SKIP TO MAIN CONTENT

ਡੁੱਬਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਘਟੀ, ਪਰ ਪਰਵਾਸੀ ਤੇ ਖੇਤਰੀ ਇਲਾਕਿਆਂ 'ਚ ਵਸਣ ਵਾਲੇ ਭਾਈਚਾਰੇ ਅਜੇ ਵੀ ਵਧੇਰੇ ਖ਼ਤਰੇ ’ਚ

Image of a girl drowning
ਆਸਟ੍ਰੇਲੀਆ 2030 ਤੱਕ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਨੂੰ 50 ਪ੍ਰਤੀਸ਼ਤ ਘਟਾਉਣ ਦੇ ਆਪਣੇ ਟੀਚੇ ਤੋਂ ਅਜੇ ਵੀ ਪਿੱਛੇ ਹੈ। Credit: Pexels / Representational only

ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 10 ਸਾਲਾਂ ਦੀ ਔਸਤ ਤੋਂ 10 ਫ਼ੀਸਦ ਵੱਧ ਹੈ। ਵੱਡੇ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡੁੱਬਣ ਦੀ ਦਰ ਕਾਫ਼ੀ ਜ਼ਿਆਦਾ ਹੈ, ਨਾਲ ਹੀ ਬੁਜ਼ੁਰਗਾਂ ਅਤੇ ਪ੍ਰਵਾਸੀਆਂ ਨੂੰ ਵੀ ਵਧੇਰਾ ਖ਼ਤਰਾ ਹੈ। ਇਹ ਅੰਕੜੇ ਪਾਣੀ ਸੁਰੱਖਿਆ ਸਿਖਲਾਈ ਤੱਕ ਪਹੁੰਚ ਵਿੱਚ ਮੌਜੂਦ ਅਸਮਾਨਤਾਵਾਂ ਨੂੰ ਉਜਾਗਰ ਕਰਦੇ ਹਨ।


Published

By Shyna Kalra

Presented by Shyna Kalra

Source: SBS


Skip to podcast episode content

ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 10 ਸਾਲਾਂ ਦੀ ਔਸਤ ਤੋਂ 10 ਫ਼ੀਸਦ ਵੱਧ ਹੈ। ਵੱਡੇ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡੁੱਬਣ ਦੀ ਦਰ ਕਾਫ਼ੀ ਜ਼ਿਆਦਾ ਹੈ, ਨਾਲ ਹੀ ਬੁਜ਼ੁਰਗਾਂ ਅਤੇ ਪ੍ਰਵਾਸੀਆਂ ਨੂੰ ਵੀ ਵਧੇਰਾ ਖ਼ਤਰਾ ਹੈ। ਇਹ ਅੰਕੜੇ ਪਾਣੀ ਸੁਰੱਖਿਆ ਸਿਖਲਾਈ ਤੱਕ ਪਹੁੰਚ ਵਿੱਚ ਮੌਜੂਦ ਅਸਮਾਨਤਾਵਾਂ ਨੂੰ ਉਜਾਗਰ ਕਰਦੇ ਹਨ।


"ਮੈਂ ਲੋਕਾਂ ਨੂੰ ਤੈਰਦਾ ਵੇਖਦਾ ਸੋਚਦਾ ਹੁੰਦਾ ਸੀ ਕਿ ਕੀ ਮੈਂ ਵੀ ਕਦੀ ਤੈਰਾਕੀ ਕਰ ਪਾਵਾਂਗਾ ?" ਇਹ ਕਹਿਣਾ ਸੀ ਗੁਰਦੇਵ ਸਿੰਘ ਦਾ ਜੋ ਕਿ 1.5 ਸਾਲ ਪਹਿਲਾਂ ਹੀ ਪੰਜਾਬ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਆਏ ਹਨ।

ਉਨ੍ਹਾਂ ਨੇ ਇੱਕ ਜਥੇ ਦੇ ਨਾਲ 10 ਦਿਨਾਂ ਦੇ ਪ੍ਰੋਗਰਾਮ ਵਿੱਚ ਤੈਰਾਕੀ ਸਿੱਖੀ ਹੈ।

ਗੁਰਬਾਣੀ ਦਾ ਜ਼ਿਕਰ ਕਰਦਿਆਂ ਪੇਸ਼ੇ ਤੋਂ ਗ੍ਰੰਥੀ, ਗੁਰਦੇਵ ਸਿੰਘ ਨੇ ਕਿਹਾ," ਸਾਡੀ ਬਾਣੀ ਵਿੱਚ ਵੀ ਗੁਣਾ ਦੇ ਸਿੱਖਣ ਦਾ ਜ਼ਿਕਰ ਹੈ। ਅਤੇ ਤੈਰਾਕੀ ਤਾਂ ਆਸਟ੍ਰੇਲੀਆ ਦੇ ਸਭਿਆਚਾਰ ਦਾ ਵੀ ਹਿੱਸਾ ਹੈ। ਫੇਰ ਸਾਨੂੰ ਸਾਰਿਆਂ ਨੂੰ ਵੀ ਇਹ ਗੁਣ ਜ਼ਰੂਰ ਸਿੱਖਣਾ ਚਾਹੀਦਾ ਹੈ। "

WhatsApp Image 2026-09-14 at 4.37.08 PM (2).jpeg
ਨਵੇਂ ਪ੍ਰਵਾਸੀਆਂ ਨੇ 10-ਦਿਨਾਂ ਦੇ ਪ੍ਰੋਗਰਾਮ ਵਿੱਚ ਦਾਖਲਾ ਲੈਣ ਤੋਂ ਬਾਅਦ ਤੈਰਾਕੀ ਸਿੱਖੀ। Credit: Supplied by Harpreet Kandra

ਰਾਇਲ ਲਾਈਫ ਸੇਵਿੰਗ ਆਸਟ੍ਰੇਲੀਆ ਅਤੇ ਸਰਫ ਲਾਈਫ ਸੇਵਿੰਗ ਆਸਟ੍ਰੇਲੀਆ ਦੀ ਤਾਜ਼ਾ ਰਾਸ਼ਟਰੀ ਡੁੱਬਣ ਦੀ ਰਿਪੋਰਟ ਦਰਸਾਉਂਦੀ ਹੈ ਕਿ ਪਰਵਾਸੀ ਅਤੇ ਆਸਟ੍ਰੇਲੀਆ ਦੇ ਪੇਂਡੂ ਖੇਤਰਾਂ ਤੋਂ ਕਈ ਲੋਕ ਇਸ ਗੁਣ ਤੋਂ ਵਾਂਝੇ ਹਨ।

ਰਿਪੋਰਟ ਮੁਤਾਬਕ, ਪਿਛਲੇ ਸਾਲ ਆਸਟ੍ਰੇਲੀਆਈ ਜਲ ਮਾਰਗਾਂ ਅਤੇ ਸਮੁੰਦਰਾਂ ਵਿੱਚ 313 ਲੋਕਾਂ ਦੀ ਮੌਤ ਹੋ ਗਈ।

ਖੇਤਰੀ ਆਸਟ੍ਰੇਲੀਆ ਵਿੱਚ ਵੱਡੇ ਸ਼ਹਿਰਾਂ ਦੇ ਮੁਕਾਬਲੇ ਡੁੱਬਣ ਦੀ ਦਰ ਲਗਭਗ ਤਿੰਨ ਗੁਣਾ ਵੱਧ ਹੈ ਅਤੇ ਦੂਰ-ਦੁਰਾਡੇ ਦੇ ਖੇਤਰਾਂ ’ਚ ਵਸਣ ਵਾਲੇ ਭਾਈਚਾਰਿਆਂ ਵਿੱਚ ਲਗਭਗ ਚਾਰ ਗੁਣਾ ਵੱਧ ਹੈ।

ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਜਿੱਥੇ ਲੋਕਾਂ ਦਾ ਜਨਮ ਦੇਸ਼ ਪਤਾ ਸੀ, ਉੱਥੇ ਡੁੱਬਣ ਵਾਲੇ 39 ਫ਼ੀਸਦੀ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ।

WhatsApp Image 2026-09-14 at 4.16.53 PM (1).jpeg
ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਅਧਿਕਾਰੀਆਂ ਨੇ ਬਹੁ-ਸੱਭਿਆਚਾਰਕ ਭਾਈਚਾਰੇ ਲਈ ਤੈਰਾਕੀ ਅਤੇ ਪਾਣੀ ਵਿੱਚ ਸੁਰੱਖਿਆ ਸਬੰਧੀ ਪ੍ਰੋਗਰਾਮ ਚਲਾਏ। Credit: Supplied by Mr Harpreet Singh Kandra

ਆਸਟ੍ਰੇਲੀਆ 2030 ਤੱਕ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਨੂੰ 50 ਪ੍ਰਤੀਸ਼ਤ ਘਟਾਉਣ ਦੇ ਆਪਣੇ ਟੀਚੇ ਤੋਂ ਅਜੇ ਵੀ ਪਿੱਛੇ ਹੈ।

ਮਾਹਿਰਾਂ ਨੇ ਪਾਣੀਆਂ ਦੀ ਸੁਰੱਖਿਆ ਸਿਖਲਾਈ ਵਿੱਚ ਅਸਮਾਨਤਾਵਾਂ ਨੂੰ ਭਰਨ ਅਤੇ ਵੱਖ ਵੱਖ ਭਾਈਚਾਰਿਆਂ ਤੱਕ ਇਸਨੂੰ ਪਹੁੰਚਾਉਣ ਦੀ ਮੰਗ ਰਾਖੀ ਹੈ।

ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now