ਵਿਭਿੰਨ ਸਭਿਆਚਾਰਾਂ ਵਾਲੇ ਬਜ਼ੁਰਗਾਂ ਲਈ ਏਜਡ ਕੇਅਰ ਵਿਚਲੀਆਂ ਚੁਣੋਤੀਆਂ

Life expectancy continues to improve

Source: Getty Images

ਏਜਡ ਰਾਇਲ ਕਮਿਸ਼ਨ ਇਸ ਹਫਤੇ ਇਹ ਮੁਆਇਨਾ ਕਰ ਰਿਹਾ ਹੈ ਕਿ ਵਿਭਿੰਨ ਪਿਛੋਕੜ ਵਾਲੇ ਬਜ਼ੁਰਗ ਆਸਟਰੇਲੀਆਈ ਸੈਕਟਰ ਦੀਆਂ ਚੁਣੋਤੀਆਂ ਨਾਲ ਕਿਵੇਂ ਨਜਿੱਠਦੇ ਹਨ। ਕਮਿਸ਼ਨ ਨੂੰ ਦਸਿਆ ਗਿਆ ਹੈ ਕਿ ਭਾਸ਼ਾ, ਸਭਿਆਚਾਰ ਅਤੇ ਜਿਨਸੀ ਝੁਕਾਵਾਂ ਦੇ ਫਰਕ ਦੇਖਭਾਲ ਦੀ ਜਰੂਰਤ ਵੱਲ ਵਧ ਰਹੇ ਲੋਕਾਂ ਲਈ ਮਹੱਤਵਪੂਰਨ ਰੁਕਾਵਟਾਂ ਸਾਬਤ ਹੋ ਰਹੇ ਹਨ।


ਐਂਨਜਲੋਸ ਐਂਜੈਲੀ ਦੀ ਮਾਤਾ ਗੈਰ-ਅੰਗਰੇਜੀ ਬੋਲਣ ਵਾਲੀ ਗਰੀਕ ਸ਼ਰਣਾਰਥੀ ਹੈ ਜੋ ਕਿ ਮੈਲਬਰਨ ਦੇ ਉੱਤਰ ਪੱਛਮੀ ਇਲਾਕਿਆਂ ਵਿੱਚ ਰਹਿ ਰਹੀ ਹੈ। ਛੇ ਸਾਲ ਪਹਿਲਾਂ ਹੋਈ ਪਤੀ ਦੀ ਮੌਤ ਤੋਂ ਬਾਅਦ , ਇਸ 82 ਸਾਲਾ ਬਜ਼ੁਰਗ ਔਰਤ ਨੂੰ ਸ਼ੂਗਰ ਅਤੇ ਅੱਖਾਂ ਦੀ ਮਾੜੀ ਨਜ਼ਰ ਕਾਰਨ ਦੇਖਭਾਲ ਦੀ ਜਰੂਰਤ ਹੈ। ਇਸ ਨੂੰ ਯੂਨਾਨੀ ਬੋਲਣ ਵਾਲੇ ਦੇਖਭਾਲ ਕਰਨ ਵਾਲਿਆਂ ਤੋਂ ਮਦਦ ਮਿਲ ਰਹੀ ਸੀ ਪਰ ਜਦੋਂ ਕੋਈ ਉਪਲਬਧ ਨਾ ਰਿਹਾ ਤਾਂ ਮਿਸ ਐਂਜਲੀ ਅਨੁਸਾਰ ਇਸ ਦੀ ਮਾਤਾ ਦਾ ਜੀਵਨ ਪੱਧਰ ਤੇਜੀ ਨਾਲ ਖਰਾਬ ਹੋਇਆ।

ਕਮਿਸ਼ਨ ਦੀ ਸਹਾਇਤਾ ਕਰ ਰਹੇ ਸੀਨੀਅਰ ਵਕੀਲ ਕਿਊ ਸੀ ਪੀਟਰ ਗਰੇਅ ਕਹਿੰਦੇ ਹਨ ਕਿ ਸਚਾਈ ਅਜਿਹੇ ਇੱਕਾ-ਦੁੱਕਾ ਕੇਸਾਂ ਤੋਂ ਕੋਹਾਂ ਦੂਰ ਹੈ। ਕਿਉਂਕਿ ਏਜਡ ਕੇਅਰ ਸਿਸਟਮ ਵਿਭਿੰਨ ਪਿਛੋਕੜ ਵਾਲੇ ਬਜ਼ੁਰਗਾਂ ਦੀ ਦੇਖਭਾਲ ਕਰਨ ਲਈ ਸੰਘਰਸ਼ ਕਰ ਰਹੀ ਹੈ।

ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਆਫ ਆਸਟਰੇਲੀਆ ਦੀ ਚੇਅਰਵੂਮੇਨ ਮੇਰੀ ਪੈਟੇਟਸੋਸ ਨੇ ਕਮਿਸ਼ਨ ਨੂੰ ਦਸਿਆ ਹੈ ਕਿ ਏਜਡ ਕੇਅਰ ਵਿੱਚ ਗਲਬਾਤ ਕਰਨ ਦੀ ਯੋਗਤਾ ਬਹੁਤ ਅਹਿਮ ਹੈ, ਅਤੇ ਦੁਭਾਸ਼ੀਏ ਦੀਆਂ ਸੇਵਾਵਾਂ ਨੂੰ ਮੁਢਲੀਆਂ ਜਰੂਰਤਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। 

ਕਮਿਸ਼ਨ ਨੂੰ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਵਾਲੇ ਅਤੇ ਅਪਾਹਜ ਲੋਕਾਂ ਵਲੋਂ ਕਈ ਬੇਨਤੀਆਂ ਪ੍ਰਾਪਤ ਹੋਈਆਂ ਹਨ। ਇਹ ਅਜਿਹੇ ਲੋਗ ਹਨ ਜਿਨਾਂ ਨੂੰ ਏਜਡ ਕੇਅਰ ਇੱਕ ਅਲੱਗ ਥਲੱਗ ਥਾਂ ਵਾਂਗ ਲਗਦਾ ਹੈ। ਬਿਲਕੁਲ ਨਾ ਦੇ ਬਰਾਬਰ ਸੁਨਣ ਦੀ ਸਮਰਥਾ ਰਖਣ ਵਾਲੀ 68 ਸਾਲਾ ਅਲਿਜ਼ਾਬੇਥ ਕਾਰਨ ਨੇ ਕਿਹਾ ਕਿ ਏਜਡ ਕੇਅਰ ਵਿੱਚ ਦੁਭਾਸ਼ੀਏ ਦੀ ਸੇਵਾ ਲਈ ਫੰਡਾਂ ਦੀ ਘਾਟ ਨੇ ਉਸ ਨੂੰ ਹੋਰਨਾਂ ਸਮੇਤ ਥਕਿਆ, ਟੁੱਟਿਆ, ਅਣਗੋਲਿਆ ਅਤੇ ਇਕੱਲਿਆਂ ਮਹਿਸੂਸ ਕਰਵਾ ਦਿੱਤਾ ਹੈ।

80 ਸਾਲਾਂ ਦੀ ਮਾਲੋਏ, ਜੋ ਕਿ ਇੱਕ ਸਮਲਿੰਗੀ ਹੈ, ਕਹਿੰਦੀ ਹੈ ਕਿ ਉਸ ਦਾ ਏਜਡ ਕੇਅਰ ਵਾਲੇ ਤਜਰਬੇ ਨੇ ਉਸ ਦੀ ਛੋਟੀ ਉਮਰ ਵਿੱਚ ਹੋਏ ਵਿਤਕਰੇ ਅਤੇ ਨਕਾਰਾਤਮਕ ਭਾਵਨਾਵਾਂ ਨੂੰ ਮੁੜ ਤੋਂ ਉਜਾਗਰ ਕਰ ਦਿੱਤਾ ਹੈ। ਸਿਹਤ ਕਰਮਚਾਰੀ ਸਮਾਂਥਾ ਐਡਮੰਡਸ ਨੇ ਕਮਿਸ਼ਨ ਨੂੰ ਦਸਿਆ ਕਿ ਐਲ ਜੀ ਬੀ ਟੀ ਕਿਊ ਆਈ ਭਾਈਚਾਰੇ ਦੇ ਲੋਕਾਂ ਨੇ ਲੰਬੇ ਸਮੇਂ ਤੋਂ ਸਖਤ ਵਿਤਕਰੇ ਅਤੇ ਕਲੰਕ ਦਾ ਸਾਹਮਣਾ ਕੀਤਾ ਹੈ।

ਹੋਰ ਕੇਸ ਸਟਡੀਆਂ ਵਿੱਚ ਹੈਦਰ ਬਰਾਊਨ ਦਾ ਕੇਸ ਵੀ ਜਾਂਚਿਆ ਗਿਆ ਹੈ। ਇਸ ਨੇ ਦੋ ਸਾਲਾਂ ਦੀ ਉਮਰ ਤੋਂ ਹੀ ‘ਸਟੇਟ ਵਾਰਡ ਹੋਮਸ’ ਵਿੱਚ ਜਿੰਦਗੀ ਬਿਤਾਈ ਹੈ ਅਤੇ ਹੁਣ ਰੈਸੀਡੈਂਸ਼ੀਅਲ ਕੇਅਰ ਵਿੱਚ ਇਸ ਕਾਰਨ ਜਾਣ ਤੋਂ ਘਬਰਾਉਂਦੀ ਹੈ ਕਿ ਉੱਥੇ ਵੀ ਉਸ ਨੂੰ ਪਹਿਲਾਂ ਵਾਲੇ ਤਜਰਬੇ ਦਾ ਸਾਹਮਣਾ ਕਰਨਾ ਪਵੇਗਾ।

ਅਤੇ ਇਸੇ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਵਿਅਤਨਾਮੀ ਬਜ਼ੁਰਗ ਬਰਾਇਨ ਲਿੰਚ ਵੀ ਹਨ, ਜੋ ਕਿ ਆਪਣੇ 14 ਸਾਲਾਂ ਦੇ ਫੌਜੀ ਤਜਰਬੇ ਕਾਰਨ ਭਾਰੀ ਤਣਾਵਾਂ ਨਾਲ ਜੂਝ ਰਹੇ ਹਨ।

ਸ਼੍ਰੀ ਗਰੇਅ ਅਨੁਸਾਰ ਬਹੁ-ਸਭਿਆਚਾਰਕ ਲੋਕਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਦੀ ਚੁਣੋਤੀ ਅਜੇ ਕਾਫੀ ਅੱਗੇ ਜਾਣ ਵਾਲੀ ਹੈ।

ਰਾਇਲ ਕਮਿਸ਼ਨਰ ਲਿਨੇਲ ਬਰਿਗਸ ਅਗਲੇ ਸਾਲ ਨਵੰਬਰ ਤੱਕ ਆਪਣੀ ਅੰਤਿਮ ਰਿਪੋਰਟ ਸੌਂਪਣ ਦੀ ਉਮੀਦ ਰਖਦੇ ਹਨ।

 

Angelos Angeli's mother is a non-English speaking Greek-Cypriot refugee living in Melbourne's north-western suburbs. Since her husband's death six years ago, the 82-year-old requires in-home care for a range of conditions including diabetes and  poor eyesight. She was receiving help from Greek-speaking carers but when none became available, Mr Angeli says his mother's quality of life deteriorated rapidly.

Well it instantly made her socially isolated effectively unfortunately. Basically the worker would attend, they couldn't communicate, or the communication was very limited. It probably made her just socially isolated would be the best way and lonely. It was really difficult for mum to communicate and get her needs or her wants and her needs met I should say. Especially around attending GP clinics or attending, going to see my dad's gravestone or buying anything from the local shop because she couldn't communicate what she wanted.

Listen to SBS Punjabi Monday to Friday at 9 pm. Follow us on Facebook and Twitter

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand