Watch FIFA World Cup 2026™

LIVE, FREE and EXCLUSIVE

ਕਾਉਂਸਲਾਂ ਉੱਤੇ ਆਸਟ੍ਰੇਲੀਆ ਡੇਅ ਵਾਲੇ ਦਿਨ ਨਾਗਰਿਕਤਾ ਸਮਾਗਮ ਕਰਵਾਉਣ ਲਈ ਦਬਾਅ

Australia Day Celebrations In Canberra

Australia Day Celebrations In Canberra Source: Getty Images AsiaPac

ਕੁੱਝ ਮੁੱਠੀ ਭਰ ਮਿਊਂਨਸੀਪੈਲਿਟੀਆਂ ਅਜਿਹੀਆਂ ਹਨ ਜਿਨਾਂ ਨੇ ਨਾਗਰਿਕਤਾ ਵਾਲੇ ਸਮਾਗਮਾਂ ਨੂੰ ਆਸਟ੍ਰੇਲੀਆ ਡੇਅ ਵਾਲੇ ਦਿਨ ਨਾ ਕਰਵਾਉਣ ਦਾ ਫੈਸਲਾ ਲਿਆ ਹੋਇਆ ਹੈ, ਕਿਉਂਕਿ ਉਹਨਾਂ ਅਨੁਸਾਰ ਅਜਿਹਾ ਕਰਨ ਨਾਲ ਇੰਡੀਜੀਨਸ ਭਾਈਚਾਰੇ ਦਾ ਨਿਰਾਦਰ ਹੁੰਦਾ ਹੈ।


Published

Updated

By Samantha Beniac-Brooks, Phillippa Carisbrooke

Presented by MP Singh

Source: SBS




Share this with family and friends


ਕੁੱਝ ਮੁੱਠੀ ਭਰ ਮਿਊਂਨਸੀਪੈਲਿਟੀਆਂ ਅਜਿਹੀਆਂ ਹਨ ਜਿਨਾਂ ਨੇ ਨਾਗਰਿਕਤਾ ਵਾਲੇ ਸਮਾਗਮਾਂ ਨੂੰ ਆਸਟ੍ਰੇਲੀਆ ਡੇਅ ਵਾਲੇ ਦਿਨ ਨਾ ਕਰਵਾਉਣ ਦਾ ਫੈਸਲਾ ਲਿਆ ਹੋਇਆ ਹੈ, ਕਿਉਂਕਿ ਉਹਨਾਂ ਅਨੁਸਾਰ ਅਜਿਹਾ ਕਰਨ ਨਾਲ ਇੰਡੀਜੀਨਸ ਭਾਈਚਾਰੇ ਦਾ ਨਿਰਾਦਰ ਹੁੰਦਾ ਹੈ।


ਜਿੱਥੇ ਕਈਆਂ ਵਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਕਈ ਅਜਿਹਾ ਵੀ ਮੰਨਦੇ ਹਨ ਕਿ ਸਰਕਾਰ ਵਲੋਂ ਪਾਇਆ ਜਾਣ ਵਾਲਾ ਇਹ ਦਬਾਅ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਲਿਆ ਜਾ ਰਿਹਾ ਹੈ।

ਲੇਬਰ ਨੇਤਾ ਬਿਲ ਸ਼ਾਰਟਨ ਨੇ ਫੈਡਰਲ ਸਰਕਾਰ ਦੀ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਉਹ ਆਸਟ੍ਰੇਲੀਆ ਡੇਅ ਦੇ ਨਾਲ ਸਿਆਸੀ ਚਾਲ ਖੇਡ ਰਹੀ ਹੈ। ਹਾਲ ਵਿੱਚ ਹੀ ਮੋਰੀਸਨ ਸਰਕਾਰ ਨੇ ਨਾਗਰਿਕਤਾ ਵਾਲੇ ਨਿਯਮਾਂ ਦਾ ਪੁਨਰ-ਗਠਨ ਕਰਦੇ ਹੋਏ ਸਾਰੀਆਂ ਹੀ ਕਾਉਂਸਲਾਂ ਨੂੰ ਆਸਟ੍ਰੇਲੀਆ ਡੇਅ ਵਾਲੇ ਦਿਨ ਨਾਗਰਿਕਤਾ ਪ੍ਰਦਾਨ ਕਰਨ ਲਈ ਸਮਾਗਮ ਰਚਾਏ ਜਾਣ ਲਈ ਜੋਰ ਪਾਇਆ ਹੈ। ਇਸ ਨਵੇਂ ਕੋਡ ਨੂੰ 2020 ਤੱਕ ਲਾਗੂ ਨਹੀਂ ਕੀਤਾ ਜਾਣਾ ਹੈ। ਪ੍ਰਵਾਸ ਮੰਤਰੀ ਡੇਵਿਡ ਕੋਲਮਨ ਨੇ ਕਿਹਾ ਹੈ ਕਿ ਸਾਰੇ ਹੀ ਨਵੇਂ ਬਨਣ ਵਾਲੇ ਯੋਗ ਨਾਗਰਿਕਾਂ ਨੂੰ ਆਸਟ੍ਰੇਲੀਆ ਡੇਅ ਵਾਲੇ ਦਿਨ ਹੀ ਆਪਣੀ ਨਾਗਰਿਕਤਾ ਹਾਸਲ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਪਰ ਇਸ ਦਾ ਵਿਰੋਧ ਕਰਦੇ ਹੋਏ ਲੇਬਰ ਨੇਤਾ ਬਿਲ ਸ਼ੋਰਟਨ ਨੇ ਕਿਹਾ ਹੈ ਕਿ ਕੂਲੀਸ਼ਨ ਸਰਕਾਰ ਵਲੋਂ, ਰੂੜੀਵਾਦੀ ਵੋਟਰਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

26 ਜਨਵਰੀ, ਆਸਟ੍ਰੇਲੀਆ ਡੇਅ ਵਾਲੇ ਦਿਨ ਤਕਰੀਬਨ 100 ਕਾਂਉਂਸਲਾਂ ਵਲੋਂ ਨਾਗਰਿਕਤਾ ਸਮਾਗਮ ਨਹੀਂ ਕਰਵਾਏ ਜਾਂਦੇ। ਕਈਆਂ ਵਲੋਂ ਇਸ ਦਾ ਕਾਰਨ ਸਖਤ ਗਰਮੀ ਦਾ ਹੋਣਾ ਕਿਹਾ ਜਾਂਦਾ ਹੈ। ਪਰ ਬਾਕੀਆਂ ਵਲੋਂ ਸਾਫ ਤੌਰ ਤੇ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਇੰਡੀਜਿਨਸ ਭਾਈਚਾਰੇ ਨੂੰ ਤਕਲੀਫ ਹੁੰਦੀ ਹੈ। ਇਸ ਦਾ ਸਮਰਥਨ ਕਰਨ ਵਾਲੇ ਇੱਕ ਪ੍ਰਮੁੱਖ ਸਮੂਹ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਆਸਟ੍ਰੇਲੀਆ ਡੇਅ ਵਾਲੇ ਦਿਨ ਹੀ ਨਾਗਰਿਕਤਾ ਸਮਾਗਮ ਕਰਵਾਏ ਜਾਣ ਲਈ ਪਾਇਆ ਜਾ ਰਿਹਾ ਦਬਾਅ ਬਹੁਤ ਅਜੀਬ ਹੈ। ਇਸ ਸੰਸਥਾ, ‘ਦਾ ਆਸਟ੍ਰੇਲੀਅਨ ਲੋਕਲ ਗਵਰਨਮੈਂਟ ਐਸੋਸ਼ੀਏਸ਼ਨ’, ਦੇ ਪ੍ਰਧਾਨ ਡੇਵਿਡ ਓ’ਲੋਕਲਿਨ ਮੰਨਦੇ ਹਨ ਕਿ ਆਸਟ੍ਰੇਲੀਆ ਡੇਅ ਨੂੰ ਨਾਗਰਿਕਤਾ ਨਾਲ ਜੋੜਨਾ ਬਹੁਤ ਹੀ ਬੇਜੋੜਾ ਹੈ।

ਯਾਰਾ ਸਿਟੀ ਦੀ ਕਾਂਉਂਸਲ ਦੇ ਕਾਂਉਂਸਲਰਾਂ ਵਲੋਂ ਆਸਟ੍ਰੇਲੀਆ ਡੇਅ ਵਾਲੇ ਦਿਨ ਨਾਗਰਿਕਤਾ ਸਮਾਗਮ ਨਾ ਕਰਵਾਏ ਜਾਣ ਲਈ ਲਿੱਤੇ ਗਏ ਫੈਂਸਲੇ ਤੋਂ ਬਾਅਦ, ਉਥੇ ਹੋਣ ਕਰਵਾਏ ਜਾਂਦੇ ਨਾਗਰਿਕਤਾ ਸਮਾਗਮ ਰੱਦ ਕਰ ਦਿਤੇ ਗਏ ਸਨ। ਉੱਥੋਂ ਦੀ ਮੇਅਰ ਡਾਨਾ ਬੋਸਲਰ ਨੇ ਬਾਕੀ ਦੀਆਂ ਕਾਉਂਸਲਾਂ ਨੂੰ ਵੀ ਇਸ ਵਿਸ਼ੇ ਉੱਤੇ ਮੁੜ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਹੈ।

ਇਸੇ ਤਰਾਂ ਹੀ ਰੀਕਾਂਸੀਲੀਏਸ਼ਨ ਆਸਟ੍ਰੇਲੀਆ ਦੇ ਸਹਿ ਮੁਖੀ ਟੋਮ ਕਾਲਮਾ ਨੇ ਵੀ ਇਸ ਉੱਤੇ ਵਿਚਾਰ ਕੀਤੇ ਜਾਣ ਦਾ ਸਮਰਥਨ ਕੀਤਾ ਹੈ।

ਪਰ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਦਾ ਮੰਨਣਾ ਹੈ ਕਿ ਕਾਉਂਸਲਾਂ ਵਲੋਂ ਰਾਸ਼ਟਰੀ ਦਿਨ ਨੂੰ ਪ੍ਰਵਾਨ ਨਾ ਕਰਨ ਦੇ ਬਹਾਨੇ ਲਗਾਏ ਜਾ ਰਹੇ ਹਨ।

ਨਿਊ ਸਾਊਥ ਵੇਲਸ ਦੀ ਪ੍ਰੀਮਿਅਰ ਗਲੇਡਿਸ ਬਰੈਜਕਲਿਅਨ ਨੇ ਵੀ ਸਰਕਾਰ ਦੇ ਫੈਸਲੇ ਦਾ ਹੀ ਸਮਰਥਨ ਕੀਤਾ ਹੈ।

ਅਤੇ ਅਜਿਹਾ ਹੀ ਮੰਨਦੇ ਹਨ ‘ਕੰਟਰੀ ਲਿਬਰਲ ਪਾਰਟੀ’ ਦੇ ਲਿੰਗਾਰੀ ਸੀਟ ਦੇ ਉਮੀਦਵਾਰ ਜੈਸਿੰਥਾ ਪਰਾਈਸ ਵੀ।

ਯੋਰਤਾ ਯੋਰਤਾ ਦੇ ਮੁਖੀ ਮਰੀ ਔਸਟਿਨ ਕਹਿੰਦੇ ਹਨ ਕਿ ਆਸਟ੍ਰੇਲੀਆ ਡੇਅ ਵਾਲੇ ਦਿਨ ਵਾਸਤੇ ਸਾਰੇ ਹੀ ਆਸਟ੍ਰੇਲੀਅਨ ਲੋਕਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ।

ਨਵੇਂ ਕਾਨੂੰਨਾਂ ਅਧੀਨ, ਕਾਉਂਸਲਾਂ ਨੂੰ ਸਤੰਬਰ ਦੀ 17 ਤਰੀਕ ਨੂੰ ਇੱਕ ਹੋਰ ਆਸਟ੍ਰੇਲੀਆ ਦਾ ਨਾਗਰਿਕਤਾ ਦਿਨ ਮਨਾਉਣਾ ਲਾਜ਼ਮੀ ਹੋਵੇਗਾ। ਇਸ ਵਾਸਤੇ ਇੱਕ ਦੇਸ਼ ਵਿਆਪੀ, ਡਰੈਸ ਕੋਡ ਵੀ ਨਿਰਧਾਰਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਨਿੱਕਰਾਂ ਵਰਗੇ ਛੋਟੇ ਕਪੜੇ ਅਤੇ ਚੱਪਲਾਂ ਉੱਤੇ ਵੀ ਪਾਬੰਦੀ ਲਗਾਈ ਜਾਵੇਗੀ। ਪਰ ਇਸ ਬਾਰੇ ਲੋਕਾਂ ਦੇ ਪ੍ਰਤੀਕਰਨ ਮਿਲੇ ਜੁਲੇ ਹਨ।

ਪਰ ਰਾਸ਼ਟਰੀ ਅਤੇ ਸਭਿਆਚਾਰਕ ਪਹਿਰਾਵਿਆਂ ਦਾ ਸਵਾਗਤ ਕੀਤਾ ਜਾਵੇਗਾ।

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Watch now