Watch FIFA World Cup 2026™

LIVE, FREE and EXCLUSIVE starting June 12 2026

64 ਸਾਲਾ ਡਾ. ਸੁਰਿੰਦਰ ਸਿੰਘ ਦੀ NSW Masters ਹਾਕੀ ਟੀਮ ਵਿੱਚ ਚੋਣ: ਖੇਡ ਪ੍ਰਤੀ ਜਜ਼ਬੇ ਦੀ ਪ੍ਰੇਰਣਾਦਾਇਕ ਕਹਾਣੀ

MP's 16x9  (Presentation) (23).jpg

4 ਸਾਲਾ ਸਿਡਨੀ-ਵਸਦੇ ਡਾ. ਸੁਰਿੰਦਰ ਸਿੰਘ ਮੁੜ ਤੋਂ ਹਾਕੀ ਨਾਲ ਜੁੜਦੇ ਹੋਏ, NSW Men’s Masters ਟੀਮ ਵਿੱਚ ਚੋਣ ਨਾਲ ਜਜ਼ਬੇ ਦੀ ਮਿਸਾਲ। Credit: PEXELS/Dr Surinder Singh

ਸਿਡਨੀ ਨਿਵਾਸੀ ਡਾ. ਸੁਰਿੰਦਰ ਸਿੰਘ ਦੀ NSW Men’s Masters ਹਾਕੀ ਟੀਮ ਵਿੱਚ ਚੋਣ ਉਨ੍ਹਾਂ ਦੀ ਖੇਡ ਯਾਤਰਾ ਦਾ ਇੱਕ ਵਿਸ਼ੇਸ਼ ਮੀਲ ਪੱਥਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਡਾਂ ਨਾਲ ਜੁੜੇ ਰਹਿਣਾ ਜੀਵਨ ਦੇ ਹਰ ਪੜਾਅ 'ਤੇ ਸੰਭਵ ਹੈ ਅਤੇ ਇਹ ਚੋਣ ਉਨ੍ਹਾਂ ਦੀ ਮਿਹਨਤ, ਫਿਟਨੈੱਸ ਪ੍ਰਤੀ ਵਚਨਬੱਧਤਾ ਅਤੇ ਹਾਕੀ ਪ੍ਰਤੀ ਡੂੰਘੇ ਪਿਆਰ ਦਾ ਨਤੀਜਾ ਹੈ। ਆਉਣ ਵਾਲੇ Australian Men’s Masters Championships ਵਿੱਚ ਉਹ NSW ਦੀ ਟੀਮ ਨਾਲ ਗੋਲਡ ਕੋਸਟ ਵਿੱਚ ਹਾਕੀ ਦੇ ਜੌਹਰ ਦਿਖਾਉਣਗੇ। ਉਨ੍ਹਾਂ ਨਾਲ ਕੀਤੀ ਇਹ ਪ੍ਰੇਰਨਾਦਾਇਕ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ...

Published

By MP Singh

Source: SBS

Share this with family and friends

ਸਿਡਨੀ ਨਿਵਾਸੀ ਡਾ. ਸੁਰਿੰਦਰ ਸਿੰਘ ਦੀ NSW Men’s Masters ਹਾਕੀ ਟੀਮ ਵਿੱਚ ਚੋਣ ਉਨ੍ਹਾਂ ਦੀ ਖੇਡ ਯਾਤਰਾ ਦਾ ਇੱਕ ਵਿਸ਼ੇਸ਼ ਮੀਲ ਪੱਥਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਡਾਂ ਨਾਲ ਜੁੜੇ ਰਹਿਣਾ ਜੀਵਨ ਦੇ ਹਰ ਪੜਾਅ 'ਤੇ ਸੰਭਵ ਹੈ ਅਤੇ ਇਹ ਚੋਣ ਉਨ੍ਹਾਂ ਦੀ ਮਿਹਨਤ, ਫਿਟਨੈੱਸ ਪ੍ਰਤੀ ਵਚਨਬੱਧਤਾ ਅਤੇ ਹਾਕੀ ਪ੍ਰਤੀ ਡੂੰਘੇ ਪਿਆਰ ਦਾ ਨਤੀਜਾ ਹੈ। ਆਉਣ ਵਾਲੇ Australian Men’s Masters Championships ਵਿੱਚ ਉਹ NSW ਦੀ ਟੀਮ ਨਾਲ ਗੋਲਡ ਕੋਸਟ ਵਿੱਚ ਹਾਕੀ ਦੇ ਜੌਹਰ ਦਿਖਾਉਣਗੇ। ਉਨ੍ਹਾਂ ਨਾਲ ਕੀਤੀ ਇਹ ਪ੍ਰੇਰਨਾਦਾਇਕ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ...

ਪੰਜਾਬ ਦੇ ਸੰਸਾਰਪੁਰ ਦੇ ਨੇੜੇ ਇਕ ਛੋਟੇ ਪਿੰਡ ਨਾਲ ਸਬੰਧਤ ਡਾ. ਸੁਰਿੰਦਰ ਸਿੰਘ ਦਾ ਹਾਕੀ ਨਾਲ ਪਿਆਰ ਬਚਪਨ ਤੋਂ ਹੀ ਜੁੜਿਆ ਹੋਇਆ ਹੈ।

ਸੰਸਾਰਪੁਰ ਉਹ ਧਰਤੀ ਮੰਨੀ ਜਾਂਦੀ ਹੈ ਜਿਸ ਨੇ ਭਾਰਤ ਨੂੰ ਕਈ ਵਿਸ਼ਵ ਪੱਧਰੀ ਹਾਕੀ ਖਿਡਾਰੀ ਦਿੱਤੇ ਹਨ। ਅਜਿਹੇ ਖੇਡ ਮਾਹੌਲ ਵਿੱਚ ਪਲੇ-ਬੜੇ ਡਾ. ਸਿੰਘ ਲਈ ਹਾਕੀ ਸਿਰਫ਼ ਇੱਕ ਖੇਡ ਨਹੀਂ, ਸਗੋਂ ਜੀਵਨ ਦਾ ਅਹਿਮ ਹਿੱਸਾ ਰਹੀ ਹੈ।

ਉਸ ਉਮਰ ਵਿੱਚ ਜਦੋਂ ਜ਼ਿਆਦਾਤਰ ਲੋਕ ਗੋਡਿਆਂ ਅਤੇ ਜੋੜਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ, ਡਾ. ਸੁਰਿੰਦਰ ਸਿੰਘ ਆਪਣੀ ਫਿਟਨੈੱਸ ਅਤੇ ਖੇਡ ਪ੍ਰਤੀ ਸਮਰਪਣ ਨਾਲ ਹੋਰਨਾਂ ਲਈ ਪ੍ਰੇਰਣਾ ਬਣ ਰਹੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਦੀ ਹਾਕੀ ਕਾਬਲੀਅਤ “ਔਸਤ ਤੋਂ ਕੁਝ ਵੱਧ” ਰਹੀ ਹੈ, ਪਰ ਉਨ੍ਹਾਂ ਲਈ ਅਸਲ ਗੱਲ ਖੇਡ ਨਾਲ ਜੁੜੇ ਰਹਿਣ ਅਤੇ ਸਿਹਤਮੰਦ ਜੀਵਨ ਜੀਉਣ ਦੀ ਹੈ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ। 

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now