Watch FIFA World Cup 2026™

LIVE, FREE and EXCLUSIVE

ਬਹੁ-ਸਭਿਅਕ ਆਸਟ੍ਰੇਲੀਆ ਦੀਆਂ ਏਜਡ ਕੇਅਰ ਸੰਸਥਾਵਾਂ ਵਿੱਚ ਭਾਰੀ ਸੁਧਾਰਾਂ ਦੀ ਲੋੜ

Australian Federal Government prepares to introduce new rules for Aged care workers

Australian Federal Government prepares to introduce new rules for Aged care workers Source: Getty Images

‘ਦਾ ਏਜਡ ਕੇਅਰ ਕੂਆਲਟੀ ਐਂਡ ਸੇਫਟੀ ਕਮਿਸ਼ਨ’ ਨੂੰ ਸਾਲ 2018-19 ਦੌਰਾਨ ਕੋਈ 7,828 ਰਸਮੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਅਤੇ ਇਹਨਾਂ ਵਿੱਚੋਂ 73% ਰਿਹਾਈਸ਼ੀ ਦੇਖਭਾਲ ਬਾਰੇ ਹੀ ਸਨ। ਸਭ ਤੋਂ ਆਮ ਸ਼ਿਕਾਇਤਾਂ ਦਵਾਈਆਂ ਅਤੇ ਪ੍ਰਬੰਧਨ ਬਾਰੇ ਸਨ।


Published

By Amy Chien-Yu Wang

Presented by MP Singh

Source: SBS



Share this with family and friends


‘ਦਾ ਏਜਡ ਕੇਅਰ ਕੂਆਲਟੀ ਐਂਡ ਸੇਫਟੀ ਕਮਿਸ਼ਨ’ ਨੂੰ ਸਾਲ 2018-19 ਦੌਰਾਨ ਕੋਈ 7,828 ਰਸਮੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਅਤੇ ਇਹਨਾਂ ਵਿੱਚੋਂ 73% ਰਿਹਾਈਸ਼ੀ ਦੇਖਭਾਲ ਬਾਰੇ ਹੀ ਸਨ। ਸਭ ਤੋਂ ਆਮ ਸ਼ਿਕਾਇਤਾਂ ਦਵਾਈਆਂ ਅਤੇ ਪ੍ਰਬੰਧਨ ਬਾਰੇ ਸਨ।


ਏਜਡ ਕੇਅਰ ਰਾਇਲ ਕਮਸ਼ਿਨ ਵਲੋਂ ਹਾਲ ਵਿੱਚ ਹੀ ਜਾਰੀ ਕੀਤੀ ਅੰਤਰਿਮ ਰਿਪੋਰਟ ਵਿੱਚ ਰਿਹਾਈਸ਼ੀ ਘਰਾਂ ਵਿਚਲੀ ਘਟੀਆ ਦੇਖਭਾਲ ਦੇ ਨਾਲ ਨਾਲ ਹਲਕੇ ਦਰਜੇ ਦੀ ਸੁਰੱਖਿਆ ਦਾ ਵੀ ਖੁਲਾਸਾ ਕੀਤਾ ਗਿਆ ਹੈ।

ਜਿਵੇਂ ਜਿਵੇਂ ਆਸਟ੍ਰੇੁਲੀਆ ਆਪਣੇ ਬਜ਼ੁਰਗਾਂ ਦੀ ਸੰਭਾਲ ਨੂੰ ਹੋਰ ਸੁਧਾਰਨ ਲਈ ਯਤਨਸ਼ੀਲ ਹੋ ਰਿਹਾ ਹੈ, ਉਸੀ ਸਮੇਂ ਇਥੋਂ ਦੇ ਗੁੰਝਲਦਾਰ ਸਭਿਆਚਾਰਕ ਵਿਖਰੇਵਿਆਂ ਨੂੰ ਵੀ ਵਿਚਾਰਨ ਦੀ ਉਨੀਂ ਹੀ ਲੋੜ ਹੈ। ਕੁੱਝ ਨਵੀਂ ਸੋਚ ਰਖਣ ਵਾਲਿਆਂ ਵਲੋਂ ਪੀੜੀਆਂ ਵਿਚਲੇ ਪਾੜੇ ਨੂੰ ਪੂਰਨ ਦੀ ਮਹੱਤਤਾ ਵੀ ਵਿਚਾਰੀ ਜਾ ਰਹੀ ਹੈ। 

ਡਿਮੈਂਨਸ਼ੀਆ ਆਸਟ੍ਰੇਲੀਆ ਅਦਾਰੇ ਦੇ ਆਂਕੜੇ ਦਰਸਾਉਂਦੇ ਹਨ ਕਿ ਏਜਡ ਕੇਅਰ ਸੁਵਿਧਾਵਾਂ ਵਿਚਲੇ ਤਕਰੀਬਨ 52% ਬਜ਼ੁਰਗ ਡਿਮੈਂਨਸ਼ੀਆ ਤੋਂ ਪੀੜਤ ਹਨ। ਕਈ ਵਿਦੇਸ਼ਾਂ ਦੇ ਜਨਮੇ ਹੋਏ ਬਜ਼ੁਰਗ ਤਾਂ ਆਪਣੀ ਅੰਗਰੇਜੀ ਦੀ ਮਹਾਰਤ ਹੀ ਭੁੱਲ ਜਾਂਦੇ ਹਨ ਅਤੇ ਆਪਣੀ ਮਾਂ-ਬੋਲੀ ਨਾਲ ਦੁਬਾਰਾ ਜਾ ਜੁੜਦੇ ਹਨ। ਅਤੇ ਇਸੀ ਕਾਰਨ ਨਰਸਿੰਗ ਹੋਮਸ ਵਿੱਚ ਵਿਭਿੰਨ ਸਭਿਆਚਾਰਕ ਵਿਖਰੇਵਿਆਂ ਵਾਲੇ ਦੇਖਭਾਲ ਕਰਨ ਵਾਲਿਆਂ ਦੀ ਲੋੜ ਪੈਂਦੀ ਹੈ। ਪਰ ਸਿਡਨੀ ਯੁਨਿਵਰਸਿਟੀ ਦੇ ਡਿਮੈਂਨਸ਼ੀਆ ਮਾਹਰ ਐਸੋਸ਼ੀਏਟ ਪਰੋਫੈਸਰ ਲੀਅ-ਫੇਅ ਲੋਅ ਕਹਿੰਦੀ ਹੈ ਕਿ ਅਜਿਹੇ ਦੇਖਭਾਲ ਕਰਨ ਵਾਲੇ ਅਕਸਰ ਮਿਲ ਨਹੀਂ ਪਾਉਂਦੇ।

ਸਿਡਨੀ ਦੇ ਕੈਂਪਸੀ ਇਲਾਕੇ ਦੀ ਚੀਨੀ ਮੂਲ ਦੇ ਲੋਕਾਂ ਲਈ ਬਣਾਈ ਸੰਸਥਾ ਚਾਈਨੀਜ਼ ਆਸਟ੍ਰੇਲੀਅਨ ਸਰਵਿਸਿਸ ਸੋਸਾਇਟੀ ਵਿੱਚ ਇੱਕ ਨਰਸਿੰਗ ਹੋਮ, ਇੱਕ ਕਿੰਡਰਗਾਰਟਨ ਅਤੇ ਕਮਿਊਨਿਟੀ ਸੈਂਟਰ ਨਾਲੋ ਨਾਲ ਇਕੱਠੇ ਚਲਾਏ ਜਾਂਦੇ ਹਨ। ਇਸ ਸੰਸਥਾ ਦੇ ਐਗਜ਼ੈਕਟਿਵ ਅਫਸਰ ਇਵਾਨ ਵੋਂਗ ਇਸ ਇੰਟਰਜਨਰੇਸ਼ਨਲ ਵਾਤਾਵਰਣ ਦੇ ਲਾਭਾਂ ਬਾਰੇ ਵਿਸਥਾਰ ਨਾਲ ਦਸਦੇ ਹਨ।

ਪਿਛਲੀ ਜਨਗਨਣਾ ਵਿੱਚ ਇਹ ਪਤਾ ਚਲਿਆ ਸੀ ਕਿ ਆਸਟ੍ਰੇਲੀਆ ਵਿਚਲੇ ਤਿੰਨਾਂ ਵਿੱਚੋਂ ਇੱਕ ਬਜ਼ੁਰਗ ਅੰਗਰੇਜੀ ਤੋਂ ਅਲਾਵਾ ਕੋਈ ਹੋਰ ਭਾਸ਼ਾ ਬੋਲਦੇ ਸਨ। ਇੱਕ ਉਦਾਹਰਣ ਵਜੋਂ, ਸਿਡਨੀ ਵਿਚਲੇ ਤਕਰੀਬਨ ਅੱਠਾਂ ਵਿੱਚੋਂ ਇੱਕ ਚੀਨੀ ਬਜ਼ੁਰਗ ਜੋ ਕਿ 70 ਸਾਲਾਂ ਤੋਂ ਉਪਰ ਦੀ ਉਮਰ ਦਾ ਹੈ, ਅੰਗਰੇਜੀ ਨਹੀਂ ਜਾਣਦਾ। ‘ਕੈਸ’ ਨਾਮੀ ਸੰਸਥਾ ਇਹਨਾਂ ਚੀਨੀ ਮੂਲ ਦੇ ਬਜ਼ੁਰਗਾਂ ਦੇ ਸੰਭਾਲ ਉੱਤੇ ਹੀ ਜੋਰ ਦਿੰਦੀ ਹੈ।

ਵੋਂਗ ਅਨੁਸਾਰ ਅਜਿਹੇ ਬਜ਼ੁਰਗਾਂ ਜਿਨਾਂ ਨੇ ਆਪਣੀ ਸਾਰੀ ਜਿੰਦਗੀ ਹੈ ਰਵਾਇਤੀ ਆਦਤਾਂ ਅਤੇ ਸਭਿਆਚਾਰਾਂ ਵਿੱਚ ਬਿਤਾਈ ਹੁੰਦੀ ਹੈ, ਵਾਸਤੇ ਆਪਣੇ ਆਪ ਨੂੰ ਬਦਲ ਪਾਉਣਾ ਬਹੁਤ ਔਖਾ ਹੁੰਦਾ ਹੈ।

‘ਦਾ ਏਜਡ ਕੇਅਰ ਕੂਆਲਟੀ ਐਂਡ ਸੇਫਟੀ ਕਮਿਸ਼ਨ’ ਨੂੰ ਸਾਲ 2018-19 ਦੌਰਾਨ ਕੋਈ 7828 ਰਸਮੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਅਤੇ ਇਹਨਾਂ ਵਿੱਚੋਂ 73% ਰਿਹਾਈਸ਼ੀ ਦੇਖਭਾਲ ਬਾਰੇ ਹੀ ਸਨ। ਸਭ ਤੋਂ ਆਮ ਸ਼ਿਕਾਇਤਾਂ ਵਿੱਚ ਦਵਾਈਆਂ ਅਤੇ ਪ੍ਰਬੰਧਨ ਬਾਰੇ ਸਨ। ਡਾ ਲੋਅ ਨੇ ਦਸਿਆ ਹੈ ਕਿ ਕਿਸ ਕਾਰਨ ਨਰਸਿੰਗ ਹੋਮਸ ਬਜ਼ੁਰਗਾਂ ਦੀਆਂ ਗੁੰਝਲਦਾਰ ਡਾਕਟਰੀ ਜਰੂਰਤਾਂ ਨੂੰ ਪੂਰਾ ਕਰਨ ਲਈ ਜੂਝ ਰਹੇ ਹਨ।

ਪਹਿਲਾਂ ਕੀਤੀ ਇੱਕ ਖੋਜ ਦੌਰਾਨ ਇਹ ਪਤਾ ਚਲਿਆ ਸੀ ਕਿ ਨਰਸਿੰਗ ਘਰਾਂ ਵਿੱਚ ਰਹਿਣ ਵਾਲੇ ਬਜ਼ੁਰਗ ਤਕਰੀਬਨ 40% ਸਮਾਂ ਇਕੱਲੇ ਹੀ ਬਿਤਾਉਂਦੇ ਹਨ। ਸਿਡਨੀ ਵਿਚਲੇ ਏਜਡ ਕੇਅਰ ਪਰੋਵਾਈਡਰ ਸਕੈਲਬਰਿਨੀ ਇਸ ਇਕੱਲਤਾ ਤੋਂ ਬਜ਼ੁਰਗਾਂ ਨੂੰ ਬਚਾਉਣ ਲਈ ਇੰਟਰਜਨਰੇਸ਼ਨਲ ਪਲੇਅ-ਗਰੁੱਪਸ ਦਾ ਪਰਬੰਧ ਕਰਦੀ ਹੈ। ਇਸ ਦੇ ਮੁਖੀ ਕਰਿਸ ਗਰੋਵਰ ਇਸ ਦੇ ਲਾਭਾਂ ਬਾਰੇ ਦਸਦੇ ਹਨ।

ਇਸ ਸੰਸਥਾ ਸਕਾਲਬਰਿਨੀ ਵਿੱਚ ਰਹਿਣ ਵਾਲੇ ਬਜ਼ੁਰਗ ਜਿਆਦਾਤਰ ਇਟੈਲੀਅਨ ਪਿਛੋਕੜ ਤੋਂ ਹਨ। ਇਹ ਹੋਰਨਾਂ ਸਭਿਆਚਾਰਾਂ ਤੋਂ ਆਉਣ ਵਾਲੇ ਬਜ਼ੁਰਗਾਂ ਦੀ ਦੇਖਭਾਲ ਵੀ ਕਰਦੀ ਹੈ। ਪਿਛਲੇ ਸਾਲ ਇਸ ਨੇ ਸਿਡਨੀ ਯੁਨਿਵਰਸਿਟੀ ਨਾਲ ਮਿਲ ਕੇ ਇੱਕ ਨਿਵੇਕਲੇ ਪਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਸਿਹਤ ਸਿਖਿਆਰਥੀਆਂ ਨੂੰ ਇੱਕ ਮਹੀਨੇ ਵਿੱਚ ਤੀਹ ਘੰਟਿਆਂ ਦੀ ਵਲੰਟੀਅਰ ਸਰਵਿਸ ਦੇਣ ਦੇ ਬਦਲੇ ਉੱਥੇ ਹੀ ਰਿਹਾਇਸ਼ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ। 24 ਸਾਲਾਂ ਦੀ ਤਨਵੀਰ ਜੋ ਕਿ ਫਿਜ਼ੀਓਥੇਰੈਪੀ ਵਿੱਚ ਪੋਸਟ ਗਰੈਜੂਏਟ

ਕਰ ਰਹੀ ਹੈ, ਨੇ ਸਕੈਲਬਰਿਨੀ ਵਿੱਚ ਪਿਛਲੇ ਜੂਲਾਈ ਤੋਂ ਰਹਿਣਾ ਸ਼ੁਰੂ ਕੀਤਾ ਹੋਇਆ ਹੈ।

ਇਸ ਦੀ 72 ਸਾਲਾਂ ਦੀ ਪੈਟਰੀਸ਼ੀਆ ਨਾਲ ਚੰਗੀ ਬਨਣ ਲਗ ਪਈ ਹੈ ਅਤੇ ਇਹ ਦੋਵੇਂ ਹੀ ਇਕੱਠੇ ਸਮਾਂ ਬਿਤਾਉਣਾ ਪਸੰਦ ਕਰਦੇ ਹਨ।

ਹੁਣ ਜਦੋਂ ਏਜਡ ਕੇਅਰ ਰਾਇਲ ਕਮਿਸ਼ਨ ਵਲੋਂ ਏਜਡ ਕੇਅਰ ਵਿੱਚ ਹੋ ਰਹੀ ਭਾਰੀ ਅਣਦੇਖੀ ਦਾ ਖੁਲਾਸਾ ਕੀਤਾ ਗਿਆ ਹੈ, ਏਜਡ ਐਂਡ ਡਿਸਏਬਿਲਿਟੀ ਐਡਵੋਕੇਸੀ ਆਸਟ੍ਰੇਲੀਆ ਦੇ ਜੈਫ ਰੋਇ ਮੰਨਦੇ ਹਨ ਕਿ ਲੌੜੀਂਦੇ ਬਦਲਾਅ ਤਾਂ ਹੀ ਆ ਸਕਦੇ ਹਨ ਜਦੋਂ ਇਹਨਾਂ ਵਿੱਚ ਰਹਿਣ ਵਾਲੇ ਅਤੇ ਉਹਨਾਂ ਦੇ ਪਰਿਵਾਰਾਂ ਵਲੋਂ ਸਖਤੀ ਨਾਲ ਠੋਸ ਸੇਵਾਵਾਂ ਦੀ ਮੰਗ ਕੀਤੀ ਜਾਵੇਗੀ। ਉਹ ਇਸ ਦੀ ਸ਼ੁਰੂਆਤ ਕਰਨ ਵਜੋਂ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ‘ਚਾਰਟਰ ਆਫ ਏਜਡ ਕੇਅਰ ਰਾਈਟਸ’ ਵਿੱਚ ਰਿਪੋਰਟ ਕਰਨ ਦੀ ਸਲਾਹ ਦਿੰਦੇ ਹਨ।

ਐਸੋਸ਼ਿਏਟ ਪਰੋਫੈਸਰ ਲੀਅ-ਫੇਅ ਲੋਅ ਭਵਿੱਖ ਵਿੱਚ ਰਿਵਾਇਤੀ ਏਜਡ ਘਰਾਂ ਦੀ ਬਜਾਏ ਅਜਿਹੇ ਘਰਾਂ ਨੂੰ ਦੇਖ ਰਹੀ ਹੈ ਜੋ ਕਿ ਆਸਟ੍ਰੇਲੀਆ ਦੀ ਵਧ ਰਹੀ ਬਜ਼ੁਰਗ ਜਨਸੰਖਿਆ ਦੀਆਂ ਲੋੜਾਂ ਨੂੰ ਸਹਿਜੇ ਹੀ ਪੂਰਾ ਕਰ ਸਕਣਗੇ। ਉਹ ਇੱਕ ਅਜਿਹੇ ਘਰ ਦੀ ਕਲਪਨਾ ਕਰਦੀ ਜੋ ਕਿ ਬਿਲਕੁਲ ਉਸ ਦੇ ਆਪਣੇ ਘਰ ਵਰਗਾ ਹੀ ਹੋਵੇ, ਉਸ ਵਿੱਚ ਘਰ ਵਰਗਾ ਖਾਣਾ ਹੀ ਬਣਦਾ ਹੋਵੇ, ਅਤੇ ਅਜਿਹਾ ਵਾਤਾਰਵਣ ਹੋਵੇ ਜੋ ਕਿ ਉਹ ਆਪਣੀ ਸਕੀ ਮਾਤਾ ਵਾਸਤੇ ਚਾਹੁੰਦੀ ਹੈ।

ਡਾ ਲੋਅ ਉਮੀਦ ਕਰਦੀ ਹੈ ਏਜਡ ਕੇਅਰ ਰਾਇਲ ਕਮਿਸ਼ਨ ਦੀਆਂ ਸਿਫਾਰਸ਼ਾਂ ਨਾਲ ਨਿਘਰ ਚੁੱਕੀ ਏਜਡ ਕੇਅਰ ਨੂੰ ਸਿਹਤਮੰਗ ਬਣਾਇਆ ਜਾ ਸਕੇਗਾ।

ਕੂਈਨਜ਼ਲੈਂਡ ਸੂਬੇ ਦੇ ਸਨਸ਼ਾਈਨ ਕੋਸਟ ਵਿਚਲੇ ਨਿਊ-ਡਾਇਰੈਕਸ਼ਨ ਕੇਅਰ ਦੀ ਮੁਖੀ ਨਤਾਸ਼ਾ ਚੈਡਵਿੱਕ ਹੈ ਜਿਸ ਨੂੰ ਹਾਲ ਵਿੱਚ ਹੀ ਟੈਲਸਟਰਾ ਬਿਜ਼ਨਸ ਵੂਮਨ ਆਫ ਦਾ ਯੀਅਰ ਵਜੋਂ ਵੀ ਸਨਮਾਨਿਆ ਗਿਆ ਹੈ ਕਿਉਂਕਿ ਉਸ ਨੇ ਅੱਠ ਸਾਲ ਪਹਿਲਾਂ ਇੱਕ ਨਿਵੇਕਲਾ ਮਾਈਕਰੋਟਾਊਨ ਏਜਡ ਕੇਅਰ ਸਥਾਪਤ ਕੀਤਾ ਸੀ। ਇਸ ਦਾ ਕਹਿਣਾ ਹੈ ਕਿ ਅਜਿਹੇ ਕੰਮ ਕਰਨ ਲਈ ਨਾ ਸਿਰਫ ਅੰਤਾਂ ਦੇ ਹੋਂਸਲੇ ਦੀ ਹੀ ਜਰੂਰਤ ਹੁੰਦੀ ਹੈ ਬਲਿਕ ਇੱਕ ਵਖਰੀ ਸੋਚ ਵੀ ਕਾਇਮ ਕਰਨੀ ਪੈਂਦੀ ਹੈ। 

ਤੁਸੀਂ ‘ਚਾਰਟਰ ਆਫ ਏਜਡ ਕੇਅਰ ਰਾਈਟਸ’, ਜਾਂ ‘ਓਲਡਰ ਪਰਸਨਸ ਐਡਵੋਕੇਸੀ ਨੈਟਵਰਕ ਦੀ ਵੈਬਸਾਈਟ ਤੋਂ ਜਾਂ 1800 700 600 ਤੇ ਫੋਨ ਕਰਕੇ ਆਪਣੇ ਹੱਕਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਇਹ ਲਾਈਨ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲੀ ਹੁੰਦੀ ਹੈ।

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Watch now