕੁੱਝ ਹਿੱਸਾ ਘਰ ਤੋਂ ਕੰਮ ਕਰਕੇ ਹੀ ਬਿਤਾਉਣਾ ਪਸੰਦ ਕਰਦਾ ਹੈ।

ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ 42 ਪ੍ਰਤੀਸ਼ਤ ਕਰਮਚਾਰੀ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਦਫ਼ਤਰ ਵਿੱਚ ਕੰਮ ਕਰ ਰਹੇ ਹਨ - 25 ਫੀਸਦ ਤਿੰਨ ਜਾਂ ਚਾਰ ਦਿਨ ਦਫਤਰੋਂ ਕੰਮ ਕਰ ਰਹੇ ਹਨ।

ਸਿਰਫ 19 ਪ੍ਰਤੀਸ਼ਤ ਅਜਿਹੇ ਹਨ ਜੋ ਪੰਜ ਦਿਨ ਦਫਤਰ ਆ ਰਹੇ ਹਨ ਅਤੇ 14 ਫੀਸਦ ਅਜਿਹੇ ਹਨ ਜੋ ਕਦੇ ਦਫਤਰ ਵਾਪਸ ਆਏ ਹੀ ਨਹੀਂ।

ਪਰ ਕੁੱਝ ਲੋਕਾਂ ਮੁਤਾਬਕ 'ਫਲੈਕਸੀਬਲ' ਕੰਮ ਇੰਨ੍ਹਾਂ ਪ੍ਰਗਤੀਸ਼ੀਲ ਨਹੀਂ ਹੈ ਜਿੰਨ੍ਹਾਂ ਕਿ ਸੁਣਨ ਵਿੱਚ ਲੱਗਦਾ ਹੈ।

ਇਸ ਦੇ ਆਲੋਚਕਾਂ ਵਿੱਚੋਂ ਇੱਕ ਸਾਬਕਾ ਪ੍ਰਧਾਨ ਮੰਤਰੀ ਜੁਲੀਆ ਗਿਲਾਰਡ ਵੀ ਹਨ ਜਿੰਨ੍ਹਾਂ ਦਾ ਮੰਨਣਾ ਹੈ ਕਿ ਇਹ ਦੇਖਣ ਵਿੱਚ ਆਕਰਸ਼ਕ ਲੱਗਦਾ ਹੈ ਪਰ ਕੁੱਝ ਔਰਤਾਂ ਲਈ ਇਸ ਦੀ ਸਪੱਸ਼ਟਤਾ ‘ਚ ਘਾਟ ਹੈ।

ਜ਼ਿਆਦਾ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ: 
LISTEN TO
Business survey shows most staff are not in the office fulltime  image

ਮਹਾਂਮਾਰੀ ਦੌਰਾਨ ਬਹੁਤ ਸਾਰੀਆਂ ਕੰਮਕਾਜੀ ਥਾਵਾਂ ਨੇ 'ਹਾਈਬ੍ਰਿਡ ਵਰਕਿੰਗ' ਦਾ ਮਾਡਲ ਅਪਣਾ ਲਿਆ ਸੀ। ਕੰਮ-ਕਾਜ ਅਤੇ ਪਰਿਵਾਰ ਵਿਚਾਲੇ ਸੰਤੁਲਨ, ਕੰਮ ‘ਤੇ ਜਾਣ ਲਈ ਲੰਬੀ ਯਾਤਰਾ ਅਤੇ ਕੋਵਿਡ-19 ਜਾਂ ਖੰਘ-ਜ਼ੁਕਾਮ ਦੀ ਲਾਗ ਦਾ ਡਰ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਅਜੇ ਵੀ ਘਰੋਂ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕਰ ਰਿਹਾ ਹੈ। ਪਰ ਇਹ ਹਰ ਕਿਸੇ ਨੂੰ ਨਹੀਂ ਭਾਉਂਦਾ, ਕਾਰੋਬਾਰ ਮਾਲਕਾਂ ਨੇ ਗਾਹਕਾਂ ਨੂੰ, ਮਹਾਂਮਾਰੀ ਅਸਰਾਂ ਤੋਂ ਬਾਹਰ ਆਉਣ ਵਿੱਚ ਮਦਦ ਲਈ ਸ਼ਹਿਰਾਂ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਹੈ।

SBS Punjabi

08/06/202208:03


ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 




Share