ਅਸਲ ਚ ਸੁਪਰੀਮ ਕੋਰਟ ਦੇ ਵਿਕਰੀ ਰੋਕ ਆਦੇਸ਼ ਪਿੱਛੇ ਵਜ੍ਹਾ ਰਾਜਧਾਨੀ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਹੈ. ਜੋ ਦੀਵਾਲੀ ਵਾਲੀ ਰਾਤ ਖ਼ਤਰਨਾਕ ਪੱਧਰ 'ਤੇ ਪੁੱਜ ਜਾਂਦਾ ਹੈ. ਬੇਸ਼ੱਕ ਸੋਸ਼ਲ ਮੀਡਿਆ 'ਤੇ ਕਈਆਂ ਵੱਲੋਂ ਦੀਵਾਲੀ ਦੇ ਪਟਾਕਿਆਂ ਨੂੰ ਆਸਥਾ ਨਾਲ ਜੋੜ ਕੇ ਵੇਖਿਆ ਜਾ ਰਿਹਾ, ਪਾਰ ਇਤਿਹਾਸਕਾਰਾਂ ਮੁਤਾਬਿਕ ਦੀਵਾਲੀ ਵਾਲੇ ਦਿਨ ਬੰਬ-ਪਟਾਕੇ ਚਲਾਉਣਾ ਹਿੰਦੂ ਧਰਮ ਦੀ ਰਵਾਇਤ ਬਿਲਕੁਲ ਨਹੀਂ ਰਹੀ. ਬਲਕਿ ਪੁਰਾਣਾਂ 'ਚ ਵੀ ਜ਼ਿਕਰ ਮਿਲਦਾ ਹੈ ਕਿ 14 ਸਾਲ ਦਾ ਬਨਵਾਸ ਕੱਟਣ ਮਗਰੋਂ ਅਯੁੱਧਿਆ ਪਰਤੇ ਭਗਵਾਨ ਰਾਮ ਦੇ ਸੁਆਗਤ ਲਈ ਲੋਕਾਂ ਨੇ ਦੇਸੀ ਘਿਉ ਦੇ ਦੀਵੇ ਜਲਾਏ ਸਨ. ਇਹੀ ਨਹੀਂ ਬਲਕਿ "ਬੰਦੀ -ਛੋੜ" ਦਿਵਸ ਦੇ ਤੌਰ ਤੇ ਸਿੱਖ ਇਤਿਹਾਸ 'ਚ ਮਨਾਏ ਜਾਂਦੇ ਇਸ ਦਿਨ ਵੀ ਛੇਵੇਂ ਪਾਤਸ਼ਾਹ ਦੇ ਸ਼ੁਕਰਾਨੇ ਵੱਜੋਂ ਲੋਕਾਂ ਨੇ ਦੀਵੇ ਜਲਾਕੇ ਜਸ਼ਨ ਮਨਾਏ ਸਨ. ਬੰਬ-ਪਟਾਕਿਆਂ ਦੇ ਸ਼ੋਰ ਸ਼ਰਾਬੇ ਨਾਲ ਜਸ਼ਨ ਮਨਾਉਣੇ ਭਾਰਤੀ ਇਤਿਹਾਸ ਦਾ ਹਿੱਸਾ ਕਦੇ ਨਹੀਂ ਰਿਹਾ।

Most firecrackers contain heavy metals like aluminium, nickel, and titanium, etc. Source: Flicker/SBS
ਇਤਿਹਾਸਕ ਮਨਾਹੀ ਹੀ ਨਹੀਂ, ਬਲਕਿ ਆਧੁਨਿਕ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਸਲਾਹ ਡਾਕਟਰ ਵੀ ਦਿੰਦੇ ਹਨ. ਹਨ ਪਟਾਕਿਆਂ ਚ ਨਿੱਕਲ ਅਤੇ ਟਾਇਟੇਨੀਅਮ ਜਿਹੇ ਜ਼ਹਿਰੀਲੇ ਕਣ ਮੌਜੂਦ ਹੁੰਦੇ ਨੇ, ਜੋ ਸਾਹ ਦੀ ਬਿਮਾਰੀਆਂ ਦੀ ਮੁੱਖ ਵਜ੍ਹਾ ਹੈ.