ਮੈਲਬੌਰਨ ਸੜਕ ਹਾਦਸੇ ਵਿੱਚ 4 ਪੁਲਿਸ ਮੁਲਾਜ਼ਮਾਂ ਦੀ ਮੌਤ, ਦੁਰਘਟਨਾ ਵਿੱਚ ਸ਼ਾਮਿਲ ਟਰੱਕ ਡਰਾਈਵਰ ਪੁਲਿਸ ਪਹਿਰੇ ਵਿੱਚ ਹਸਪਤਾਲ ਦਾਖਿਲ

driver Kew crash

Victoria’s top cop says the truck that crashed into police cars, killing four officers, appears to have moved into the emergency lane. Source: Facebook(L)/AAP(R)

ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਕਿਊ ਇਲਾਕੇ ਨੇੜੇ ਫ੍ਰੀਵੇ ਉੱਤੇ ਹੋਏ ਇੱਕ ਹਾਦਸੇ ਵਿੱਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਮੀਡਿਆ ਰਿਪੋਰਟਾਂ ਮੁਤਾਬਿਕ ਦੁਰਘਟਨਾ ਉਸ ਵੇਲ਼ੇ ਹੋਈ ਜਦੋਂ ਇੱਕ ਸੇਮੀਟਰੈਲੇਰ ਟਰੱਕ ਜਿਸਨੂੰ ਇੱਕ ਪੰਜਾਬੀ ਡਰਾਈਵਰ ਚਲਾ ਰਿਹਾ ਸੀ, ਮੁੱਖ ਸੜਕ ਤੋਂ ਹਟਕੇ ਅਪਾਤਕਲੀਨ ਲਾਈਨ ਵਿੱਚ ਚਲਿਆ ਗਿਆ। ਟਰੱਕ ਦੁਆਰਾ ਓਥੇ ਖੜ੍ਹੀਆਂ ਵਿੱਚ ਟੱਕਰ ਮਾਰੀ ਗਈ ਅਤੇ ਇਹ ਦੁਰਘਟਨਾ ਓਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਮੌਤ ਦਾ ਕਾਰਨ ਬਣੀ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ।


ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਵਿਕਟੋਰੀਆ ਪੁਲਿਸ ਨੇ ਕਿਹਾ ਕਿ ਡਰਾਈਵਰ ਇਸ ਸਮੇਂ ਪੁੱਛਗਿੱਛ ਲਈ 'ਠੀਕ' ਨਹੀਂ ਹੈ।

"ਟਰੱਕ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਕਈ ਦਿਨਾਂ ਤੱਕ ਰਹਿਣ ਦੀ ਉਮੀਦ ਹੈ" - ਵਿਕਟੋਰੀਆ ਪੁਲਿਸ

ਦੁਰਘਟਨਾ ਪਿਛਲੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਉਸ ਵੇਲ਼ੇ ਡਰਾਈਵਿੰਗ ਕਰ ਰਹੇ ਲੋਕਾਂ ਨੂੰ ਡੈਸ਼ਕੈਮ ਫੁਟੇਜ ਦੇਣ ਦੀ ਅਪੀਲ ਵੀ ਕੀਤੀ ਗਈ ਹੈ।
Emergency services at the scene of the fatal crash in Kew, Melbourne
Emergency services at the scene of the fatal crash in Kew, Melbourne Source: AAP
ਜਿਸਨੇ ਵੀ ਇਸ ਘਟਨਾ ਨੂੰ ਹੁੰਦਿਆਂ ਵੇਖਿਆ ਹੋਵੇ ਉਹ ਜਾਣਕਾਰੀ ਦੇਣ ਲਈ 1800 333 000 'ਤੇ ਸੰਪਰਕ ਕਰਨ ਜਾਂ www.crimestoppersvic.com.au ਉਤੇ ਆਨਲਾਈਨ ਗੁਪਤ ਰਿਪੋਰਟ ਵੀ ਜਮ੍ਹਾ ਕਰਵਾਈ ਜਾ ਸਕਦੀ ਹੈ।

ਹੋਰ ਜਾਣਕਾਰੀ ਲਈ ਇਹ ਖ਼ਬਰ ਅੰਗਰੇਜ਼ੀ ਵਿੱਚ ਪੜ੍ਹੋ:

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand